ਪੱਟੀ, 31 ਦਸੰਬਰ (ਅਵਤਾਰ ਸਿੰਘ, ਰਣਜੀਤ ਮਾਹਲਾ)- ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਉਬੋਕੇ ਵਿਖੇ ਅੱਜ ਤੜ੍ਹਕਸਾਰ ਹੋਈ ਲੜਾਈ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਸਥਾਨਿਕ ਪੁਲਿਸ ਨੇ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਪੱਟੀ ਪਹੁੰਚਾਈ ਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ‘ਤੇ 8 ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ । ਸਰਕਾਰੀ ਹਸਪਤਾਲ ਪੱਟੀ ਵਿਖੇ ਮ੍ਰਿਤਕ ਪਾਲ ਸਿੰਘ ਪੁੱਤਰ ਸਾਧਾ ਸਿੰਘ ਕੌਮ ਮੱਜ੍ਹਬੀ ਸਿੱਖ ਦੇ ਪੁੱਤਰ ਹਰਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਚਾਰ ਭੈਣ-ਭਰਾ ਹਾਂ ਅਤੇ ਪੇਂਟ ਦਾ ਕੰਮ ਕਰਦੇ ਹਾਂ, ਉਨਾਂ ਦੇ ਗੁਆਂਢੀ ਮਲਕੀਤ ਸਿੰਘ, ਰੋਮੀ ਪੁੱਤਰ ਹੀਰਾ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ, ਚਰਨਜੀਤ ਸਿੰਘ ਪੁੱਤਰ ਜਗੀਰ ਸਿੰਘ, ਇਨ੍ਹਾਂ ਦਾ ਭਣੇਵਾਂ ਯੂ.ਪੀ. ਵਾਸੀ ਤਲਵੰਡੀ ਅਤੇ ਕੰਵਲ ਪੁੱਤਰ ਕਾਲਾ ਸਿੰਘ ਵਾਸੀ ਉਬੋਕੇ ਨੇ ਅੱਜ ਤੜ੍ਹਕਸਾਰ ਜਦ ਉਹ ਘਰ ਚਾਹ ਪੀ ਰਹੇ ਸਾਂ, ੲੱਟਾਂ ਰੋੜਿਆਂ ਨਾਲ ਹਮਲਾ ਬੋਲ ਦਿੱਤਾ, ਜਿਸ ਦੌਰਾਨ ਉਸ ਦੇ ਪਿਤਾ ਪਾਲ ਸਿੰਘ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀ ਉਨਾਂ ਨੂੰ ਦੋ ਦਿਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ, ਜਿਸ ਸਬੰਧੀ ਪੁਲਿਸ ਚੌਕੀ ਕੈਰੋਂ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਚਾਕੀ ਕੈਰੋਂ ਵਾਲੇ ਯੂ.ਪੀ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਲੈ ਗਏ, ਪਰ ਸ਼ਾਮ ਨੂੰ ਫਿਰ ਛੱਡ ਦਿੱਤਾ ਤੇ ਇਨ੍ਹਾਂ ਸਾਰਿਆਂ ਅੱਜ ਤੜ੍ਹਕਸਾਰ ਇਕੱਠਿਆਂ ਹੋ ਕੇ ਉਨਾਂ ‘ਤੇ ਹਮਲਾ ਬੋਲ ਦਿੱਤਾ ।ਇਸ ਸਬੰਧੀ ਐੱਸ. ਐੱਚ. ਓ. ਰਾਜਵਿੰਦਰ ਕੌਰ ਨਾਲ ਫ਼ੋਨ ‘ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media