Tuesday, March 24, 2026

ਬੇਰੁਜ਼ਗਾਰ ਲਾਈਨਮੈਨ ਦੇਣਗੇ 4 ਜਨਵਰੀ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ

ਸੰਦੌੜ 22, ਦਸੰਬਰ (ਹਰਮਿੰਦਰ ਸਿੰਘ ਭੱਟ)- ਪਿਛਲੇ ਲੰਬੇ ਸਮੇਂ ਤੋਂ ਪੰਜਾਬ ਰਾਜ ਪਾਵਰਕਾਮ ਪਾਸੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਵੱਖ -ਵੱਖ ਥਾਵਾਂ ਤੇ ਰੋਸ ਪ੍ਰਦਰਸਨ ਕਰ ਚੁੱਕੇ ਬੇਰੁਜਗਾਰ ਲਾਈਨਮੈਨ ਹੁਣ 4 ਜਨਵਰੀ ਨੂੰ ਪਾਵਰਕਾਮ ਦੇ ਪਟਿਆਲਾ ਸਥਿੱਤ ਦਫਤਰ ਵਿਖੇ ਵਿਸਾਲ ਰੂਪ ਵਿੱਚ ਇੱਕਠੇ ਹੋ ਕੇ ਸੂਬਾ ਪੱਧਰੀ ਧਰਨਾ ਦੇਣਗੇ।ਇਹ ਜਾਣਕਾਰੀ ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਖਜਾਨਚੀ ਭੋਲਾ ਸਿੰਘ ਗੱਗੜਪੁਰ ਨੇ ਪ੍ਰੈਸ਼ ਨੋਟ ਰਾਂਹੀ ਦਿੰਦਿਆ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸੰਘਰਸ ਤੋਂ ਬਾਅਦ ਪਾਵਰਕਾਮ ਨੇ ਸਾਲ 2011 ਵਿੱਚ ਪੰਜ ਹਜਾਰ ਲਾਈਨਮੈਨ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਤੇ ਉਸ ਵਿੱਚੋਂ ਇੱਕ ਹਜਾਰ ਲਾਈਨਮੈਨਾਂ ਨੂੰ ਭਰਤੀ ਕਰਕੇ ਬਾਕੀ ਰਹਿੰਦੇ ਚਾਰ ਹਜਾਰ ਲਾਈਨਮੈਂਨ ਨੂੰ ਵੱਖ ਵੱਖ ਤਰਾਂ ਦੀਆਂ ਰੁਕਾਵਟਾਂ ਲਗਾ ਕੇ ਪਾਵਰਕਾਮ ਵੱਲੋਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਆਉਦੇਂ ਦਿਨਾਂ ਵਿੱਚ ਪਾਵਰਕਾਮ ਵਿੱਚ ਨਵੀਂ ਭਰਤੀ ਕਰਨ ਦਾ ਐਲਾਨ ਕਰ ਰਹੀ ਹੈ ਕਿ ਪਾਵਰਕਾਮ ਵਿੱਚ 39890 ਦੇ ਲਗਭਗ ਭਰਤੀ ਕੀਤੀ ਜਾਵੇਗੀ ਪਰ ਦੂਜੇ ਪਾਸੇ 2011 ਵਿੱਚ ਜਾਰੀ ਕੀਤੇ ਪੰਜ ਹਜਾਰ ਲਾਈਨਮੈਨ ਦੇ ਇਸਤਿਹਾਰ ਵਿੱਚੋ ਰਹਿੰਦੇ ਚਾਰ ਹਜਾਰ ਲਾਈਨਮੈਨਾਂ ਨੂੰ ਨਿਯੁੱਕਤੀ ਪੱਤਰ ਨਹੀਂ ਦੇ ਰਹੀ।ਜਿਸ ਕਾਰਨ ਸਮੂਹ ਬੇਰੁਜਗਾਰ ਲਾਈਨਮੈਨਾਂ ਵਿੱਚ ਪੰਜਾਬ ਸਰਕਾਰ ਤੇ ਪਾਵਰਕਾਮ ਖਿਲਾਫ ਭਾਰੀ ਰੋਸ ਹੈ।ਉਨ੍ਹਾਂ ਕਿਹਾ ਕਿ ਵਾਰ ਵਾਰ ਮੁੱਖ ਮੰਤਰੀ ਪੰਜਾਬ,ਉੱਪ ਮੁੱਖ ਮੰਤਰੀ ਪੰਜਾਬ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਕੀਤੀਆਂ ਗਈਆਂ ਪਿਛਲੇ ਪੰਜ ਤੋਂ ਸਾਲਾਂ ਮੀਟਿੰਗਾਂ ‘ਚ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਹੁਣ ਸਮੂਹ ਬੇਰੁਜਗਾਰ ਲਾਈਨਮੈਨ ਸਾਥੀਆਂ ਨੇ ਤਿੱਖੇ ਸੰਘਰਸ ਅਤੇ ਆਰ ਪਾਰ ਦੀ ਲੜਾਈ ਲਈ ਵਿਗਲ ਵਜਾ ਦਿੱਤਾ ਹੈ।ਉਨਾ ਮੰਗ ਕੀਤੀ ਕਿ ਰਹਿੰਦੇ ਚਾਰ ਹਜਾਰ ਲਾਈਨਮੈਨਾਂ ਨੂੰ ਪਹਿਲ ਦੇ ਅਧਾਰ ਤੇ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply