Sunday, August 16, 2026

’ਆਪ’ ਵੱਲੋਂ ਜਗਤਾਰ ਸਿੰਘ ਦਿਆਲਪੁਰਾ ਕਿਸਾਨ ਵਿੰਗ ਦਾ ਸੈਕਟਰ ਇੰਚਾਰਜ ਨਿਯੁੱਕਤ

JAGTAR SINGH DIALPURA

ਸਮਰਾਲਾ, 28 ਦਸੰਬਰ (ਪ.ਪ)- ਆਮ ਆਦਮੀ ਪਾਰਟੀ ਵੱਲੋਂ ਉਦਮੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਲੰਟੀਅਰ ਜਗਤਾਰ ਸਿੰਘ ਦਿਆਲਪੁਰਾ ਨੂੰ ਕਿਸਾਨ ਵਿੰਗ ਦਾ ਸੈਕਟਰ ਇੰਚਾਰਜ ਨਿਯੁਕਤ ਕਰਨ ਤੇ ਪਾਰਟੀ ਵਲੰਟੀਅਰਾਂ ਵਿੱਚ ਖੁਸ਼ੀ ਦਾ ਮਹੌਲ ਹੈ।ਹਲਕਾ ਫਤਹਿਗੜ੍ਹ ਸਾਹਿਬ ਤੋਂ ‘ਆਪ’ ਪਾਰਟੀ ਦੇ ਜੋਨ ਅਬਜ਼ਰਬਰ ਅਲੋਕ ਵਰਮਾ ਅਤੇ ਸੈਕਟਰ ਇੰਚਾਰਜ ਅਮਿਤ ਤਵਰ ਕਿਸਾਨ ਵਿੰਗ ਦੇ ਜੋਨ ਇੰਚਾਰਜ ਹਰਪ੍ਰੀਤ ਸਿੰਘ ਗਿਦੜੀ ਨੇ ਦੱਸਿਆ ਹੈ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਪ੍ਰਤੀ ਵਫਾਦਾਰੀ ਅਤੇ ਸੇਵਾ ਭਾਵਨਾ ਨੂੰ ਦੇਖਦੇ ਹੋਏ ਜਗਤਾਰ ਸਿੰਘ ਦਿਆਲਪੁਰਾ ਨੂੰ ਕਿਸਾਨ ਵਿੰਗ ਦੇ ਖੰਨਾ, ਸਾਹਨੇਵਾਲ ਅਤੇ ਦੋਹਾਰਾ ਦਾ ਸੈਕਟਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਕੰਗ, ਜਨਰਲ ਸੈਕਟਰੀ ਅਹਬਾਬ ਸਿੰਘ ਗਰੇਵਾਲ, ਮੀਤ ਪ੍ਰਧਾਨ ਮੋਹਣ ਸਿੰਘ ਵਿਰਕ, ਅਮਿਤ ਤਵਰ, ਹਰਪ੍ਰੀਤ ਸਿੰਘ ਗਿਦੜੀ, ਅਲੋਕ ਵਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਮੈਨੂੰ ਲਾਈ ਹੈ, ਉਸ ਨੂੰ ਮੈਂ ਪੁਰੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ।ਜਗਤਾਰ ਸਿੰਘ ਦਿਆਲਪੁਰਾ ਤੋਂ ਇਲਾਵਾ ਸਮਰਾਲਾ ਇਲਾਕੇ ਵਲੰਟੀਅਰਾਂ ਨੇ ਵੀ ਇਸ ਨਿਯੁਕਤੀ ਪ੍ਰਤੀ ਖੁਸ਼ੀ ਦਾ ਇਜਹਾਰ ਕੀਤਾ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸੁਜਾਨ ਸਿੰਘ ਮੰਜਾਲੀ, ਹਰਦੀਪ ਓਸ਼ੋ, ਸੰਤੋਖ ਸਿੰਘ ਨਾਗਰਾ, ਦਲਜੀਤ ਸਿੰਘ ਸ਼ਾਹੀ, ਭੁਪਿੰਦਰ ਸਿੰਘ, ਕਸ਼ਮੀਰੀ ਲਾਲ, ਹਰਪ੍ਰੀਤ ਬਾਜਵਾ, ਇੰਦਰਜੀਤ ਸਿੰਘ ਕੰਗ, ਨਰਿੰਦਰਪਾਲ ਬਾਜਵਾ, ਕੇਵਲ ਸਿੰਘ ਹੇਡੋਂ, ਸੁਖਵਿੰਦਰ ਸਿੰਘ ਗਿੱਲ, ਦਲਵੀਰ ਸਿੰਘ ਗਗੜਾ, ਸ਼ਿਵ ਉਟਾਲਾਂ, ਸ਼ਿਵ ਸ਼ਾਹੀ, ਹਿਮਾਸ਼ੂੰ ਮਰਵਾਹਾ, ਸਨੀ ਬੌਂਦਲੀ ਆਦਿ ਵੀ ਸ਼ਾਮਲ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply