
ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਵਿੱਖੇ, ਰਾਮਾਂ ਕੱਲਸਟਰ ਅਧੀਨ ਆਉਦੇ ਸਕੂਲਾਂ ਦੀਆਂ ਸਕੂਲ ਮੈੇਨੇਜਮਂੈਟ ਕਮੇਟੀਆਂ ਦੇ ਮੈਬਰਾਂ ਦੀ ਇਕ ਰੋਜਾ ਨਾਨ-ਰੈਜੀਡੇਸੀਅਲ ਟ੍ਰੇਨਿਗ ਦੌਰਾਨ 6 ਸਕੂਲਾਂ ਦੇ ਕੁਲ 36 ਕਮੇਟੀ ਮੈਬਰਾਂ ਨੇ ਭਾਗ ਲਿਆ। ਕਮੇਟੀ ਮੈਬਰਾਂ ਨੂੰ ਆਰ. ਟੀ. ਈ. ਐਕਟ ਅਤੇ ਸਟੇਟ ਅਤੇ ਸੈਟਰ ਦੀਆ ਵੱਖ -ਵੱਖ, ਸਕੂਲਾਂ ਸਬੰਧੀ ਸਕੀਮਾਂ ਬਾਰੇ ਰਿਸੋਰਸ ਪਰਸਨ ਨਵਨੀਤ ਕੂਮਾਰ ਅਤੇ ਕ੍ਰਿਸਨ ਗੋਪਾਲ ਦੂਆਰਾ ਜਾਣੂ ਕਰਵਾਇਆ ਗਿਆ।ਕਮੇਟੀ ਮੈਬਰਾਂ ਨੇ ਆਪਸ ਵਿੱਚ ਸਕੂਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਕਮੇਟੀਆ ਦੇ ਮੈਬਰਾਂ ਵੱਲੌ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ। ਜਿਲ੍ਹਾ ਸਿੱਖਿਆ ਅਫਸਰ ਐਲੀਮੇਟਰੀ ਸਰਦਾਰ ਰਜਿੰਦਰ ਸਿੰਘ ਨੇ ਉਚੇਚੇ ਤੌਰ ‘ਤੇ ਟ੍ਰੇਨਿੰਗ ਵਿੱਚ ਸ਼ਮੂੁਲੀਅਤ ਕੀਤੀ। ਅਤੇ ਆਪਣੇ ਵੱਡਮੁਲੇ ਵਿਚਾਰ ਸਾਂਝੇ ਕੀਤੇ। ਸ੍ਰੀਮਤੀ ਸਰੀਤਾ ਕੁਮਾਰੀ ਐਸ. ਐਸ. ਅਧਿਆਪਿਕਾਂ ਵੱਲੋਂ ਉਕਤ ਟ੍ਰੇਨਿੰਗ ਦਾ ਸਮੁੱਚਾ ਪ੍ਰਬੰਧ ਕੀਤਾ ਗਿਆ।ਇਸ ਮੋਕੇ ਵਿਨੋਦ ਕੂਮਾਰ ਕੱਲਸਟਰ ਇੰਚਾਰਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਨੇ ਹਾਜਰ ਹੋਏ ਸਾਰੇ ਕਮੇਟੀ ਮੈਬਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media