Monday, July 8, 2024

ਸੱਤ ਦਿਨਾਂ ਵਿੰਟਰ ਫਨ ਕੈਂਪ ਦਾ ਸੰਪਨ

PPN0101201606ਬਠਿੰਡਾ, 1 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਲਾਇਨੋਪਾਰ ਪਰਸਰਾਮ ਨਗਰ ਗਲੀ ਨੰਬਰ 1 ਵਿਚ ਸਥਿਤ ਸਮਾਰਟ ਕਿਡਜ਼ ਪਲੇਅ ਵੇ ਵਿਚ ਆਯੋਜਿਤ ਸੱਤ ਦਿਨਾਂ ਵਿੰਟਰ ਫਨ ਕੈਂਪ ਦਾ ਸਪੰਨ ਸਮਾਰੋਹ ਹੋਇਆ। ਇਸ ਵਿਚ ਡਾ. ਰਜਨੀ ਗਰਗ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਨ੍ਹਾਂ ਸੱਤ ਦਿਨਾਂ ਵਿਚ ਬੱਚਿਆ ਨੇ ਡਾਂਸ ਸਿੱਖਿਆ। ਸਕੂਲ ਦੇ ਡਾਇਰੈਕਟਰ ਰਾਜੇਸ ਪ੍ਰਭਾਕਰ ਨੇ ਦੱਸਿਆ ਕਿ ਬੱਚਿਆਂ ਨੇ ਆਖਰੀ ਦਿਨ ਨਵੇਂ ਸਾਲ ਦੀ ਪਾਰਟੀ ਦਾ ਆਯੋਜਿਨ ਕੀਤਾ। ਜਿਸ ਦਾ ਸ਼ੁੱਭ ਆਰੰਭ ਗੁਰੂ ਮੰਤਰ ਅਤੇ ਗਣੇਸ਼ ਵੰਦਨਾ ਨਾਲ ਸ਼ੁਰੂ ਹੋਇਆ। ਬੱਚਿਆਂ ਨੇ ਅਲੱਗ ਅਲੱਗ ਗੀਤਾਂ ਤੇ ਡਾਂਸ ਕਰਕੇ ਭਰਪੂਰ ਮੰਨੋਰੰਜਨ ਕੀਤਾ। ਇਨ੍ਹਾਂ ਵਿਚ ਬੱਚਿਆਂ ਨੇ ਡਾਡਿਆ, ਫੁਲਕਾਰੀ, ਰੰਗਲਾ ਪੰਜਾਬ, ਪੰਜਾਬ ਦਾ ਲੋਕ ਨਾਚ ਭੰਗੜਾ ਤੋਂ ਇਲਾਵਾ ਹੋਰ ਕਈ ਗੀਤਾ ਤੇ ਡਾਂਸ ਕੀਤਾ। ਅੰਤ ਵਿਚ ਡਾ. ਰਜਨੀ ਗਰਗ ਅਤੇ ਕੈਂਪ ਕਨਵੀਨਰ ਸ੍ਰੀਮਤੀ ਕੋਮਲ ਪ੍ਰਭਾਕਰ ਨੇ ਬੱਚਿਆਂ ਨੂੰ ਇਨਾਮ ਵੰਡੇ। ਸਕੂਲ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਸਕੂਲ ਪ੍ਰਬੰਧਕ ਵੱਲੋਂ ਡਾਂਸ ਟੀਚਰ ਸ੍ਰੀਮਤੀ ਮਨੀਸ਼ਾ, ਸ੍ਰੀਮਤੀ ਅੰਜੂ ਬਾਲਾ, ਸ੍ਰੀਮਤੀ ਸੀਮਾ ਅਤੇ ਰਾਹਿਲ ਪ੍ਰਭਾਕਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਬੱਚਿਆ ਨੂੰ ਡਾਂਸ ਦੇ ਗੁਰ ਸਿਖਾਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply