Monday, July 8, 2024

’ਆਪ’ ਵਲੋਂ ਪੁਲਿਸ ਦੇ ਗੈਰ ਕਾਨੂੰਨੀ ‘ਤੇ ਅਤਿ ਨਿੰਦਨਯੋਗ ਅੱਤਿਆਚਾਰ ਦੀ ਨਿੰਦਿਆ

PPN0101201607ਬਠਿੰਡਾ, 1 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੇ ਵੂਮੈਨ ਵਿੰਗ ਪੰਜਾਬ ਦੇ ਇੰਚਾਰਜ ਪ੍ਰੋਫੈਸਰ ਬਲਜਿੰਦਰ ਕੌਰ ਨੇ ਬੀਤੇ ਦਿਨੀਂ ਇੱਕ ਦਲਿਤ ਮੰਗਾ ਸਿੰਘ ਸੰਗਰੂਰ ਨੂੰ ਯੂਥ ਅਕਾਲੀ ਦਲ ਦੇ ਜਿਲ੍ਹਾ ਸਕੱਤਰ ਨਾਲ ਮਿਲ ਕੇ ਸੰਗਰੂਰ ਪੁਲਿਸ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਚੁੱਕ ਕੇ ਅਤਿ ਨਿੰਦਨਯੋਗ ਸਰੀਰਕ ਅੱਤਿਆਚਾਰ ਕਰਨ ਦੀ ਨਿੰਦਿਆ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸੰਗਰੂਰ ਵਿੱਚ ਪੁਲਿਸ ਨੇ ਦਲਿਤ ਮੰਗੂ ਸਿੰਘ ਨੂੰ ਅਕਾਲੀ ਯੂਥ ਆਗੂ ਸੰਜੇ ਕੁਮਾਰ ਬਬਲੂ ਨਾਲ ਮਿਲ ਕੇ ਉਸ ਨੂੰ ਉਸ ਦੀ ਦੁਕਾਨ ਤੋਂ ਚੱਕ ਕੇ ਥਾਣੇ ਲਿਜਾ ਕੇ ਪੁਲਿਸ ਨੇ ਸਰੀਰਕ ਤੌਰ ਤੇ ਅਥਾਹ ਅੱਤਿਆਚਾਰ ਕੀਤੇ ਅਤੇ ਉਸ ਦੇ ਨਿੱਜੀ ਅੰਗਾਂ ਵਿੱਚ ਪੈਟਰੋਲ ਪਾਇਆ ਗਿਆ ਇਹ ਸਭ ਕੁਝ ਪੰਜਾਬ ਸਰਕਾਰ ਦੇ ਗੁੰਡਾ ਰਾਜ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਹਿ ‘ਤੇ ਹੋ ਰਿਹਾ ਹੈ। ਪਹਿਲਾਂ ਅਬੋਹਰ ਵਿੱਚ ਦਲਿਤ ਯੁਵਕ ਦੀ ਹੱਤਿਆ ਕੀਤੀ ਗਈ ਉਸ ਵਿੱਚ ਸ਼ਰਾਬ ਦੇ ਠੇਕੇਦਾਰਾਂ ਦਾ ਹੱਥ ਸੀ। ਹੁਣ ਸੰਗਰੂਰ ਵਿਖੇ ਇੱਕ ਦਲਿਤ ਦਾ ਫਿਰ ਅੱਤਿਆਚਾਰ ਕੀਤਾ ਗਿਆ। ਇਹ ਵੀ ਸ਼ਰਾਬ ਦੇ ਠੇਕੇਦਾਰਾਂ ਨਾਲ ਮਿਲ ਕੇ ਕੀਤਾ ਗਿਆ ਹੈ। ਇਸ ਸਭ ਕੁਝ ਇਸ ਗੱਲ ਦਾ ਨਤੀਜਾ ਹੈ ਕਿਉਂਕਿ ਬਾਦਲ ਸਰਕਾਰ ਨੇ ਸ਼ਰਾਬ ਦੇ ਠੇਕੇਦਾਰੀ ਸਿਸਟਮ ਤੇ ਨਜ਼ਾਇਜ ਕਬਜਾ ਕਰ ਰੱਖਿਆ ਹੈ ਅਤੇ ਪੰਜਾਬ ਵਿੱਚ ਰੋਜ਼ਾਨਾ ਸੈਂਕੜੇ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਇਹ ਸ਼ਰਾਬ ਦੇ ਠੇਕੇਦਾਰ ਅਕਾਲੀ ਨੇਤਾਵਾਂ ਨਾਲ ਮਿਲ ਕੇ ਅਤੇ ਪੁਲਿਸ ਨਾਲ ਮਿਲ ਕੇ ਗੈਰ ਕਾਨੂੰਨੀ ਤੌਰ ਤੇ ਘਰਾਂ ਵਿੱਚੋਂ ਚੁੱਕ ਕੇ ਕੁੱਟਮਾਰ ਕਰਦੇ ਹਨ। ਇਹ ਸਭ ਕੁਝ ਗੈਰ ਕਾਨੂੰਨੀ ਹੈ।
ਉਨ੍ਹਾਂ ਪੰਜਾਬ ਪੁਲਿਸ ਨੂੰ ਤਾੜਨਾ ਕੀਤੀ ਕਿ ਉਹ ਅਕਾਲੀ ਦਲ ਦੇ ਠੇਕੇਦਾਰ ਗੁੰਡਿਆਂ ਨਾਲ ਮਿਲ ਕੇ ਅਜਿਹੀ ਗੁੰਡਾਗਰਦੀ ਕਰਨੀ ਬੰਦ ਕਰਨ ਨਹੀਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅਕਾਲੀ ਠੇਕੇਦਾਰ ਗੁੰਡਿਆਂ ਦੇ ਨਾਲ ਮਿਲ ਕੇ ਜੋ ਪੁਲਿਸ ਕਰਮਚਾਰੀ ਨਿਰਦੋਸ਼ ਲੋਕਾਂ ਤੇ ਅੱਤਿਆਚਾਰ ਕਰਦੇ ਹਨ, ਉਨ੍ਹਾਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਨਰਿੰਦਰਪਾਲ ਭਗਤਾ ਜੋਨਲ ਇੰਚਾਰਜ ਆਮ ਆਦਮੀ ਪਾਰਟੀ ਬਠਿੰਡਾ ਅਤੇ ਗੁਰਲਾਭ ਸਿੰਘ ਮਾਹਲ ਜੋਨਲ ਇੰਚਾਰਜ ਲੀਗਲ ਸੈਲ ਬਠਿੰਡਾ ਨੇ ਕਿਹਾ ਕਿ ਇਸ ਸੰਗਰੂਰ ਕਾਂਡ ਵਿਚਲੇ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਕੀਤਾ ਜਾਵੇ ਪੁਲਿਸ ਨੇ ਕੇਵਲ ਐਫ.ਆਈ.ਆਰ ਦਰਜ ਕਰ ਲਈ ਹੈ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਕਿਉਂਕਿ ਦੋਸ਼ੀ ਅਕਾਲੀ ਦਲ ਨਾਲ ਸਬੰਧਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਹੀ ਪੰਜਾਬ ਦੇ ਕਿਸਾਨ ਆਤਮ ਹੱਤਿਆ ਵੱਲ ਜਾ ਰਹੇ ਹਨ ਜਿਸ ਦਾ ਕਾਰਨ ਵੀ ਬਾਦਲ ਸਰਕਾਰ ਹੈ ਅਤੇ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲੇ ਤੋਤਾ ਸਿੰਘ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਹੁਣ ਪੰਜਾਬ ਸਰਕਾਰ ਦਲਿਤ ਭਾਈਚਾਰੇ ਤੇ ਅੱਤਿਆਚਾਰ ਕਰ ਰਹੀ ਹੈ। ਇਸ ਨਾਲ ਪੰਜਾਬ ਵਿੱਚ ਲੋਕਾਂ ਦਾ ਬਾਦਲ ਸਰਕਾਰ ਤੋਂ ਵਿਸਵਾਸ ਉੱਠ ਚੁੱਕਿਆ ਹੈ। ਇਸ ਸਮੇਂ ਉਨ੍ਹਾਂ ਨਾਲ ਕਰਮਜੀਤ ਕੌਰ ਸੈਕਟਰ ਇੰਚਾਰਜ ਵੂਮੈਨ ਵਿੰਗ ਮਾਨਸਾ, ਸ਼ਿੰਦਰਪਾਲ ਸਿੰਘ ਧਲਿਓ ਜੋਨਲ ਇੰਚਾਰਜ ਲੀਗਲ ਸੈਲ ਬਠਿੰਡਾ, ਸੌਰਵ ਜਿੰਦਲ ਐਮ.ਸੀ., ਗੁਰਸੇਵਕ ਸਿੰਘ ਭਰੀ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply