Tuesday, March 24, 2026

ਪੂਰਨ ਗੁਰ ਮਰਿਯਾਦਾ ਅਨੁਸਾਰ ਹੋਇਆ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਅਨੰਦ ਕਾਰਜ

PPN2912201503

ਸੰਦੌੜ, 29 ਦਸੰਬਰ (ਹਰਮਿੰਦਰ ਸਿੰਘ ਭੱਟ)- ਸਿੱਖੀ ਦੇ ਪ੍ਰਚਾਰ, ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਆਨੰਦ ਕਾਰਜ ਬੀਬਾ ਕਮਲਜੀਤ ਕੌਰ ਨਿਹੰਗ ਸਪੁੱਤਰੀ ਭਾਈ ਜਗਜੀਤ ਸਿੰਘ ਨਿਹੰਗ ਨਾਲ ਪੂਰਨ ਗੁਰ ਮਰਿਯਾਦਾ ਅਨੁਸਾਰ ਗੁਰਦੁਆਰਾ ਗੁਰੂਸਰ ਢਾਬਾਂ ਪਿੰਡ ਖੁੱਡਾ ਵਿਖੇ ਹੋਇਆ।ਇਸ ਮੌਕੇ ਪੰਥ ਪ੍ਰਸਿੱਧ ਪ੍ਰਚਾਰਕਾਂ ਵਲੋਂ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਵਿਆਹ ਸਮਾਗਮ ਵਿਚ ਵਿਸ਼ੇਸ ਤੌਰ ਤੇ ਸਮੂਹ ਸਿੱਖ ਸੰਸਥਾਵਾਂ ਦੇ ਮੁੱਖ ਸੇਵਾਦਾਰਾਂ, ਨਿਹੰਗ ਸਿੰਘ ਦਲ, ਕਾਰ ਸੇਵਾ ਵਾਲਿਆਂ ਸਮੇਤ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਵੀ ਵਿਸ਼ੇਸ਼ ਹਾਜ਼ਰੀ ਲਵਾਉਦਿਆਂ ਵਿਆਹੁਤਾ ਜੋੜੇ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਭਾਈ ਸਤਿੰਦਰਬੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਹੁਲਿਵਲੀਨ ਸਿੰਘ ਅਕਾਲੀ ਜੱਥਾ ਨਿਹੰਗ, ਭਾਈ ਸੁਰਿੰਦਰ ਸਿੰਘ ਕੈਨੇਡਾ ਵਾਲੇ, ਭਾਈ ਕੁਲਦੀਪ ਸਿੰਘ ਖੁੱਡਾ, ਭਾਈ ਗੁਰਿੰਦਰ ਸਿੰਘ ਮਾਦੋਕੇ ਅਤੇ ਬੀਬੀ ਕੁਲਵਿੰਦਰ ਕੌਰ ਨੇ ਜੱਥੇ ਸਮੇਤ ਕੀਰਤਨ ਦੀ ਹਾਜ਼ਰੀ ਲਵਾਈ। ਸਿੱਖ ਸੰਘਰਸ਼ ਵਿੱਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਦਮਦਮੀ ਟਕਸਾਲ, ਜਥੇਦਾਰ ਉਸਤਾਦ ਅਨੌਖ ਸਿੰਘ ਦਮਦਮੀ ਟਕਸਾਲ, ਗਿਆਨੀ ਠਾਕੁਰ ਸਿੰਘ ਦਮਦਮੀ ਟਕਸਾਲ, ਭਾਈ ਮੇਹਰ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ, ਸਿੱਖ ਯੂਥ ਫੈਡਸਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਜਿਲ੍ਹਾ ਮੀਤ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਟੋਨੀ, ਲੁਧਿਆਣਾ ਜਿਲ੍ਹਾ ਪ੍ਰਧਾਨ ਭਾਈ ਸਿਮਰਜੀਤ ਸਿੰਘ ਖਾਲਸਾ, ਤਰਨ ਤਾਰਨ ਜਿਲ੍ਹਾ ਪ੍ਰਧਾਨ ਭਾਈ ਮੇਜਰ ਸਿੰਘ ਕੰਗ, ਜਨਰਲ ਸਕੱਤਰ ਭਾਈ ਹਰਪ੍ਰੀਤ ਸਿੰਘ ਬੰਟੀ, ਸ਼ਹਿਰੀ ਪ੍ਰਧਾਨ ਭਾਈ ਪ੍ਰਭਜੋਤ ਸਿੰਘ ਖਾਲਸਾ ਅਤੇ ਨਿਹੰਗ ਸਿੰਘ ਨੀਲੀਆਂ ਫੋਜਾਂ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਨਿਹੰਗ, ਰਣਜੀਤ ਸਿੰਘ ਸੰਪਾਦਕ ਖਾਲਸਾ ਫਤਹਿਨਾਮਾ ਆਦਿ ਪਹੁੰਚੇ।ਪਾਪੀ ਪੂਹਲੇ ਨੂੰ ਗੱਡੀ ਚੜਾਉਣ ਵਾਲੇ ਭਾਈ ਨਵਤੇਜ ਸਿੰਘ ਗੁੱਗੂ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਭਾਈ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ।ਨਿਰਮਲੇ ਸੰਪਰਦਾਵਾਂ ਵਿੱਚ ਵਿੱਚਰ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਬਾਬਾ ਤੇਜਾ ਸਿੰਘ ਜੀ ਮੁੱਖ ਸੰਚਾਲਕ ਗੁ. ਗੁਰੂਸਰ ਢਾਬਾਂ ਖੁੱਡਾ ਵਾਲਿਆਂ ਨੇ ਭਾਈ ਰਣਜੀਤ ਸਿੰਘ ਅਤੇ ਬੀਬਾ ਕਮਲਜੀਤ ਕੌਰ ਨੂੰ ਸਿਰੋਪਾ ਬਖਸ਼ਿਸ਼ ਕੀਤਾ ਅਤੇ ਦੋਵਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਗੁਜ਼ਾਰਨ ਦੀ ਪ੍ਰੇਰਨਾ ਦਿੱਤੀ।ਦੀਵਾਨ ਦੀ ਸਮਾਪਤੀ ਤੋਂ ਬਾਅਦ ਦਮਦਮੀ ਟਕਸਾਲ ਤੋਂ ਪਹੁੰਚੇ ਸਿੰਘਾਂ ਨੇ ਗਤਕੇ ਰਾਹੀਂ ਸ਼ਸਤਰ ਵਿੱਦਿਆ ਦੇ ਜ਼ੋਹਰ ਦਿਖਾਏ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply