Monday, April 27, 2026

ਬਰਗਰ ਕਿਗ ਦਾ ਅੰਮ੍ਰਿਤਸਰ ਸਮੇਤ 6 ਥਾਵਾਂ ‘ਤੇ ਆਗਮਨ 31 ਦਸੰਬਰ ਨੂੰ

PPN2912201516

ਅੰਮ੍ਰਿਤਸਰ, 29 ਦਸਬਰ (ਜਗਦੀਪ ਸਿੰਘ ਸੱਗੂ) ਭਾਰਤ ਦਾ ਸਭ ਤੋਂ ਵਧੀਆ ਤੇ ਸਵਾਦਿਸ਼ਟ ਬਰਗਰ ਕਿਗ ਅੰਮ੍ਰਿਤਸਰ ਸਮੇਤ ਚਡੀਗੜ੍ਹ, ਲੁਧਿਆਣਾ, ਜਲਧਰ ਜੀਰਕਪੁਰ ਆਦਿ ਥਾਵਾਂ ‘ਤੇ 6 ਰੈਸਟੋਰੈਂਟ ਖੋਲੇਗੀ ਅਤੇ ਗੁਰੂ ਨਗਰੀ ਦੇ ਨਾਵਲਟੀ ਮਾਲ ਵਿੱਚ ਇਸ ਦਾ ਉਦਘਾਟਨ 31 ਦਸਬਰ ਨੂੰ ਕੀਤਾ ਜਾਵੇਗਾ।
ਇਸ ਸਬੰੰਧੀ ਸਥਾਨਕ ਹੋਟਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੋਰਾਨ ਬਰਗਰ ਕਿਗ ਇਡੀਆ ਦੇ ਸੀ.ਈ.ਓ ਸ਼੍ਰੀ ਰਾਜੀਵ ਰਮਨ ਨੇ ਕਿਹਾ ਕਿ ਵਿਸ਼ਵ ਪੱਧਰੀ ਬਰਾਂਡ ਨੂੰ ਪਜਾਬ ‘ਚ ਜਬਰਦਸਤ ਹੁਗਾਰਾ ਮਿਲ ਰਿਹਾ ਹੈ ਅਤੇ ਅੰਮ੍ਰਿਤਸਰ ਵਿੱਚ ਆਪਣੇ ਮਹਿਮਾਨਾਂ ਲਈ ਸਭ ਤੋਂ ਜਿਆਦਾ ਪਸਦ ਕੀਤੇ ਜਾਣ ਵਾਲੇ ਬਰਗਰ ਖਾਸ ਤੌਰ ਤੇ ਦਸਤਖਤ ਕੀਤੇ ਵਹੋਪਰ ਪਰੋਸੇ ਜਾਣਗੇ।
ਉਨ੍ਹਾ ਕਿਹਾ ਕਿ ਭਾਰਤ ਇਕ ਵਿਲੱਖਣ ਬਜਾਰ ਹੈ, ਜਿਥੇ ਜਿਆਦਾਤਰ ਲੋਕੀ ਉਹੋ ਸਵਾਦ ਲੈਣਾ ਪਸਦ ਕਰਦੇ ਹਨ, ਜੋ ਉਨ੍ਹਾ ਨੂੰ ਪਰੋਸਿਆ ਜਾਂਦਾ ਹੈ।ਇਸੇ ਲਈ ਬਰਗਰ ਕਿੰਗ ਭਾਰਤ ਲਈ ਇਕ ਬਿਲਕੁੱਲ ਨਵਾਂ ਮੀਨੂ ਵੱਖਰੀ ਤਰ੍ਹਾਂ ਦੀ ਸਮਗੱਰੀ ਨਾਲ ਤਿਆਰ ਕੀਤੀਆਂ ਗਈਆਂ 6 ਸ਼ਾਕਾਹਾਰੀ ਪੈਟੀਜ਼ ਹਨ, ਚਿਕਨ ਵਿੱਚ 6 ਤੇ ਮਟਨ ਜ਼ਾਇਕੇਦਾਰ ਆਈਟਮਾਂ ਸ਼ਹਿਰਅਿਾਂ ਖਾਸਕਰ ਨੌਜਵਾਨਾਂ ਨੂੰ ਉਪਲੱਬਧ ਕਰਾਵੇਗਾ ।
ਸ੍ਰੀ ਰਮਨ ਨੇ ਕਿਹਾ ਕਿ ਰੈਸਟੋਰੈਂਟ ਸ਼ੁਰੂ ਕਰਨ ਤੋਂ ਪਹਿਲਾਂ ਚੈਨੱਈ, ਅਹਿਮਦਾਬਾਦ, ਅੰਮ੍ਰਿਤਸਰ ਅਤੇ ਲਖਨਊ ਸ਼ਹਿਰਾਂ ਦੀਆਂ ਹੇਠਲੀਆਂ ਸੜਕਾਂ ਵਰਗੀਆਂ ਥਾਵਾਂ ‘ਤੇ ਕੰਪਨੀ ਦੀ ਇਕ ਸੀਨੀਅਰ ਟੀਮ ਵਲੋਂ ਸਰਵੇ ਕੀਤਾ ਗਿਆ।ਜਿਸ ਤੋਂ ਬਾਅਦ ਭਾਰਤੀ ਗ੍ਰਾਹਕਾਂ ਲਈ ਵੱਡ ਅਕਾਰੀ ਵੈਜ, ਚਿਕਨ ਤੇ ਮਟਨ ਦੇ ਵੱਖ ਵੱਖ ਰੂਪਾਂ ਵਿੱਚ ਪਰੋਸਣ ਦਾ ਫੈਸਲਾ ਲਿਆ ਗਿਆ ਹੈ।ਇਸ ਦੇ ਇਲਾਵਾ ਬ੍ਰਾਂਡ ਇਕ ਬਹੁਤ ਹੀ ਪਸਦੀਦਾ ਅਨੋਖਾ ਤੇ ਸਵਾਦਿਸ਼ਟ ਚਿਕਨ ਤਦੂਰ ਗ੍ਰਿਲ ਬਰਗਰ ਅਤੇ ਚਿਕਨ ਬਰਗਰ ਵੀ ਗਾ੍ਰਹਕਾਂ ਲਈ ਬਣਾਏਗਾ।ਉਨਾਂ ਕਿਹਾ ਕਿ ਬਰਗਰ ਬ੍ਰਾਂਡ ਨੇ ਹਾਲ ਹੀ ਵਿੱਚ ‘ਦ ਬਿਗ ਬਾਸ ਵਹੋਪਰ’ ਸਾਰੇ ਰੈਸਟੋਰੈਂਟਾਂ ਵਿੱਚ ਸ਼ੁਰੂ ਕੀਤਾ ਹੈ।ਗ੍ਰਾਹਕ ਮਾਤਰ 50 ਰੁਪਏ ਵਿੱਚ ਬਰਗਰ ਕਿਗ ਕਾਂਬੋਂ ਲੈ ਕੇ ਆਲੂ ਚਿਪਸ ਅਤੇ ਫਾਉਂਟੇਨ ਡਰਿਕ ਦੇ ਨਾਲ ਬਿਹਤਰੀਨ ਪਕਵਾਨ ਦਾ ਅਨੰਦ ਮਾਣ ਸਕਦੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਦੱਸਿਆ ਕਿ ਵੈਜ਼ ਅਤੇ ਨਾਨ ਵੈਜ਼ ਬਰਗਰ ਜਿਥੇ ਅਲੱਗ ਅਲੱਗ ਰਸੋਈਆਂ ਵਿੱਚ ਤਿਆਰ ਕੀਤੇ ਜਾਣਗੇ, ਉਥੇ ਗ੍ਰਾਹਕਾਂ ਦੇ ਬੈਠਣ ਦਾ ਵੀ ਅਲੱਗ ਅਲੱਗ ਇੰਤਜ਼ਾਮ ਹੋਵੇਗਾ।ਹੋਮ ਡਲਿਵਰੀ ਬਾਰੇ ਉਨਾਂ ਕਿਹਾ ਕਿ ਇਹ ਸਹੂਲਤ ਵੀ ਜਲਦ ਹੀ ਉਪਲੱਬਧ ਕਰਵਾਈ ਜਾਵੇਗੀ ।ਉਨਾਂ ਇਹ ਵੀ ਕਿਹਾ ਕਿ ਫਿਸ਼ ਬਰਗਰ ਬਾਰੇ ਵਿਚਾਰ ਕੀਤੀ ਜਾ ਰਹੀ ਹੈ ਅਤੇ ਕਵਾਲਟੀ ਫਿਸ਼ ਦੀ ਉਪਲੱਬਧਤਾ ਹੋਣ ‘ਤੇ ਹੀ ਇਹ ਗ੍ਰਾਹਕਾਂ ਨੂੰ ਪਰੋਸਣ ਦਾ ਫੈਸਲਾ ਕੀਤਾ ਜਾਵੇਗਾ।ਸ੍ਰੀ ਰਾਜੀਵ ਨੇ ਹੋਰ ਕਿਹਾ ਕਿ ਬਰਗਰ ਕਿਗ ਬਰਾਂਡ ਸ਼ੁੱਧ ਤੇ ਤਾਜ਼ਾ ਵਸਤਾਂ ਬਨਾਉਣ ਲਈ ਹਮੇਸ਼ਾਂ ਵੱਚਨਬੱਧ ਅਤੇ ਕੁਆਲਿਟੀ ਸਭੰਧੀ ਉਸ ਵਲੋਂ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਂਦਾ ।ਇਸ ਲਈ ਜਿਥੇ ਬ੍ਰਾਂਡ ਆਪਣੇ ਮਾਪਦਡਾਂ ਪ੍ਰਤੀ ਜਾਗਰੂਕ ਹੈ ਅਤੇ ਪੈਟੀਜ਼ ਤਿਆਰ ਕਰਨ ਲਈ 100 ਫੀਸਦੀ ਪ੍ਰੋਟੀਨ ਜਿਵੇਂ ਕਿ ਚਿਕਨ, ਮਟਨ ਅਤੇ ਅਸਲੀ ਫਲਾਂ ਦੇ ਗੂਦੇ ਦੀ ਵਰਤੋਂ ਕਰਦਾ ਹੈ।ਉਨਾਂ ਕਿਹਾ ਕਿ ਪੰਜਾਬ ਖਾਸਕਰ ਅੰਮ੍ਰਿਤਸਰ ਵਿੱਚ ਰੈਸਟੋਰੈਂਟ ਖੋਲਣਾ ਉਨਾਂ ਲਈ ਾਮਣ ਵਾਲੀ ਗੱਲ ਹੈ ਅਤੇ ਭਵਿਖ ਵਿੱਚ ਸੰਭਾਵਨਾਵਾਂ ਨੂੰ ਵੇਖਦਿਆਂ ਸ਼ਹਿਰ ਦੇ ਹੋਰ ਥਾਵਾਂ ‘ਤੇ ਵੀ ਆਊਟਲੈਟ ਵਧਾਏ ਜਾਣਗੇ।

ਜਿਕਰਯੋਗ ਹੈ ਕਿ 1954 ਵਿੱਚ ਸਥਾਪਿਤ ਬਗਰਗ ਕਿਗ ਬ੍ਰਾਂਡ ਦੁਨੀਆ ਵਿੱਚ ਦੁੱਜੀ ਸਭ ਤੋਂ ਵੱਡੀ ਫਾਸਟ ਫੂਡ ਹਮਬਰਗਰ ਲੜੀ ਹੈ। ਮੂਲ ਰੂਪ ਤੋਂ ਹੋਮ ਆਫ ਦ ਵਹੋਪਰ, ਬਰਗਰ ਕਿਗ ਪ੍ਰਣਾਲੀ ਲਗਭਗ 100 ਦੇਸ਼ਾਂ ਅਤੇ ਅਮਰੀਕੀ ਪ੍ਰਦੇਸ਼ਾਂ ਵਿੱਚ 14,000 ਤੋਂ ਜਿਆਦਾ ਥਾਵਾਂ ‘ਤੇ ਸਚਾਲਿਤ ਕੀਤੀ ਜਾ ਰਹੀਆਂ ਹਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply