Sunday, April 5, 2026

ਭਾਰਤੀ ਸਟੇਟ ਬੈਂਕ ਬਰਾਂਚ ਸੰਦੌੜ ਵਿਖੇ ਬੈਂਕ ਅਦਾਲਤ ਆਯੋਜਿਤ

PPN2412201503

ਸੰਦੌੜ, 24 ਦਸੰਬਰ (ਹਰਮਿੰਦਰ ਸਿੰਘ ਭੱਟ)- ਭਾਰਤੀ ਸਟੇਟ ਬੈਂਕ ਬਰਾਂਚ ਸੰਦੌੜ ਵਿਖੇ ਸਹਾਇਕ ਮਹਾਂ ਪ੍ਰਬੰਧਕ ਸਤੀਸ਼ ਕੁਮਾਰ ਸੂਦ ਅਤੇ ਮੁੱਖ ਪ੍ਰਬੰਧਕ ਸ੍ਰੀ ਸ਼ਿਵ ਚਾਵਲਾ ਦੀ ਅਗਵਾਈ ਹੇਠ ਬੈਂਕ ਤੋਂ ਪ੍ਰਾਪਤ ਕੀਤੇ ਗਏ ਕਰਜਾਧਾਰੀਆਂ ਦੀ ਕਰਜ਼ੇ ਦੀ ਭਰਪਾਈ ਸੰਬੰਧੀ ਬੈਂਕ ਅਦਾਲਤ ਲਗਾਈ ਗਈ।ਇਸ ਦੌਰਾਨ ਸ੍ਰੀ ਸਤੀਸ਼ ਕੁਮਾਰ ਨੇ ਕਰਜਾਧਾਰੀਆਂ ਨੂੰ ਸੰਬੰਧੋਨ ਕਰਦਿਆਂ ਕਿਹਾ ਕਿ ਇਹ ਅਹਿਮ ਅਦਾਲਤ ਕਰਜੇ ਨੂੰ ਪ੍ਰਾਪਤ ਕੀਤੇ ਲੋਕਾਂ ਦੀ ਭਲਾਈ ਲਈ ਆਯੋਜਿਤ ਕੀਤੀ ਗਈ ਹੈ ਤਾਂ ਕਿ ਭਵਿਖ ਵਿਚ ਉਹ ਆਪਣੇ ਖਾਤੇ ਦੇ ਖਰਾਬ ਹੋ ਜਾਣ ਕਾਰਨ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚ ਸਕਨ ਜਾਂ ਅਗਾਂਹ ਵਿਚ ਕੋਈ ਵੀ ਸਹਾਇਕ ਸਹੂਲਤਾਂ ਨੂੰ ਪ੍ਰਾਪਤ ਕਰਨ ਵਿਚ ਅਸਮਰਥ ਹੋ ਜਾਣ ਅਤੇ ਇਸੇ ਤਹਿਤ ਕਰਜ਼ੇ ਦੇ ਭਾਰ ਨੂੰ ਘਟਾਉਣ ਲਈ ਕਰਜ਼ੇ ਦੀ ਭਰਪਾਈ ਲਈ ਬੈਂਕ ਦੁਆਰਾ ਖ਼ਾਸ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀਆਂ ਹਨ ਤਾਂ ਕਿ ਉਨ੍ਹਾਂ ਦੇ ਖ਼ਰਾਬ ਹੋਏ ਖਾਤੇ ਠੀਕ ਹੋ ਜਾਣ ਇਸ ਉਪਰੰਤ ਹੋਰ ਵੀ ਕਈ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਸਮਝਿਆ ਗਿਆ ਉਨ੍ਹਾਂ ਕਰਜਾਧਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਰਕਮ ਜੋ ਕਰਜ਼ੇ ਦੇ ਰੂਪ ਵਿਚ ਉਨ੍ਹਾਂ ਨੂੰ ਦਿੱਤੀ ਗਈ ਸੀ ਉਹ ਵੀ ਬੈਂਕ ਕੋਲ ਹੋਰਾਂ ਦੀ ਅਮਾਨਤ ਹੈ ਜਿਸ ਦੀ ਰਾਖੀ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ ਇਸ ਕਾਰਨ ਇਸ ਬੈਂਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ।ਬੈਂਕ ਅਦਾਲਤ ਉਪਰੰਤ ਸ਼ਾਖਾ ਪ੍ਰਬੰਧਕ ਰਜਿੰਦਰ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੈਂਕ ਅਦਾਲਤ ਵਿਚ 30 ਦੇ ਕਰੀਬ ਕਰਜਾਧਾਰੀਆਂ ਨੂੰ ਸਦਾ ਪਤਰ ਦਿਤਾ ਗਿਆ ਸੀ ਜਿਨ੍ਹਾਂ ਵਿਚੋਂ 18 ਕਰਜਾਧਾਰੀ ਸ਼ਾਮਿਲ ਹੋਏ ਜਿਨਾਂ ਦਾ 3 ਲੱਖ 87 ਹਜਾਰ ਦਾ ਵਿਆਜ ਮੁਆਫ ਕਰ ਦਿਤਾ ਗਿਆ ਅਤੇ ਜੋ ਕਰਜਾਧਾਰੀ ਇਸ ਮੌਕੇ ਨਹੀਂ ਪਹੁੰਚ ਸਕੇ ਉਹਨਾਂ ਲਈ ਬੈਂਕ ਵਲੋਂ ਹਰੇਕ ਮਹੀਨੇ ਬੈਂਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਉਹ ਸ਼ਾਮਿਲ ਹੋ ਕੇ ਇਸ ਦਾ ਫਾਇਦਾ ਉਠਾ ਸਕਦੇ ਹਨ ਉਨਾਂ ਅੱਗੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਹਾਂਪ੍ਰਬੰਧਕ ਸ੍ਰੀ ਸਤੀਸ਼ ਕੁਮਾਰ ਜੀ ਵੱਲੋਂ ਸਮਝਾਈਆਂ ਗਈਆਂ ਪ੍ਰਰੇਣਾਸੋਰਤ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਕਰਜਾਧਾਰੀਆਂ ਨੇ ਕਰਜੇ ਵਾਲੀ ਰਕਮ ਜਮਾਂ ਕਰਵਾਈ ਅਤੇ ਬਾਕੀ ਰਹਿੰਦੀ ਰਾਸ਼ੀ ਨੂੰ ਜਲਦ ਜਮਾਂ ਕਰਵਾਉਣ ਦਾ ਯਕੀਨ ਅਤੇ ਭਰੋਸਾ ਦਿੱਤਾ ਉਨਾਂ ਦਾ ਬੈਂਕ ਵਲੋਂ ਧੰਨਵਾਦ ਕੀਤਾ ਗਿਆ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply