ਨਵੀਂ ਦਿੱਲੀ, 23 ਦਸੰਬਰ (ਅੰਮ੍ਰਿਤ ਲਾਲ ਮੰਨਣ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਵੱਜੋਂ ਡਾ. ਜਸਪਾਲ ਸਿੰਘ ਦੇ ਕਾਰਜਕਾਲ ਵਿੱਚ ਚੌਥੀ ਵਾਰ ਵਾਧਾ ਹੋਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਆਟੋਪਿਨ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਡਾ. ਜਸਪਾਲ ਸਿੰਘ ਨੂੰ ਫੁੱਲਾਂ ਦੀ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਗਈ। ਜੀ.ਕੇ. ਨੇ ਕਿਹਾ ਕਿ ਡਾ. ਜਸਪਾਲ ਸਿੰਘ ਦੀਆਂ ਸਿੱਖਿਆ ਜਗਤ, ਪੰਥ ਅਤੇ ਪੰਜਾਬੀਅਤ ਵਾਸਤੇ ਕੀਤੀਆਂ ਗਈਆਂ ਉਘੀਆਂ ਸੇਵਾਵਾਂ ਤੇ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਕਾਰਜਕਾਲ ਦੇ ਵਾਧੇ ਨਾਲ ਭਰੋਸੇ ਦੀ ਮੋਹਰ ਲਗਾ ਕੇ ਸਿੱਖ ਜਗਤ ਦਾ ਮਾਨ ਵਧਾਇਆ ਹੈ। ਜੀ.ਕੇ. ਨੇ ਕਿਹਾ ਕਿ ਡਾ. ਜਸਪਾਲ ਸਿੰਘ ਨੇ ਹਮੇਸ਼ਾ ਹੀ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰਕੇ ਜਿੱਥੇ ਇਕ ਵੱਡੇ ਸਿੱਖ ਵਿਦਿਵਾਨ ਹੋਣ ਦਾ ਫਰਜ਼ ਨਿਭਾਇਆ ਹੈ ਉ-ਥੇ ਹੀ ਆਪਣੇ ਤਜ਼ਰੱਬੇ ਅਤੇ ਕਾਰਜਾਂ ਨਾਲ ਹਮੇਸ਼ਾ ਕੌਮ ਅਤੇ ਪੰਥ ਦੀ ਨਵੀਂ ਪਨੀਰੀ ਨੂੰ ਅੱਗੇ ਵੱਧਣ ਦਾ ਸੁਨੇਹਾ ਦਿੱਤਾ। ਜੀ.ਕੇ. ਨੇ ਡਾ. ਜਸਪਾਲ ਸਿੰਘ ਦੇ ਦਿੱਲੀ ਦੇ ਸਿੱਖਿਆ ਜਗਤ ਵਿੱਚ ਵੱਡੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਚੇਅਰਮੈਨ, ਖਾਲਸਾ ਕਾੱਲੇਜ ਦੇਵ ਨਗਰ ਵਿਖੇ 10 ਸਾਲ ਤਕ ਪੋਲਟੀਕਲ ਸਾਇੰਸ ਵਿਭਾਗ ਦੇ ਮੁਖੀ ਅਤੇ ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ਼ ਕਾੱਮਰਸ ਵਿਚ 7 ਵਰ੍ਹੇ ਤਕ ਪ੍ਰਿੰਸੀਪਲ ਦੇ ਤੌਰ ਤੇ ਨਿਭਾਇਆਂ ਗਈਆਂ ਸੇਵਾਵਾਂ ਨੂੰ ਬੇਮਿਸਾਲ ਦੱਸਿਆ। ਡਾ. ਜਸਪਾਲ ਸਿੰਘ ਵੱਲੋਂ 2000 ਤੋਂ ਵੱਧ ਆਰਟੀਕਲ ਅਤੇ ਕਈ ਕਿਤਾਬਾਂ ਲਿਖਣ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ। ਵਿਦੇਸ਼ੀ ਸਿੱਖਿਆ ਅਦਾਰਿਆਂ ਵਿੱਚ ਵੱਖ-ਵੱਖ ਸਮੇਂ ਡਾ. ਜਸਪਾਲ ਸਿੰਘ ਵੱਲੋਂ ਦਿੱਤੇ ਗਏ ਸੰਬੋਧਨਾਂ ਨੂੰ ਵੀ ਭੋਗਲ ਨੇ ਯਾਦਗਾਰੀ ਕਰਾਰ ਦਿੱਤਾ। ਰਾਣਾ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਡਾ. ਜਸਪਾਲ ਸਿੰਘ ਦੀਆਂ ਉਸਾਰੂ ਕੋਸ਼ਿਸ਼ਾਂ ਸੱਦਕਾ ਚੰਗੇ ਸ਼ਹਿਰੀ ਬਣਨ ਦੀ ਵੀ ਆਸ਼ ਜਤਾਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media