ਬਠਿੰਡਾ, 1 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਬਠਿੰਡਾ ਵੱਲੋ ਏ.ਐਸ.ਆਈ ਸੁਖਦੇਵ ਸਿੰਘ ਦੀ ਸਤਵੀਂ ਬਰਸੀ ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਚੰਦਸਰ ਬਸਤੀ, ਗਲੀ ਨੰਬਰ 12 ਵਿਖੇ ਲਗਾਇਆ ਗਿਆ। ਏ.ਐਸ.ਆਈ ਸੁਖਦੇਵ ਸਿੰਘ ਭੱਟੀ ਦੇ ਪਰਿਵਾਰ ਵੱਲੋੋ ਹਰ ਸਾਲ ਖੂਨਦਾਨ ਕੈਪ ਦਾ ਆਯੋਜਿਨ ਕੀਤਾ ਜਾਂਦਾ ਹੈ। ਇਸ ਵਾਰ ਵੀ ਨਵੇ ਸਾਲੇ ਦੇ ਮੌਕੇ ‘ਤੇੇ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਪ ਲਗਾਇਆ ਗਿਆ। ਇਸ ਕੈਪ ਵਿਚ ਸਿਵਲ ਹਸਪਤਾਲ ਬਠਿੰਡਾ ਦੀ ਟੀਮ ਨੇ 30 ਯੂਨਿਟਾਂ ਇਕੱਤਰ ਕੀਤੀਆ ਗਈਆਂ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਲੋਕ ਭਲਾਈ ਕਲੱਬ ਦੇ ਪ੍ਰਧਾਨ ਹਰਸੁਖਜਿੰਦਰਪਾਲ ਸਿੰਘ ਫੌਜੀ ਵੱਲੋ ਭੱਟੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਖੂਨਦਾਨੀਆਂ ਅਤੇ ਪਰਿਵਾਰ ਨੂੰ ਸੁਸਾਇਟੀ ਵੱਲੋ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਵਾਰਡ ਨੰ: 18 ਦੇ ਐਮ.ਸੀ. ਰਾਜਾ ਸਿੰਘ ਵੱਲੋ ਖੂਨਦਾਨੀਆਂ ਨੂੰ ਆਪਣਾ ਆਸੀਰਵਾਦ ਦਿੱਤਾ।ਇਸ ਮੌਕੇ ਤੇ ਸੁਖਦੇਵ ਸਿੰਘ ਭੱਟੀ ਦੇ ਪਰਿਵਾਰ ਧਿਆਨ ਸਿੰਘ ਸਰਪੰਚ ਸਾਬਕਾ ਬੱਲੋਕੇ, ਕਾਹਨ ਸਿੰਘ ਡੀ.ਐਸ.ਪੀ, ਛੋਟਾ ਸਿੰਘ ਫੋਜੀ, ਹਰਮਹਿੰਦਰ ਸਿੰਘ, ਤਰਸੇਮ ਸਿੰਘ, ਅਮਨਦੀਪ ਸਿੰਘ, ਨਵਦੀਪ ਸਿੰਘ, ਸੁਖਵਿੰਦਰ ਸਿੰਘ, ਸਿਕੰਦਰ ਸਿੰਘ, ਲਖਵੀਰ ਸਿੰਘ, ਸਤਿੰਦਰ ਸਿੰਘ, ਜੱਸੀ ਸਰਮਾਂ, ਹੈਰੀ ਡੀ.ਏ.ਵੀ., ਝੁੰਬਾ, ਗਗਨ ਬਠਿੰਡਾ ਅਤੇ ਸੁਸਾਇਟੀ ਮੈਬਰ ਮਹਿੰਦਰ ਸਿੰਘ, ਗੁਰਮੀਤ ਸਿੰਘ ਗਾਲਾ, ਪ੍ਰੀਤਪਾਲ ਸਿੰਘ, ਅਵਤਾਰ ਸਿੰਘ ਦਾਰਾ, ਬੁੱਧ ਰਾਮ ਬਾਰੋਲਿਆ, ਨਵੀਨ ਕੁਮਾਰ, ਡਾ.ਗੁਲਾਬ, ਵਕੀਲ ਸਿੰਘ ਆਦਿ ਮੌਜੂਦ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media