
ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਸਕੂਲ ਦਾ 7ਵਾਂ ਸਲਾਨਾ ਸਮਾਗਮ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ. ਕੇ ਚਾਵਲਾ ਡਿਪਟੀ ਚੀਫ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਅਤੇ ਸ. ਜੁਗਰਾਜ ਸਿੰਘ ਡੀ.ਈ.ਓ (ਈ.ਈ) ਨੇ ਸ਼ਮੂਲੀਅਤ ਕੀਤੀ।ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਸ਼ਬਦ ਨਾਲ ਕੀਤੀ।ਇਸ ਤੋਂ ਬਾਅਦ ਬੱਚਿਆਂ ਦੁਆਰਾ ਵੈਲਕਮ ਸਪੀਚ, ਕਵਿਤਾ, ਕਲਾਸੀਕਲ ਪ੍ਰੋਗਰਾਮ, ਲੋਕ ਗੀਤ, ਮਾਡਰਨ ਟਾਇਮ, ਦੇਸ਼ ਭਗਤੀ ਦੇ ਗੀਤ, ਪੰਜਾਬ ਦਾ ਫੋਕ ਆਰਕੈਸਟਰਾ, ਭੰਗੜਾ, ਗਿੱਧਾ ਆਦਿ ਵੰਨਗੀਆਂ ਪੇਸ਼ ਕੀਤੀਆਂ।ਪਿ੍ਰੰਸੀਪਲ ਜਸਲੀਨ ਕੌਰ ਨੇ ਸਲਾਨਾ ਰਿਪੋਰਟ ਪੜ੍ਹੀ ਅਤੇ ਆਏ ਹੋਏ ਮੁੱਖ ਮਹਿਮਾਨਾਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ।ਸ. ਜੁਗਰਾਜ ਸਿੰਘ ਨੇ ਬੋਲਦਿਆਂ ਕਿਾਹ ਕਿ ਭਾਈ ਗੁਰਇਕਬਾਲ ਸਿੰਘ ਜੀ ਵਲੋਂਂ ਚਲਾਏ ਜਾ ਰਹੇ ਵਿੱਚ ਕਿਤਾਬੀ ਵਿਦਿਆ ਦੇ ਨਾਲ ਨਾਲ ਅਧਿਆਤਮਿਕ ਪੜਾਈ ਵੀ ਕਰਾਈ ਜਾਂਦੀ ਹੈ, ਜਿਵੇਂ ਬਾਣੀ ਕੰਠ ਕਰਨਾ, ਕੀਰਤਨ ਸਿੱਖਣਾ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੇ ਬਾਅਦ ‘ਚ ਕੀ ਅਰਦਾਸ ਕਰਨੀ ਹੈ।ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਸਕੂਲ ਵਪਾਰਕ ਪੱਖੋਂ ਨਹੀਂ ਬਲਕਿ ਸੇਵਾ ਭਾਵਨਾਵਾਂ ਨਾਲ ਚਲਾਇਆ ਜਾ ਰਿਹਾ ਹੈ । ਪਿ੍ਰੰਸੀਪਲ ਜਸਲੀਨ ਕੌਰ ਨੇ ਆਏ ਹੋਏ ਬੱਚਿਆਂ ਦੇ ਮਾਤਾ ਪਿਤਾ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਭੁਪਿੰਦਰ ਸਿੰਘ ਗਰਚਾ, ਟਹਿਲਇੰਦਰ ਸਿੰਘ, ਭੁਪਿੰਦਰ ਸਿੰਘ ਰਾਜੂ ਪ੍ਰਧਾਨ ਗੰਡਾ ਸਿੰਘ ਕਲੋਨੀ, ਰਜਿੰਦਰ ਸਿੰਘ ਰਾਣਾ, ਰਮਿੰਦਰ ਸਿੰਘ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਹਰਵਿੰਦਰ ਸਿੰਘ ਲਿਟਲ, ਰਣਜੀਤ ਸਿੰਘ ਗੋਲਡੀ, ਪਿ੍ਰੰਸੀਪਲ ਜਗਜੀਤ ਕੌਰ (ਬਰਾਂਚ-2), ਪਿ੍ਰੰਸੀਪਲ ਹਰਸ਼ਰਨ ਕੌਰ (ਬਰਾਂਚ-3), ਤਰਵਿੰਦਰ ਸਿੰਘ ਨਿੱਕੂ, ਪ੍ਰੀਤਮ ਸਿੰਘ, ਦਵਿੰਦਰਪਾਲ ਸਿੰਘ, ਸੁਖਦੇਵ ਸਿੰਘ ਸਕਤਰ ਧਾਰਮਿਕ ਸਿੱਖਿਆ, ਜੋਗਿੰਦਰ ਸਿੰਘ ਭਾਰਤੀ ਰਿਟਾਇਰੜ ਡੀ.ਈ.ੳ, ਸਤਨਾਮ ਸਿੰਘ ਸਟੇਟ ਅਵਾਰਡੀ, ਹਰਮਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਦਿ ਮੌਜੂਦ ਸਨ ।
Punjab Post Daily Online Newspaper & Print Media