Friday, September 25, 2026

ਹੋਟਲ ਐਚ.ਕੇ ਕਲਾਰਕਸ ਇਨ ਵਿਖੇ ਕ੍ਰਿਸਮਿਸ ‘ਤੇ ਵਿਸ਼ੇਸ਼ ਮਨੋਰੰਜਨ ਪ੍ਰੋਗਰਾਮ

PPN2512201504

ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਹੋਟਲ ਐਚ.ਕੇ ਕਲਾਰਕਸ ਇਨ ਵਿੱਚ ਕ੍ਰਿਸਮਿਸ ਦੇ ਸਬੰਧ ਵਿੱਚ ਵਿਸ਼ੇਸ਼ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਹੋਟਲ ਐਚ.ਕੇ. ਕਲਾਰਕਸ ਇਨ ਗੁਲਦਸਤੇ, ਗੁਬਾਰਿਆਂ, ਫੁੱਲਾਂ ਅਤੇ ਕ੍ਰਿਸਮਿਸ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਮੌਕੇ ਹੋਟਲ ਵੱਲੋਂ ਸੱਜੇ-ਫੱਬੇ ਰੱਥ ਵਿੱਚ ਸਾਂਤਾ ਕਲਾਜ ਦੀ ਸਵਾਰੀ ਨਿਕਲੀ ਜੋ ਕਿ ਜਿੰਗਲ ਬੈਲ ਦੀ ਮਿੱਠੀ ਧੁਨਾਂ ਤੇ ਬੱਚਿਆਂ ਨੂੰ ਟਾਫੀਆਂ, ਖਿਡੋਣੇ ਅਤੇ ਗਿਫਟ ਵੰਡਦੀ ਗਈ। ਰੱਥਾਂ ਅਤੇ ਗੱਡੀਆਂ ਦਾ ਕਾਰਨੀਵਲ ਹੋਟਲ ਐਚ.ਕੇ. ਤੋਂ ਸ਼ੁਰੂ ਹੋ ਕੇ ਗਰੀਨ ਐਵਨਿਊ, ਬਸੰਤ ਐਵਨਿਊ, ਸ਼ਾਸ਼ਤਰੀ ਨਗਰ, ਕ੍ਰਿਸਟਲ ਚੌਂਕ ਤੋਂ ਹੁੰਦਾ ਹੋਇਆ ਲਾਰੈਂਸ ਰੋਡ ਪੁੱਂਜਾ। ਰੱਥ ਵਿੱਚ ਸਵਾਰ ਸਾਂਤਾ ਕਲਾਜ ਅਤੇ ਹੋਟਲ ਸਟਾਫ ਨੇ ਸਭ ਬੱਚਿਆਂ ਨੂੰ ਅਤੇ ਲੋਕਾਂ ਨੂੰ ਮੈਰੀ ਕ੍ਰਿਸਮਿਸ ਦੀ ਵਧਾਈ ਦਿੱਤੀ। ਇਸ ਮੌਕੇ ਜਨਰਲ ਮੈਨੇਜਰ ਤਰਸੇਮ ਸਿੰਘ, ਵਿਜੇ ਕੁਮਾਰ ਅਤੇ ਸਮੂੰਹ ਸਟਾਫ ਹਾਜ਼ਰ ਸੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply