ਅੰਮ੍ਰਿਤਸਰ, 30 ਦਸੰਬਰ (ਗੁਰਚਰਨ ਸਿੰਘ)- ਨਾਬਾਰਡ ਨੇ ਸਾਲ 2016-17 ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਲਈ 989024.63 ਲੱਖ ਰੁਪਏ ਦੀ ਸੰਭਾਵੀ ਕਰਜ਼ਾ ਯੋਜਨਾ ਜਾਰੀ ਕੀਤੀ ਹੈ।ਇਹ ਯੋਜਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਨਾਬਾਰਡ ਸ੍ਰੀਮਤੀ ਜਸਵਿੰਦਰ ਕੌਰ ਵੱਲੋਂ ਜਾਰੀ ਕੀਤੀ ਗਈ। ਚੀਫ ਐਲ.ਡੀ.ਐਮ ਸ੍ਰੀ ਮੁਕੇਸ਼ ਆਨੰਦ ਵੀ ਮੌਜੂਦ ਸਨ।
ਜ਼ਿਲ੍ਹਾ ਵਿਕਾਸ ਅਧਿਕਾਰੀ ਨਾਬਾਰਡ ਸ੍ਰੀਮਤੀ ਜਸਵਿੰਦਰ ਬੇਦੀ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਖੇਤੀਬਾੜੀ ਤੇ ਸਹਾਇਕ ਧੰਦਿਆਂ ਰਾਹੀਂ ਇਸ ਖੇਤਰ ਵਿਚ ਕੈਪੀਟਲ ਫੌਰਮੇਸ਼ਨ ਕਰਨਾ ਹੈ ਤਾਂ ਕਿ 12ਵੀਂ ਪੰਜ ਸਾਲਾ ਯੋਜਨਾ ਮੁਤਾਬਿਕ ਖੇਤੀਬਾੜੀ ਦੇ ਚਾਰ ਫੀਸਦੀ ਵਾਧੇ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।ਸਾਲ 2016-17 ਦੀ ਯੋਜਨਾ ਮੁਤਾਬਿਕ ਇਹ ਸੰਭਾਵਿਤ ਕੀਤਾ ਗਿਆ ਹੈ ਕਿ ਖੇਤੀਬਾੜੀ ਲਈ 317498 ਲੱਖ ਰੁਪਏ, ਸਹਾਇਕ ਧੰਦੇ ਖੇਤੀ ਲਈ ਬੁਨਿਆਦੀ ਢਾਂਚੇ ਵਾਸਤੇ 102622 ਲੱਖ ਰੁਪਏ ਉਦਯੋਗਿਕ ਖੇਤਰ ਲਈ 203816 ਲੱਖ ਰੁਪਏ, ਨਿਰਯਾਤ ਖੇਤਰ ਲਈ 75937 ਲੱਖ ਰੁਪਏ, ਸਿੱਖਿਆ ਲਈ 52275 ਲੱਖ ਰੁਪਏ, ਹਾਉਸਿੰਗ ਲਈ 223337 ਲੱਖ ਰੁਪਏ, ਊਰਜਾ ਲਈ 1067 ਲੱਖ ਰੁਪਏ, ਛੋਟੇ ਤਬਕੇ ਲਈ ਕਰਜੇ 7670 ਲੱਖ ਰੁਪਏ ਅਤੇ ਸਮਾਜਿਕ ਬੁਨਿਆਦੀ ਢਾਂਚੇ ਲਈ 480 ਲੱਖ ਰੁਪਏ ਦੇ ਕਰਜ਼ੇ ਵੰਡੇ ਜਾਣਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media