ਬਠਿੰਡਾ, 31 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਸੁਰੇਸ਼ ਅਰੋੜਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ-ਕਮ-ਚੀਫ ਡਾਇਰੈਕਟਰ, ਵਿਜੀਲੈਸ ਬਿਊਰੋ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾ ਅਨੁਸਾਰ ਤੇ ਮਾਨਯੋਗ ਬੀ.ਚੰਦਰ ਸ਼ੇਖਰ ਇੰਸਪੈਕਟਰ ਜਨਰਲ ਪੁਲਿਸ, ਅ.ਅ. ਸ਼ਾਖਾ, ਵਿਜੀਲੈਂਸ ਬਿਓੂਰੋ ਜੀ ਦੀ ਰਹਿਨੁਮਾਈ ਹੇਠ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ ਪੰਜਾਬ,ਬਠਿੰਡਾ ਰੇਂਜ, ਬਠਿੰਡਾ ਦੀ ਨਿਗਰਾਨੀ ਤਹਿਤ ਚਲਾਈ ਜਾ ਰਹੀ ਐਂਟੀ ਕੁਰੱਪਸ਼ਨ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮੁੱਦਈ ਰੁਪਿੰਦਰ ਸਿੰਘ ਪੁੱਤਰ ਜੀਤ ਸਿੰਘ, ਵਾਸੀ ਕੋਟਕਪੂਰਾ ਰੋਡ, ਫ਼ਰੀਦਕੋਟ ਦੇ ਸਿਵਲ ਹਸਪਤਾਲ, ਜੈਤੋ ਵਿਖੇ ਰਿਪੇਅਰ ਅਤੇ ਰੈਨੋਵੇਸ਼ਨ ਦੇ ਰੋਕੇ ਗਏ ਕੰਮ ਨੂੰ ਸੁਰੂ ਕਰਵਾਉਣ ਅਤੇ ਕੀਤੇ ਹੋਏ ਕੰਮ ਦੀ ਅਦਾਇਗੀ ਕਰਵਾਉਣ ਬਦਲੇ ਸੱਤਪਾਲ ਸਿੰਘ ਐਸ.ਡੀ.ਓ. ਪੰਜਾਬ ਹੈਲੱਥ ਸਿਸਟਮ ਕਾਰਪੋਰੇਸ਼ਨ, ਫ਼ਰੀਦਕੋਟ ਵੱਲੋਂ ਮੁਦੱਈ ਪਾਸੋਂ 35,000/-ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਮੁਦਈ ਵੱਲੋਂ ਕੰਮ ਕਰਨ ਲਈ ਦਿੱਤੇ ਜਾਣੇ 35,000/-ਰੁਪਏ ਰਿਸ਼ਵਤੀ ਨੋਟ ਹਾਸਲ ਕਰਦੇ ਹੋਏ ਸੱਤਪਾਲ ਸਿੰਘ ਐਸ.ਡੀ.ਓ. ਨੂੰ ਅਤੇ ਰਿਸ਼ਵਤ ਦੇ ਪੈਸੇ ਦੋਸ਼ੀ ਸੱਤਪਾਲ ਸਿੰਘ ਵੱਲੋਂ ਅੱਗੇ ਪਵਨ ਕੁਮਾਰ ਉਰਫ ਮਹੇਸ ਕੁਮਾਰ ਯਾਦਵ ਵਾਸੀ ਖੇਜਰੋਲੀ ਥਾਣਾ ਗੋਬਿੰਦਗੜ੍ਹ ਜਿਲ੍ਹਾ ਜੈਪੁਰ (ਰਾਜਸਥਾਨ) ਨੂੰ ਅੱਗੇ ਫੜਾਉਣ ਜ਼ੋ ਉਸਨੇ ਫੜਕੇ ਆਪਣੀ ਕਮੀਜ ਦੀ ਜੇਬ ਵਿੱਚ ਪਾ ਲੈਣ ਕਾਰਨ ਸੱਤਪਾਲ ਸਿੰਘ ਐਸ.ਡੀ.ਓ. ਅਤੇ ਪਵਨ ਕੁਮਾਰ ਦੋਨਾਂ ਨੂੰ ਹਰਜਿੰਦਰ ਸਿੰਘ, ਡੀ.ਐਸ.ਪੀ, ਵਬ, ਯੂਨਿਟ ਫਰੀਦਕੋਟ ਵੱਲੋਂ ਸਮੇਤ ਸ਼ੈਡੋ ਗਵਾਹ ਜਗਦੇਵ ਸਿੰਘ ਪੁੱਤਰ ਕਰਮ ਸਿੰਘ, ਵਾਸੀ ਪਿੰਡ ਟਹਿਣਾ, ਜ਼ਿਲ੍ਹਾ ਫ਼ਰੀਦਕੋਟ, ਸਰਕਾਰੀ ਗਵਾਹ ਨਵਿੰਦਰਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਗੰਨਾ), ਅਤੇ ਰਾਜਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਮ), ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਫ਼ਰੀਦਕੋਟ ਦੀ ਹਾਜ਼ਰੀ ਵਿੱਚ ਮੌਕੇ ਪਰ ਰੰਗੇ ਹੱਥੀਂ ਕਾਬੂ ਕੀਤਾ। ਸੱਤਪਾਲ ਸਿੰਘ ਐਸ.ਡੀ.ਓ. ਪੰਜਾਬ ਹੈਲੱਥ ਸਿਸਟਮ ਕਾਰਪੋਰੇਸ਼ਨ, ਫ਼ਰੀਦਕੋਟ ਵੱਲੋਂ ਹਾਸਲ ਕੀਤੇ ਗਏ 35,000/-ਰੁਪਏ ਦੇ ਰਿਸ਼ਵਤੀ ਨੋਟ ਜੋ ਉਸਨੇ ਅੱਗੇ ਪਵਨ ਕੁਮਾਰ ਉਰਫ ਮਹੇਸ ਕੁਮਾਰ ਯਾਦਵ ਨੂੰ ਦੇ ਦਿੱਤੇ ਸਨ ਉਹ ਪਵਨ ਕੁਮਾਰ ਉਰਫ ਮਹੇਸ ਕੁਮਾਰ ਯਾਦਵ ਪਾਸੋਂੇ ਮੌਕੇ ਤੇ ਬਰਾਮਦ ਕੀਤੇ ਗਏ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 23 ਮਿਤੀ 30-12-2015 ਅ/ਧ 7,13(2)88 ਪੀ.ਸੀ.ਐਕਟ ਥਾਣਾ ਵਬ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ?
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media