Thursday, July 4, 2024

ਪ੍ਰਿੰਸੀਪਲ ਮਰਿਦੁਲਾ ਭਾਰਦਵਾਜ਼ ਦੀ ਗ੍ਰਿਫਤਾਰੀ ਲਈ ਪੱਤਰਕਾਰ ਯੂਨੀਅਨ ਵਲੋਂ ਧਰਨਾ

Exif_JPEG_420
Exif_JPEG_420

ਪੱਟੀ, 21 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀ ਗੌਰਵਦੀਪ ਸਿੰਘ ਵੱਲੋਂ ਸਕੂਲ ਦੀ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਵੱਲੋਂ ਬੇਇੱਜ਼ਤ ਕੀਤੇ ਜਾਣ ਕਾਰਨ ਜਹਿਰਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਢਿੱਲ ਵਰਤਦਿਆਂ ਅਜੇ ਤੱਕ ਪ੍ਰਿੰਸੀਪਲ ਨੂੰ ਗ੍ਰਿਫਤਾਰ ਨਾ ਕਰਨ ਤੋਂ ਨਿਰਾਸ਼ ਹੋਏ ਮ੍ਰਿਤਕ ਦੇ ਪਿਤਾ ਸੁਰਜਨ ਸਿੰਘ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਲੈਣ ਲਈ ਅੱਜ ਸਵੇਰੇ ਪੱਟੀ ਥਾਣੇ ਵਿਖੇ ਸ਼ਾਂਤਮਈ ਧਰਨਾ ਸ਼ੁਰੂ ਕੀਤਾ ਗਿਆ। ਪਰ ਪੁਲਿਸ ਦੇ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਅਣਗੋਲਿਆਂ ਕਰਦਿਆਂ ਉਨ੍ਹਾਂ ਦੀ ਕੋਈ ਸੁਧ ਨਾ ਲੈਣ ਕਾਰਨ ਪੱਤਰਕਾਰ ਭਾਈਚਾਰੇ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਸਾਥ ਦਿੰਦਿਆਂ ਥਾਣੇ ਦਾ ਘਿਰਾਓ ਕਰਕੇ ਵਿਸ਼ਾਲ ਧਰਨਾ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਪ੍ਰਿੰਸੀਪਲ ਵਿਰੁੱਧ ਧਾਰਾ 305 ਅਧੀਨ ਪਰਚਾ ਦਰਜ ਕੀਤਾ ਗਿਆ ਹੈ।ਧਰਨੇ ਨੂੰ ਸਬੰਧਨ ਕਰਦਿਆਂ ਪੱਤਰਕਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਮੇਲ ਚੀਦਾ ਨੇ ਆਖਿਆ ਕਿ ਗੌਰਵਦੀਪ ਦੀ ਮੌਤ ਤੋਂ ਬਾਅਦ ਕਈ ਹਫਤੇ ਗੁਜ਼ਰ ਚੁੱਕੇ ਹਨ ਪਰ ਪੁਲਿਸ ਅਜੇ ਤੱਕ ਦੋਸ਼ੀ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰਕੇ ਪੀੜਿਤ ਪਰਿਵਾਰ ਨੂੰ ਂਇਨਸਾਫ ਦੁਆਉਣ ਵਿੱਚ ਪੂਰੀ ਤਰ੍ਹਾਂ ਫੇਲ ਰਹੀ ਹੈ, ਜਿਸ ਕਾਰਨ ਲੋਕਾਂ ਦਾ ਭਰੋਸਾ ਪੁਲਿਸ ਤੋਂ ਉਠਦਾ ਜਾ ਰਿਹਾ ਹੈ। ਸੁਖਵਿੰਦਰ ਸਿੰਘ ਸਭਰਾਂ, ਸਤਪਾਲ ਸ਼ਰਮਾ, ਚਮਨ ਲਾਲ ਦਰਾਜਕੇ, ਇੰਦਰਜੀਤ ਸਿੰਘ ਕੋਟਬੁੱਢਾ, ਨਿਰਮਲਪਾਲ ਅਤੇ ਕਾ: ਲਛਮਣ ਦਾਸ ਨੇ ਕਿਹਾ ਕਿ ਪ੍ਰਿੰਸੀਪਲ ਦਾ ਸਿਆਸੀ ਰਸੂਖ ਅਤੇ ਵੱਡੇ ਅਫਸਰਾਂ ਤੱਕ ਪਹੁੰਚ ਹੋਣ ਕਾਰਨ ਪੁਲਿਸ ਵੱਲੋਂ ਉਸਦੀ ਗ੍ਰਿਫਤਾਰ ਵਿੱਚ ਢਿੱਲ ਵਰਤੀ ਜਾ ਰਹੀ ਹੈ ਅਤੇ ਕੇਸ ਨੂੰ ਜਾਣ ਬੁੱਝ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਖੁਦ ਪ੍ਰਿੰਸੀਪਲ ਨੂੰ ਸ਼ਹਿਰ ਤੋਂ ਦੂਰ ਕਿਸੇ ਥਾਂ ‘ਤੇ ਲੁਕੇ ਰਹਿਣ ਲਈ ਆਖਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਭਗੋੜਾ ਕਰਾਰ ਦੇ ਕੇ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਪੱਲਾ ਝਾੜ ਸਕੇ।ਇਨ੍ਹਾਂ ਤੋਂ ਇਲਾਵਾ ਗੁਰਦੇਵ ਸਿੰਘ ਮਨਿਹਾਲਾ, ਹਰਭਜਨ ਸੰਧੂ, ਸਰਤਾਜ ਸਿੰਘ ਹਰੀਕੇ, ਜਗਦੀਪ ਚੌਧਰੀ, ਵਿਰਸਾ ਸਿੰਘ ਸੰਧੂ, ਹਰਭਜਨ ਸਿੰਘ ਚੱਠੂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਕੋਸਿਆ।ਇਸ ਮੌਕੇ ਹਾਜ਼ਿਰ ਆਗੂਆਂ ਨੇ ਪੁਲਿਸ ਮੁਖੀ ਪੰਜਾਬ, ਐਸ.ਐਸ.ਪੀ ਮਨਮੋਹਨ ਕੁਮਾਰ ਸ਼ਰਮਾ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਜਦੋਂ ਤੱਕ ਪ੍ਰਿੰਸੀਪਲ ਦੀ ਗ੍ਰਿਫਤਾਰੀ ਨਾ ਹੋਈ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਦੋ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰਭਾਤ ਮੋਂਗਾ, ਅਵਤਾਰ ਸਿੰਘ ਖਹਿਰਾ, ਜਸਮੇਲ ਸਿੰਘ ਚੀਦਾ, ਕੁਲਵਿੰਦਰ ਸਿੰਘ ਕਾਲੇਕੇ, ਅਜੀਤ ਸਿੰੰਘ ਘਰਿਆਲਾ, ਕੁਲਵਿੰਦਰ ਸਿੰਘ ਬੱਬੂ, ਇਕਬਾਲ ਜੌਲੀ, ਜੋਗਾ ਸਿੰਘ, ਰਣਜੀਤ ਸਿੰਘ ਮਾਹਲਾ, ਅਵਤਾਰ ਢਿੱਲੋਂ, ਪਵਨ ਧਵਨ, ਬੱਲੁੂ ਮਹਿਤਾ, ਹਰਦਿਆਲ ਸਿੰਘ, ਦੀਪਕ ਕੁਮਾਰ, ਸੁਖਜੀਤ ਡਿਆਲ, ਹਰਦੀਪ ਭੱਟੀ, ਚਰਨਜੀਤ ਰਖਰਾ, ਅਮਨ ਭਿੱਖੀਵਿੰਡ, ਸੁਖਚੈਨ ਸਿੰਘ, ਸੁਰਜੀਤ ਬੌਬੀ, ਤਰੂਣ ਕਪੂਰ, ਕਿਰਪਾਲ ਸਿੰਘ ਰੰਧਾਵਾ, ਜਤਿੰਦਰ ਸਿੰਘ ਬਾਵਾ, ਅਮਰਜੀਤ ਸ਼ੀਸ਼ਾ, ਰਾਜਵਿੰਦਰ ਰਾਜੂ ਘਰਿਆਲਾ, ਸਲਵਿੰਦਰ ਬੱਬਾ, ਸੰਦੀਪ ਮਹਿਤਾ, ਹਰਜਿੰਦਰ ਸਿੰਘ ਗੋਲਣ, ਗੁਰਮੀਤ ਸਿੰਘ, ਬਲਜੀਤ ਸਿੰਘ, ਦਵਿੰਦਰ ਸੋਨੀ, ਦਲਜਿੰਦਰ ਸਿੰਘ, ਜਗਦੀਸ਼ ਰਾਜ, ਗੁਰਮੀਤ ਸਿੰਘ, ਤਜਿੰਦਰ ਸਿੰਘ ਖਾਲਸਾ, ਜਗਦੀਪ ਚੌਧਰੀ, ਚਮਨ ਲਾਲ ਦਰਾਜਕੇ, ਕਾਂਗਰਸੀ ਆਗੂ ਸੋਭਾ ਸਿੰਘ, ਅਰਸ਼ਦੀਪ ਸਿੰਘ ਭਾਟੀਆ, ਸਤਪਾਲ ਸ਼ਰਮਾ, ਸੁਖਵਿੰਦਰ ਸਭਰਾਂ, ਸਾਗਰਦੀਪ ਸਿੰਘ, ਹਰਭਜਨ ਸਿੰਘ, ਸੁਆਮੀ ਪ੍ਰਮਾਨੰਦ, ਕਾਰਜ ਸਿੰਘ, ਦਲਜਿੰਦਰ ਸਿੰਘ, ਨਿੰਦਰ ਸਭਰਾਂ, ਬਲਕਾਰ ਸਿੰਘ, ਜੱਥਾ ਸਿੰਘ, ਜਤਿਦਰਤੇਜ ਸਿੰਘ, ਲਛਮਣ ਦਾਸ, ਅੰਮ੍ਰਿਤਬੀਰ ਸਿੰਘ, ਜਗਜੀਤ ਸਿੰਘ, ਸੁਖਦਿਆਲ ਧਾਰੀਵਾਲ, ਲਖਬੀਰ ਸੰਧੂ, ਸਰਤਾਜ ਸਿੰਘ, ਹਰਭਜਨ ਸਿੰਘ ਚੱਠੂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ, ਦਿਹਾਤੀ ਮਜ਼ਦੂਰ ਸਭਾ, ਆਮ ਆਦਮੀ ਪਾਰਟੀ, ਭਗਤ ਊਧਮ ਕਰਤਾਰ ਸੂਭਾਸ਼ ਅਜ਼ਾਦ ਯੂਥ ਵੈਲਫੇਅਰ ਸੁਸਾਇਟੀ ਦੇ ਮੈਂਬਰ ਹਾਜ਼ਿਰ ਸਨ।
ਧਰਨੇ ‘ਤੇ ਪੁੱਜੇ ਡੀ.ਐਸ.ਪੀ ਦਵਿੰਦਰ ਸਿੰਘ ਸੰਧੂ ਨੇ ਵਿਸ਼ਵਾਸ ਦਿਵਾਇਆ ਕਿ 24 ਦਸੰਬਰ ਤੱਕ ਪ੍ਰਿੰਸੀਪਲ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ ਤਾਂ ਪੱਤਰਕਾਰ ਭਾਈਚਾਰੇ ਨੇ ਧਰਨਾ ਚੁੱਕਿਆ ਅਤੇ ਨਾਲ ਹੀ ਚੇਤਾਵਨੀ ਦਿੱਤੀ ਜੇਕਰ 24 ਤੱਕ ਗ੍ਰਿਫਤਾਰੀ ਨਾ ਹੋਈ 25 ਨੂੰ ਅਣ ਮਿੱਥੇ ਸਮੇਂ ਲਈ ਸੰਘਰਸ਼ ਕੀਤਾ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply