Friday, April 17, 2026

ਪੈਂਤੀ ਕੋਸਟਲ ਹੋਸਣਾ ਮਿਸ਼ਨ ਵੱਲੋਂ ਨਵੇਂ ਸਾਲ ‘ਤੇ ਸਮਾਗਮ

PPN0101201608

ਅੰਮ੍ਰਿਤਸਰ, 1 ਜਨਵਰੀ (ਗੁਰਚਰਨ ਸਿੰਘ) ਪੈਂਤੀ ਕੋਸਟਲ ਹੋਸਣਾ ਮਿਸ਼ਨ ਵੱਲੋਂ ਨਵੇਂ ਸਾਲ ‘ਤੇ ਇੱਕ ਵਿਸ਼ੇਸ਼ ਸਮਾਗਮ ਸਥਾਨਕ ਅਜੀਤ ਨਗਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੈਂਬਰ ਐਸ.ਐਸ.ਬੋਰਡ ਅਨਵਰ ਮਸੀਹ ਤੇ ਘੱਟ ਗਿਣਤੀ ਮੈਂਬਰ ਯਕੂਬ ਮਸੀਹ ਨੇ ਵਿਸ਼ੇਸ਼ ਤੌਰ ਸ਼ਾਮਲ ਹੋਏ।ਇਸ ਸਮੇਂ ਪਾਸਟਰ ਵਾਈ.ਐਮ ਖੋਖਰ ਨੇ ਇਕੱਤਰ ਮਸੀਹੀ ਭਾਈਚਾਰੇ ਨਾਲ ਪ੍ਰਭੂ ਈਸਾ ਮਸੀਹ ਦੇ ਜੀਵਨ ਨਾਲ ਸਬੰਧਤ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਉਨਾਂ ਦਾ ਸੱਚ ਦਾ ਮਾਰਗ ਦੱਸਿਆ। ਸਮਾਗਮ ਦੌਰਾਨ ਮਸੀਹੀ ਭਜਨ ਵੀ ਗਾਏ ਗਏ।ਐਸ.ਐਸ.ਬੋਰਡ ਮੈਂਬਰ ਅਨਵਰ ਮਸੀਹ ਨੇ ਆਪਣੇ ਸੰਬੋਧਂ ਵਿੱਚ ਲੋਕਾਂ ਨੂੰ ਈਸਾ ਮਸੀਹ ਮਸੀਹੀ ਦੇ ਸੰਦੇਸ਼ਾਂ ਅਨੁਸਾਰ ਚੱਲਣ ਤੇ ਆਪਸੀ ਪਿਆਰ ਭਾਈਚਾਰਾ ਤੇ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਕੀਤੀ ਅਤੇ ਭਾਈਚਾਰੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।ਸੁਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਜੇ ਕੁਮਾਰ, ਸਾਦਕ ਮਸੀਹ, ਇੰਦਰ ਸਿੰਘ, ਵਿਪਨ ਕੁਮਾਰ, ਤਰਸੇਮ ਸਿੰਘ, ਰਵੀ ਕੁਮਾਰ ਸ਼ਰਮਾ, ਭੁਪਿੰਦਰ ਸਿੰਘ, ਪ੍ਰਗਟ ਸਿੰਘ, ਛਿੰਦਾ ਸਿੰਘ, ਸੋਨੂੰ ਸੁਲਤਾਨਵਿੰਡ, ਬਲਵਿੰਦਰ ਸਿੰਘ, ਬੀਬੀ ਅਮਰਜੀਤ ਕੌਰ, ਪੂਜਾ ਸ਼ਰਮਾ, ਕਸ਼ਮੀਰ ਕੌਰ, ਗੁਰਮੀਤ ਕੌਰ ਅਤੇ ਹੋਰ ਵੀ ਮਸੀਹ ਭਾਈਚਾਰਾ ਹਾਜ਼ਰ ਸੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply