
ਬਠਿੰਡਾ, 25 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਪੂ ਸੁਸਾਇਟੀ ”ਇੱਕ ਕਦਮ ਬਚਪਨ ਦੇ ਵੱਲ” ਦੇ ਵੱਲੋਂ ਚਲਾਏ ਜਾ ਰਹੇ ਸ਼ਾਮ ਦੇ ਸਕੂਲ ਵਿੱਚ ਸਟੇਟ ਬੈਂਕ ਆਫ ਪਟਿਆਲਾ ਲੀਡ ਬੈਂਕ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ਸਾਰੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆ। ਇਸ ਮੌਕੇ ਤੇ ਅਲਾਇੰਸ ਕਲੱਬ ਦੇ ਪ੍ਰਧਾਨ ਸੁਰੇਸ਼ ਗੋਇਲ ਨੇ ਅੱਪੂ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਕਲੱਬ ਵੱਲੋਂ ਅੱਪੂ ਸੁਸਾਇਟੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਨ੍ਹਾਂ ਬੱਚਿਆਂ ਲਈ ਜਿਨ੍ਹਾਂ ਵੀ ਕੀਤਾ ਜਾਵੇ ਉਹ ਘੱਟ ਹੈ, ਭਵਿੱਖ ਵਿੱਚ ਵੀ ਲੋੜ ਪੈਣ ‘ਤੇ ਸਾਡੇ ਵੱਲੋਂ ਹਰ ਤਰਾਂ੍ਹ ਦੀ ਮੱਦਦ ਕੀਤੀ ਜਾਵੇਗੀ। ਸਟੇਟ ਬੈਂਕ ਆਫ ਪਟਿਆਲਾ ਦੇ ਅਧਿਕਾਰੀਆਂ ਵੱਲੋਂ ਵੀ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨੇਕ ਕੰਮ ਵਿੱਚ ਕਿਸੇ ਵੀ ਤਰਾਂ ਦੀ ਦਿੱਕਤ ਨਹੀਂ ਆਉਂਣ ਦਿੱਤੀ ਜਾਵੇਗੀ। ਪੜਾਈ ਸਬੰਧੀ ਬੱਚਿਆਂ ਦੀ ਜੋ ਵੀ ਲੋੜ ਹੋਵੇਗੀ ਉਸ ਨੂੰ ਪੂਰਾ ਕਰਨ ਲਈ ਸਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਆਸਰਾ ਵੈਲਫੈਅਰ ਦੇ ਪ੍ਰਧਾਨ ਰਮੇਸ਼ ਮਹਿਤਾ ਨੇ ਕਿਹਾ ਕਿ ਅਜਿਹੇ ਬੱਚਿਆਂ ਨੂੰ ਪੜਾਈ ਨਾਲ ਜੋੜਨਾ ਬਹੁਤ ਮੁਸ਼ਕਲ ਕੰਮ ਹੈ। ਬੁਰੇ ਹਾਲਾਤਾ ਦੇ ਮਾਰੇ ਬੱਚੇ ਜ਼ੋ ਕਿ ਪੜਾਈ ਤੋਂ ਵਾਂਝੇ ਰਹਿ ਜਾਂਦੇ ਹਨ, ਆਸਰਾ ਵੈਲਫੈਅਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਅੱਪੂ ਸੁਸਾਇਟੀ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਨੇ ਸਾਥੀ ਵੈਲਫੈਅਰ ਦੇ ਪ੍ਰਧਾਨ ਰਵੀ ਕਾਂਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਕਾਰਨ ਹੀ ਅੱਜ ਅਲਾਇੰਸ ਕਲੱਬ, ਸਟੇਟ ਬੈਂਕ ਆਫ ਪਟਿਆਲਾ ਅਤੇ ਆਸਰਾ ਵੈਲਫੈਅਰ ਵੱਲੋਂ ਸਹਿਯੋਗ ਮਿਲਿਆਂ ਹੈ। ਇਸ ਲਈ ਅੱਪੂ ਸੁਸਾਇਟੀ ਇਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ।ਇਹ ਵੀ ਵਾਧਾ ਕਰਦੀ ਹੈ ਕਿ ਸੁਸਾਇਟੀ ਵੱਲੋਂ ਬਾਲ ਮਜਦੂਰੀ ਖਤਮ ਕਰਨ ਦੀ ਕੋਸ਼ਿਸ਼ ਚਲਦੀ ਰਹੇਗੀ, ਵੱਧ ਤੋਂ ਵੱਧ ਬੱਚੇ ਪੜਾਈ ਨਾਲ ਜੋੜੇ ਜਾਣਗੇ। ਇਸ ਮੌਕੇ ਤੇ ਡਾ.ਆਈ.ਬੀ.ਅਗਰਵਾਲ, ਡਾ ਜਿੰਦਲ, ਡਾ.ਓ.ਪੀ.ਗਰਗ, ਓਮ ਪੰਕਜ, ਆਰ.ਐਲ.ਬੱਤਰਾ, ਡਾ.ਆਰ.ਐਨ. ਮਹੇਸ਼ਵਰੀ, ਰਾਕੇਸ਼ ਅਗਰਵਾਲ, ਸਾਥੀ ਵੈਲਫੈਅਰ ਸੁਸਾਇਟੀ ਦੇ ਅਨਿਲ ਸਿੰਗਲਾ, ਨਿਖਿਲ, ਅਜੈ, ਸੋਨੂੰ ਕੁਮਾਰ, ਮੁਕੇਸ਼ ਮਹੇਸ਼ਵਰੀ , ਰਾਕੇਸ ਨਰੁਲ਼ਾ, ਅੱਪੂ ਸੁਸਾਇਟੀ ਦੇ ਮੈਂਬਰ ਬਲਵਿੰਦਰ ਬੱਲੀ, ਨੀਰਜ਼ ਠਾਕੁਰ, ਯੋਗੇਸ਼ ਸ਼ਰਮਾ, ਮੈਡਮ ਨਿਸ਼ਾ ਅਤੇ ਸੁਨੀਤਾ, ਆਸਰਾ ਵੈਲਫੈਅਰ ਸੁਸਾਇਟੀ ਦੇ ਮੈਂਬਰ ਹਾਜਰ ਰਹੇ।
Punjab Post Daily Online Newspaper & Print Media