ਬਟਾਲਾ, 23 ਦਸੰਬਰ (ਨਰਿੰਦਰ ਸਿੰਘ ਬਰਨਾਲ)- ਤੇਜ਼ ਰਫਤਾਰ ਸਵਿਫਟ ਕਾਰ ਅਲੀਵਾਲ ਦੇ ਨਜਦੀਕ ਪਿੰਡ ਕਾਦੀਆਂ ਵਿਖੇ ਹਾਦਸਾ ਗ੍ਰਸਤ ਹੋ ਗਈ। ਸਵਿਫਟ ਕਾਰ ਵਿੱਚ ਸਵਾਰ ਗੁਰਿੰਦਰ ਪਾਲ ਸਿੰਘ ਤੇ ਵਿਜੈ ਕੁਮਾਰ ਹਾਦਸੇ ਵਿੱਚ ਕੋਈ ਸੱਟ ਵਗੈਰਾ ਨਹੀਂ ਲੱਗੀ , ਦੋਨੋ ਦੋਸਤ ਸਹੀ ਸਲਾਮਤ ਹਨ। ਜਿਕਰਯੋਗ ਹੈ ਕਿ ਸਵਿਫਟ ਕਾਰ ਨੰਬਰ ਪੀ ਬੀ 02 ਸੀ ਡੀ 4724 ਫਤਿਹਗੜ੍ਹ ਚੂੜੀਆਂ ਤੋ ਬਟਾਲਾ ਨੂੰ ਆ ਰਹੀ ਸੀ। ਕਾਦੀਆਂ ਪਿੰਡ ਲਾਗੇ ਕਾਰ ਦੀ ਸਪੀਡ ‘ਤੇ ਕਾਬੂ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਸੜਕ ਦੇ ਲਾਗੇ ਛੱਪੜ ਵਿਚ ਕਾਰ ਦੀ ਪਲਟੀ ਵੱਜ ਗਈ। ਨਜਦੀਕ ਰਾਹਗੀਰਾਂ ਵੱਲੋ ਚਾਲਕਾਂ ਨੂੰ ਕਾਰ ਵਿਚੋ ਸਹੀ ਸਲਾਮਤ ਕੱਢ ਲਿਆ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media