Thursday, March 26, 2026

ਕਾਸ਼ਤਕਾਰਾਂ ਨੂੰ ਸਪਰੇ ਪੰਪ ਤੇ ਆਰਗੈਨਿਕ ਖੇਤੀ ਲਈ ਮਸ਼ੀਨਰੀ 25 ਤੋਂ 50 ਪ੍ਰਤੀਸ਼ਤ ਸਬਸਿਡੀ ‘ਤੇ ਉਪਲਬੱਧ

PPN3112201517ਪਠਾਨਕੋਟ, 31 ਦਸੰਬਰ (ਪ.ਪ)- ਜਿਲ੍ਹਾ ਪਠਾਨਕੋਟ ਵਿੱਚ 3924.5 ਹੈਕਟੇਅਰ ਰਕਬੇ ਵਿੱਚ ਵੱਖ-ਵੱਖ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਫਲਾਂ ਦੀ ਪੈਦਾਵਾਰ ਵਧਾਉਣ ਲਈ ਵਿਭਾਗ ਵਲੋਂ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦੇ ਅਧੀਨ ਕਾਸ਼ਤਕਾਰਾਂ ਨੂੰ ਸਪਰੇ ਪੰਪ, ਆਰਗੈਨਿਕ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਸੁਵਿਧਾਵਾਂ ਅਤੇ ਹੋਰ ਮਸ਼ੀਨਰੀ 25 ਤੋਂ 50 ਪ੍ਰਤੀਸ਼ਤ ਸਬਸਿਡੀ ‘ਤੇ ਉਪਲਬੱਧ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਾ. ਦਰਸ਼ਨ ਪਾਲ ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ ਨੇ ਦਿੰਿਦਆ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਮੁੱਖ ਤੌਰ ‘ਤੇ ਲੀਚੀ, ਅੰਬ ਅਤੇ ਨਿੰਬੂ ਜਾਤੀ ਦੇ ਫਲਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲੀਚੀ ਇਸ ਜ਼ਿਲ੍ਹੇ ਦਾ ਮੁੱਖ ਫਲ ਹੋਣ ਕਰਕੇ ਇਸ ਦੀ ਕਾਸ਼ਤ ਲਗਭਗ 1195.8 ਹੈਕਟੇਅਰ ਰਕਬੇ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਰੀਬ 86 ਹੈਕਟੇਅਰ ਰਕਬਾ ਵਿੱਚ ਸਬਜੀਆਂ ਅਤੇ ਕਰੀਬ 5 ਹੈਕਟੇਅਰ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹੁਣ ਤੱਕ ਕੌਮੀ ਬਾਗਬਾਨੀ ਮਿਸ਼ਨ ਅਧੀਨ ਬਾਗਾਂ ਨੂੰ ਸਪਰੇ ਕਰਨ ਵਾਸਤੇ 11 ਪਾਵਰ ਸਪਰੇ ਪੰਪ, ਆਰਗੈਨਿਕ ਖੇਤੀ ਨੂੰ ਪ੍ਰਫੁੱਲਤ ਕਰਨ ਵਾਸਤੇ 48 ਵਰਮੀ ਬੈਡ ਅਤੇ 9 ਵਰਮੀ ਕੰਪੋਸਟ ਯੂਨਿਟ, ਬਾਗਾਂ ਵਿੱਚ ਪਰਪਰਾਗਣ ਦੀ ਕ੍ਰਿਆ ਵਾਸਤੇ 550 ਮੱਧੂ ਮੱਖੀਆਂ ਦੇ ਡੱਬੇ, ਫੁੱਲਾਂ ਅਤੇ ਸਬਜੀਆਂ ਦੀ ਕਾਸ਼ਤ ਲਈ 9 ਪੋਲੀ ਹਾਊਸ, ਬਾਗਾਂ ਵਿੱਚ ਕੰਮ ਕਰਨ ਵਾਸਤੇ 3 ਛੋਟੇ ਟਰੈਕਟਰ, 7 ਪਾਵਰ ਵੀਡਰ, 3 ਪਾਵਰ ਕਲਟੀਵੇਟਰ, ਕੇਲਾ ਪਕਾਉਣ ਵਾਸਤੇ ਇੱਕ ਯੂਨਿਟ, ਇੱਕ ਸ਼ਰਿੰਗ ਪੈਕਿੰਗ ਮਸ਼ੀਨ-ਨਿੰਬੂ ਜਾਤੀ ਫਲਾਂ ਦੇ ਸੁਚੱਜੇ ਮੰਡੀਕਰਨ ਵਾਸਤੇ, ਬਾਗਬਾਨਾਂ ਨੂੰ 25-50 ਪ੍ਰਤੀਸ਼ਤ ਸਬਸਿਡੀ ‘ਤੇ ਮੁਹੱਈਆ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਰ. ਕੇ.ਵੀ.ਵਾਈ ਸਕੀਮ ਅਧੀਨ ਫਲਾਂ ਅਤੇ ਸਬਜੀਆਂ ਦੇ ਮੰਡੀਕਰਨ ਵਾਸਤੇ ਪਲਾਸਟਿਕ ਕ੍ਰੇਟ, ਬਾਗਾਂ ਅਤੇ ਸਬਜੀਆਂ ‘ਤੇ ਸਪਰੇ ਕਰਨ ਵਾਸਤੇ ਕੀੜੇਮਾਰ ਅਤੇ ਉਲੀਨਾਸ਼ਕ ਦਵਾਈਆਂ ਵੀ 50 ਪ੍ਰਤੀਸ਼ਤ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਵਲੋਂ ਸਮੇਂ-ਸਮੇਂ ‘ਤੇ ਬਾਗਬਾਨੀ ਦੇ ਪਿੰਡ ਪੱਧਰ ਅਤੇ ਜਿਲ੍ਹਾ ਪੱਧਰ ਦੇ ਕੈਂਪ ਲਗਾ ਕੇ ਬਾਗਬਾਨਾਂ ਨੂੰ ਸਿਖਲਾਈ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਾਲ 2015-16 ਵਿੱਚ ਨਵੇਂ ਬਾਗ ਲਗਾਉਣ ਲਈ 150 ਹੈਕਟੇਅਰ ਰਕਬੇ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਵਿੱਚ 115 ਹੈਕਟੇਅਰ ਰਕਬਾ ਹੁਣ ਤੱਕ ਵੱਖ-ਵੱਖ ਫਲਾਂ ਅਧੀਨ ਲਿਆਂਦਾ ਜਾ ਚੁਕਿਆ ਹੈ ਅਤੇ ਇਸ ਵਿੱਤੀ ਸਾਲ ਦੇ ਅੰਤ ਤੱਕ ਇਹ ਟੀਚਾ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ੋਸ਼ਲ ਮੀਡੀਆ ‘ਤੇ ਵੀ ਜਿਲ੍ਹਾ ਪਠਾਨਕੋਟ ਦਾ ਪਠਾਨਕੋਟ ਹਰਟੀਕਲਚਰ ਪ੍ਰੋਗਰੈਸਜ ਨਾਮ ਦਾ ਗਰੁੱਪ ਵੀ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਬਾਗਬਾਨੀ ਵਿਭਾਗ ਦੇ ਅਫ਼ਸਰ, ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੇ ਮਾਹਿਰਾਂ ਅਤੇ ਬਾਗਬਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਨੂੰ ਤਿਆਰ ਕਰਨ ਦਾ ਮੰਤਵ ਹੈ ਕਿ ਨਵੀਂ ਟੈਕਨਾਲੋਜੀ ਬਾਗਬਾਨਾਂ ਤੱਕ ਸਮੇਂ-ਸਮੇਂ ਤੇ ਸੌਖੇ ਅਤੇ ਵਧੀਆ ਤਰੀਕੇ ਨਾਲ ਪਹੁੰਚਾਈ ਜਾ ਸਕੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply