Tuesday, March 24, 2026

ਰਾਗੀ ਗੁਰਪ੍ਰੀਤ ਸਿੰਘ ਵਲੋਂ ਕੈਸਟ “’ਇਕ ਨਾਮੁ ਬੋਵਹੁ“’ ਸੰਗਤਾਂ ਲਈ ਰੂਬਰੂ

PPN2812201504ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਯੁਕਤ ਪਰਿਵਾਰ ਬੱਚਿਆਂ ਲਈ ਇਕ ਚਾਨਣ ਮਾਨਰਾ ਹਣ ਦੇ ਨਾਲ ਨਾਲ ਉਨ੍ਹਾਂ ਦੀਆਂ ਚੰਗੀਆਈਆਂ ਨੂੰ ਉਜਾਗਰ ਕਰਨ ਵਿਚ ਬਹੁਤ ਸਹਾਈ ਹੁੰਦੀਆਂ ਹਨ। ਬੱਚਿਆਂ ਨੂੰ ਵੱਡੇ ਬਜ਼ੁਰਗ ਭਾਵ ਕਿ ਦਾਦਾ, ਦਾਦੀ ਅਤੇ ਨਾਨਾ ਨਾਨੀ ਇਕ ਅਜਿਹਾ ਪਹਿਲੂ ਹਨ ਜੋ ਬੱਚਿਆਂ ਨੂੰ ਦੇਸ਼ ਕੌਮ ਦਾ ਹੀਰਾ, ਨਾਮੀ ਕੱਢ ਅਹੁੱਦੇ ਬਖਸ਼ਣ ਵਿਚ ਸਹਾਈ ਹੁੰਦੇ ਹਨ। ਸਿੱਖ ਕੌਮ ਲਈ ਇਕ ਅਜਿਹਾ ਹੀਰਾ ਦੇਸ਼ ਸਿੱਖ ਕੌਮ ਲਈ ਪ੍ਰਚਾਰਕ ਅਤੇ ਉੱਚ ਕੌਟੀ ਦਾ ਰਾਗੀ ਬਠਿੰਡਾ ਵਾਸੀਆਂ ਲਈ ਅਨਮੋਲ ਹੀਰਾ ਲਿਆ ਹੈ ਜੋ ਕਿ ਦੇਸ਼ ਦੇ ਨਾਲ ਨਾਲ ਬਾਹਰਲੇ ਦੇਸ਼ਾਂ ਵਿਚ ਵੀ ਪ੍ਰਚਾਰਕ ਦੇ ਤੌਰ ‘ਤੇ ਦੌਰੇ ਤੇ ਦੌਰਾ ਕਰ ਰਿਹਾ ਹੈ। ਹੁਣ ਤੱਕ ਉਹ ਛੋਟੀ ਉਮਰੇ ਕੈਨੇਡਾ, ਅਮਰੀਕਾ, ਅਫਰੀਕਾ, ਨਿਉਜੀਲੈਂਡ ਤੋਂ ਇਲਾਵਾ ਹੋਰ ਵੀ ਅਨੇਕਾਂ ਦੇਸ਼ਾਂ ਦਾ ਦੌਰਾ ਕਰ ਚੁੱਕਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰ ਕੇ ਜਿਥੇ ਮਾਂ ਬਾਪ ਦਾ ਨਾਮ ਰੌਸ਼ਨ ਕਰ ਰਿਹਾ ਹੈ ਉਥੇ ਹੀ ਵੱਡੀ ਪ੍ਰਾਪਤੀ ਕੀਤੀ ਹੈ। ਦਾਦਾ ਅੱਛਰ ਸਿੰਘ ਮੁਲਤਾਨੀਆਂ ਰੋਡ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿਚ ਸੇਵਾ ਭਾਵਨਾ ਨਾਲ ਕੀਰਤਨ ਲਈ ਜਾਂਦੇ, ਉਥੇ ਹੀ ਛੋਟੇ ਛੋਟੇ ਬਾਲ ਗੁਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਵੀ ਆਪਣੇ ਦਾਦਾ ਜੀ ਦੀ ਉਗਲੀ ਫੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਾਲ ਹੀ ਕੀਰਤਨ ਕਰਨ ਬੈਠ ਜਾਂਦੇ ,ਬਾਲ ਉਮਰੇ ਤੋਤਲੀਆਂ ਅਵਾਜਾਂ ਨਾਲ ਸਰੋਤਿਆ ਨੂੰ ਮੰਤਰ ਮੁਗਧ ਕਰਦੀਆਂ, ਉਥੇ ਹੀ ਗੁਰਬਾਣੀ ਸੰਗੀਤ ਨਾਲ ਦਿਨੋ ਦਿਨ ਲਾਗਓ ਵਧਦਾ ਗਿਆ। ਹਰਮੋਨੀਅਮ ਅਤੇ ਤਬਲਾਵਾਦਨ ਵਿਚ ਅੱਗੇ ਵਧਦੇ ਗਏ। ਗੁਰਪ੍ਰੀਤ ਸਿੰਘ ਹਰਮੋਨੀਅਮ ਦੇ ਨਾਲ ਨਾਲ ਤਬਲਾ ਵਾਦਨ ਵਿਚ ਵੀ ਵਧੇਰੇ ਰੁਚੀ ਲੈਣ ਲੱਗਿਆ। ਪਿਤਾ ਜੀ ਪੰਜਾਬੀ ਅਧਿਆਪਕ ਸੀ। ਗੁਰਪ੍ਰੀਤ ਸਿੰਘ ਸਕੂਲ ਪੱਧਰ ‘ਤੇ ਸ਼ਬਦ ਗਾਉਣ ਅਤੇ ਗੀਤ ਗਾਉਣ ਵਿਚ ਜਿਲ੍ਹਾ ਪੱਧਰ ‘ਤੇ ਪ੍ਰਾਪਤੀਆਂ ਕਰਨ ਤੋਂ ਇਲਾਵਾ ਪੰਜਾਬ ਪੱਧਰ ਤੱਕ ਵੀ ਆਪਣੀ ਕਲਾ ਦਾ ਮੁਜ਼ਹਰਾ ਕਰਦੇ ਅੱਗੇ ਵਧਦਾ ਗਿਆ। ਘਰ ਦਾ ਮਾਹੌਲ ਧਾਰਮਿਕ ਹੋਣ ਕਾਰਨ ਗੁਰਪ੍ਰੀਤ ਸਿੰਘ ਨੇ ਬਚਪਨ ਤੋਂ ਹੀ ਸ਼ਬਦ ਗਾਇਨ ਅਤੇ ਕਲਾਸਿਕੀ ਗਾਇਕੀ ਤਰਜੀਹ ਦਿੱਤੀ ਅਤੇ ਅੱਜ ਕਲ੍ਹ ਦੇ ਮਾਹੌਲ ਦੇ ਉਲਟ ਆਪਣੇ ਆਪ ਨੂੰ ਉੱਚੀ ਪੱਧਰ ਗਾਈਕੀ ਅਤੇ ਤਬਲਾਵਾਦਨ ਵੱਲ ਲਾਇਆ। ਮੁੱਢਲੀ ਪੜ੍ਹਾਈ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਵਿੱਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਅਨੇਕਾਂ ਧਾਰਮਿਕ ਸਮਾਗਮਾਂ ਵਿੱਚ ਦੋਵਾਂ ਭਰਾਵਾਂ ਦੀ ਬੱਲੇ ਬੱਲੇ ਹੁੰਦੀ ਰਹੀ ਆਪਣੇ ਖਰਚੇ ਜੋਗੇ ਪੈਸੇ ਵੀ ਮਿਲਦੇ ਰਹੇ। ਗੁਰਪ੍ਰੀਤ ਸਿੰਘ ਤਬਲਾ ਵਾਦਨ ਦੀ ਮੁੱਖਲੀ ਸਿਖਲਾਈ ਸ੍ਰੀ ਰੱਖਾ ਰਾਮ ਤੋਂ ਲਈ ਅਤੇ ਤਿੰਨ ਤਾਲ, ਕਹਿਰਵਾ,ਦਾਦਰਾ ਇਕ ਤਾਲ, ਫਰੋਦਸਤ ਤਾਲ ਸਿੱਖੇ, ਧਾਰਮਿਕ ਸਮਾਗਮ ਵਿਚ ਵੱਡੇ- ਵੱਡੇ ਰਾਗੀਆਂ ਨਾਲ ਵੀ ਸੰਗਤ ਕਰਨਾ ਮੌਕਾ ਮਿਲਿਆ, 10+2 ਦੀ ਪੜ੍ਹਾਈ ਕਰਨ ਉਪਰੰਤ ਡੀ ਏ ਵੀ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਪ੍ਰਸਿੱਧ ਤਬਲਾ ਉਸਤਾਦ ਡਾ: ਜਗਮੋਹਨ ਸ਼ਰਮਾ ਮੰਡੀ ਗੋਬਿੰਦਗੜ੍ਹ ਤੋਂ ਤਬਲੇ ਦੀ ਅਗਲੇਰੀ ਸਿੱਖਿਆ ਸ਼ੁਰੂ ਕੀਤੀ ਅਤੇ ਤਿੰਨ ਤਾਲ, ਸੋਲੋ, ਇਕ ਤਾਲ, ਚੱਪ ਤਾਲ, ਸੁਰ ਤਾਲ, ਟੁਕੜੇ ਪਰਖ ਰੇਲਾ ਆਦਿ ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਸਿੱਿਖਆ ਦਾ ਅਸਰ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਉਤਰੀ ਜੋਨ ਆਲ ਇੰਡੀਆ ਯੂਨੀਵਰਸਿਟੀ ਮੁਕਾਬਲਿਆਂ ਦਾ ਤਬਲਾ ਵਾਦਨ ਵਿਚ ਗੋਲਡ ਮੈਡਲਿਸਟ ਹੈ। ਗੁਰਪ੍ਰੀਤ ਸਿੰਘ ਜਿਥੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇੇ ਧਾਰਮਿਕ ਸਮਾਗਮਾਂ ਵਿਚ ਭਾਗ ਲੈਂਦੇ ਉਥੇ ਹੀ ਸ਼ਬਦ ਗਾਇਨ ਵੀ ਕਰਿਆ ਕਰਦਾ ਸੀ। ਸੰਤ ਬਾਬਾ ਤੀਰਥ ਸਿੰਘ ਟਿਕਾਣਾ ਭਾਈ ਜਗਤਾ ਜੀ ਵਲੋਂ ਕਰਵਾਏ ਜਾਂਦੇ ਸ਼ਬਦ ਗਾਇਨ, ਗਜ਼ਲ ਗਾਂਇਕ ‘ਤੇ ਗਰੁੱਪ ਸ਼ਬਦ ਗਾਇਨ ਤਿੰਨਾਂ ਵਿਚ ਹੀ ਪਹਿਲਾ ਸਥਾਨ ਪ੍ਰਾਪਤ ਕਰਦਾ ਰਿਹਾ ਸੀ। ਰਾਗੀ ਗੁਰਪ੍ਰੀਤ ਸਿੰਘ ਸੰਤ ਬਾਬਾ ਮੁਖਤਿਆਰ ਸਿੰਘ ਬੀੜ ਬਹਿਮਣ ਵਾਲਿਆਂ ਜੀ ਦੇ ਅਸੀਰਵਾਦ ਨਾਲ ਉਨ੍ਹਾਂ ਦੀ ਸੰਗਤ ਕਰਦਾ ਹੋਇਅ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਦਾ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਵਲੋਂ ਹੁਣੇ ਅਜਿਹੇ ਹੀ ”ਇਕ ਨਾਮੁ ਬੋਵਹੁ” ਨਾਂਅ ਦੀ ਕੈਸਟ ਤਿਆਰ ਕਰਵਾਈ ਹੈ ਜਿਸ ਵਿਚ ਬਹੁਤ ਹੀ ਮੁਧਰ ਆਵਾਜ਼ ਵਿੱਚ ਸ਼ਬਦ ਗਾਇਨ ਕਰਕੇ ਸਿੱਖ ਕੌਮ ਦੀ ਭਰਪੂਰ ਸੇਵਾ ਕੀਤੀ ਹੈ। ਜੋ ਕਿ ਖਾਲਸਾ ਵਿਰਾਸਤ ਵਾਲਿਆ ਵਲੋਂ ਤਿਆਰ ਕੀਤੀ ਗਈ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply