
ਖਾਲੜਾ 22 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ) – ਸਰਹੱਦੀ ਪਿੰਡ ਖਾਲੜਾ ਤੋ ਥੋੜੀ ਹੀ ਦੂਰ ਪੈਦੇ ਪਿੰਡ ਨਾਰਲਾ ਵਿਖੇ ਸੜਕ ਦੇ ਬਿਲਕੁੱਲ ਨਜਦੀਕ ਖਸਤਾਹਾਲ ਮੀਟਰਾਂ ਵਾਲਾ ਬਕਸਾ ਨੰ: 4 ਇੱਕ ਮੋਟੀ ਸਿਲਵਰ ਦੀ ਤਾਰ ਨਾਲ 11000 ਵੋਲਟੇਜ ਲਾਇਨ ਦੇ ਖੰਬੇ ਨਾਲ ਬੰਝਿਆ, ਬਿਜਲੀ ਵਿਭਾਗ ਨੂੰ ਕੋਸ ਰਿਹਾ ਹੈ।ਗੋਰਤਲਬ ਹੈ ਕਿ ਇਹ ਬਕਸਾ ਜਦੋ ਲੱਗਾ ਸੀ ਉਸ ਤੋ ਕੁੱਝ ਸਮਾ ਬਾਅਦ ਹੀ ਇਹ ਕਿਸੇ ਚੀਜ ਦੇ ਟਕਰਾਉਣ ਨਾਲ ਟੁੱਟ-ਭੱਜ ਗਿਆ ਸੀ, ਪਰ ਬਿਜਲੀ ਵਿਭਾਗ ਨੇ ਬਕਸੇ ਨੂੰ ਬਦਲਣਾ ਤਾ ਦੂਰ ਇਸ ਦੀ ਰਿਪੇਅਰ ਵੀ ਕਰਾਉਣੀ ਵੀ ਮੁਨਾਸਿਬ ਨਹੀ ਸਮਝੀ।ਪਿੰਡ ਵਾਸੀਆਂ ਦੀ ਸ਼ਿਕਾਇਤ ਹੈ ਕਿ ਲੋਕਾਂ ਲਈ ਖਤਰਾ ਬਣੇ ਇਸ ਬਕਸੇ ਬਾਰੇ ਬੇਖਬਰ ਬਿਜਲੀ ਵਿਭਾਗ ਕੁੰਭਕਰਨੀ ਨੀਦ ਸੁੱਤਾ ਹੈ।ਉਧਰ ਬਿਜਲੀ ਅਧਿਕਾਰੀ ਦਾ ਪੱਖ ਜਾਨਣ ਲਈ ਜਦ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਨਾਲ ਸੰਪਰਕ ਨਹੀ ਹੋ ਸਕਿਆ।
Punjab Post Daily Online Newspaper & Print Media