
ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕਾ ਦੇ ਕੈਲੀਫੋਰਨੀਆਂ ਤੇ ਨਿਊਯਾਰਕ ਵਿੱਚ ਵਾਪਰੀਆਂ ਨਸਲੀ ਘਟਨਾਵਾਂ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਵਿੱਚ ਦੋ ਵਿਅਕਤੀਆਂ ਵੱਲੋਂ ਸz: ਅਮਰੀਕ ਸਿੰਘ ਬੱਲ ਨਾਮ ਦੇ 68 ਸਾਲਾ ਇਕ ਬਜ਼ੁ’ਰਗ ਸਿੱਖ ਤੇ ਨਸਲੀ ਹਮਲਾ ਕਰਨਾ ਬਹੁਤ ਹੀ ਦੁੱਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆਂ ਦੇ ਫਰਜ਼ੀਨੀਆਂ ਇਲਾਕੇ ਵਿੱਚ ਕੀਤਾ ਗਿਆ ਇਹ ਹਮਲਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ9/11੧ ਦੇ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਅਕਸਰ ਹੀ ਨਸਲੀ ਹਮਲੇ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਕਿਸੇ ਹੋਰ ਵੱਲੋਂ ਕੀਤੇ ਪਾਪ ਦੀ ਅੱਗ ਵਿੱਚ ਕੇਵਲ ਬੇਕਸੂਰ ਸਿੱਖ ਹੀ ਕਿਉਂ ਝੁਲਸ ਰਹੇ ਹਨ ਨੂੰ ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਵੀ ਕੈਲੀਫੋਰਨੀਆਂ ਵਿੱਚ ਸੈਨ ਬਰਨਾਰਡੀਓ ਵਿੱਚ ਗੋਲੀਬਾਰੀ ਦੀ ਘਟਨਾ ਪਿੱਛੋਂ ਆਈ ਐਸ ਆਈ ਐਸ ਸ਼ਬਦ ਸਮੇਤ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਨਸਲੀ ਟਿੱਪਣੀਆਂ ਲਿਖ ਕੇ ਹਮਲਾ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਹੁਣ ਫੇਰ ਅਮਰੀਕਾ ਦੇ ਨਿਊਯਾਰਕ ਸ਼ਹਿਰ ਨੇੜਲੇ ਫਲੋਗਜ਼ ਪਾਰਕ ਗੁਰਦੁਆਰਾ ਸਾਹਿਬ ਨੂੰ ਸ਼ੱਕੀ ਹਾਲਤ ‘ਚ ਅੱਗ ਲਗਾ ਕੇ ਸਾੜੇ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ।ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ ਤੇ ਆਪਸੀ ਵੈਰ ਵਿਰੋਧ ਕਾਰਣ ਧਾਰਮਿਕ ਅਸਥਾਨਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਨਸਾਨ ਨਹੀਂ ਹੈਵਾਨ ਹੁੰਦੇ ਹਨ। ਜੋ ਇਸ ਤਰ੍ਹਾਂ ਕਰਕੇ ਹਿੰਸਾ ਫੈਲਾਉਣਾ ਚਾਹੁੰਦੇ ਹਨ। ਉਨ੍ਹਾਂ ਅਮਰੀਕਾ ਵਿਚ ਰਹਿਣ ਵਾਲੇ ਸਿ’ਖਾਂ ਨੂੰ ਆਪਣੀ ਪਹਿਚਾਣ ਤੋਂ ਜਾਗਰੂਕ ਕਰਾਉਣ ਬਾਰੇ ਕਿਹਾ। ਉਨ੍ਹਾਂ ਅਮਰੀਕਾ ਸਰਕਾਰ ਨੂੰ ਉਕਤ ਦੋਵਾਂ ਘਟਨਾਵਾਂ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਅਪੀਲ ਕੀਤੀ।
Punjab Post Daily Online Newspaper & Print Media