Sunday, April 26, 2026

ਵੇਰਕਾ ਵੱਲੋਂ ਦੁੱਧ ਦੀ ਨਵੀਂ ਪੈਕਿੰਗ ਤੇ ਲੋਗੋ ਦੀ ਰਲੀਜ਼- ਦੁੱਧ ਦੀ ਹੁੰਦੀ ਹੈ ਮੁਫ਼ਤ ਟੈਸਟਿੰਗ

 

ਅੰਮ੍ਰਿਤਸਰ, 30 ਦਸੰੰਬਰ (ਗੁਰਚਰਨ ਸਿੰਘ)- ਬਦਲਦੇ ਸਮੇਂ ਅਨੁਸਾਰ ਭਲਕੇ ਤੋਂ ਖਪਤਕਾਰਾਂ ਨੂੰ ਨਵੇਂ ਰੂਪ ਵਿਚ ਨਵੇਂ ਲੋਗੋ ਦੀ ਬਰੈਡਿੰਗ ਸਹਿਤ ਵੇਰਕਾ ਤਰਲ ਦੁੱਧ ਮੁਹੱਈਆ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਮਿਲਕ ਪਲਾਂਟ ਵੇਰਕਾ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਅੱਜ ਮਿਲਕ ਪਲਾਂਟ ਵੇਰਕਾ ਵਿਖੇ ਵੇਰਕਾ ਦੁੱਧ ਦੇ ਇਸ ਨਵੇਂ ਰੂਪ ਦੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਪੈਕਟ ਉਪਰ ਦਿੱਤਾ ਗਿਆ ਸੂਰਜ ਦਾ ਚਿੰਨ੍ਹ ਦੁੱਧ ਦੀ ਸ਼ੁੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਵੇਰਕਾ ਹਮੇਸ਼ਾ ਖਪਤਕਾਰਾਂ ਦੀ ਸਿਹਤ ਲਈ ਵਚਨਬੱਧ ਹੈ ਅਤੇ ਇਸ ਲਈ ਨਵਾਂ ਸਲੋਗਨ ‘ਫੁਲੋ ਫਲੋ ਪਿਓਰ ਖਾਉ ਪੀਓ’ ਜਾਰੀ ਕੀਤਾ ਗਿਆ ਹੈ, ਜਿਸ ਨਾਲ ਖਪਤਕਾਰ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖਪਤਕਾਰ ਪਾਣੀ ਬਰੈਂਡਿਡ ਪੀਣ ਵਿਚ ਵਿਸ਼ਵਾPPN3012201506ਬੰਧੀ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਮਿਲਕ ਪਲਾਂਟ ਵੇਰਕਾ ਵੱਲੋਂ ਇਸ ਸਮੇਂ ਵੇਰਕਾ ਪੈਸਚੂਰਾਈਜ਼ਡ ਦੁੱਧ, ਜਿਵੇਂ ਿਕ ਵੇਰਕਾ ਗੋਲਡ, ਵੇਰਕਾ ਸ਼ਕਤੀ ਅਤ ਵੇਰਕਾ ਸਮਾਰਟ ਦੁੱਧ ਪੈਕਟਾਂ ਵਿਚ ਬੰਦ ਕਰਕੇ ਸਪਲਾਈ ਕਾਤਾ ਜਾ ਰਿਹਾ ਹੈ, ਜਿਸ ਵਿਚ ਫੈਟ, ਪ੍ਰੋਟੀਨ, ਕਾਰਬੋਹਾਈਡਰੇਟਸ, ਵਿਟਾਮਿਨ ਅਤੇ ਕੈਲਸ਼ੀਅਮ ਉਪਭੋਗਤਾਵਾਂ ਦੀਆਂ ਸਰੀਰਕ ਲੋੜਾਂ ਮੁਤਾਬਿਕ ਭਰਪੂਰ ਮਾਤਰਾ ਵਿਚ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮਿਲਕਫੈੱਡ ਪੰਜਾਬ ਵੱਲੋਂ ਖਪਤਕਾਰਾਂ ਨੂੰ ਰੋਜ਼ਾਨਾ 10 ਲੱਖ ਲੀਟਰ ਪੈਕਡ ਦੁੱਧ ਸਪਲਾਈ ਕੀਤਾ ਜਾ ਰਿਹਾ ਹੈ।
ਸ. ਸੰਧੂ ਨੇ ਦੱਸਿਆ ਕਿ ਦੁੱਧ ਦੀ ਗੁਣਵੱਤਾ ਨੂੰ ਦੇਖਣ ਲਈ 25 ਲੱਖ ਰੁਪਏ ਦੀ ਲਾਗਤ ਨਾਲ ਇਕ ਨਵੀਂ ਤਕਨਾਲੋਜੀ ਵਾਲਾ ਨਵਾਂ ਮਿਲੋਸਕੈਨ ਲਗਾਇਆ ਗਿਆ ਹੈ, ਜਿਸ ਨਾਲ ਦੁੱਧ ਦੀ ਫੈਟ, ਐਸ. ਐਨ. ਐਫ, ਪ੍ਰੋਟੀਨ ਅਤੇ ਲੈਕਟੋਜ ਦੀ ਟੈਸਟਿੰਗ ਮਹਿਜ਼ 2 ਮਿੰਟ ਵਿਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਮਿਲਕ ਪਲਾਂਟ ਵੱਲੋਂ ਦੁੱਧ ਦੀ ਮੁਫ਼ਤ ਟੈਸਟਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਇਸ ਮੰਤਵ ਲਈ 8146651851 ਅਤੇ 9876070030 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਖਪਤਾਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਘਟੀਆ ਸਾਫਟ ਡਰਿੰਕਸ ਛੱਡ ਕੇ ਵੇਰਕਾ ਦਾ ਪੈਕਡ ਦੁੱਧ ਪੀਓ ਤਾਂ ਜੋ ਸਿਹਤਯਾਬ ਰਿਹਾ ਜਾ ਸਕੇ। ਇਸ ਮੌਕੇ ਬਲਬੀਰ ਸਿੰਘ, ਲਖਬੀਰ ਸਿੰਘ, ਇੰਜੀ: ਬਲਬੀਰ ਸਿੰਘ, ਗੁਰਦੇਵ ਸਿੰਘ, ਦਲਜੀਤ ਸਿੰਘ, ਉੱਤਮ ਕੁਮਾਰ, ਰਾਜੀਵ ਕਾਂਤ, ਸਮਸ਼ੇਰ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply