
ਬਟਾਲਾ, 2 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਜੀ ਬਾਦਲ ਵੱਲੋਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਯੂਥ ਅਕਾਲੀ ਦਲ ਦੀ ਅੱਠ ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪਾਰਟੀ ਲਈ ਸਮਰਪਿਤ ਯੂਥ ਅਕਾਲੀ ਆਗੂਆਂ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਕੋਰ ਕਮੇਟੀ ਵਿੱਚ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਕਾਹਲੋਂ ਨੂੰ ਉਹਨਾਂ ਦੀ ਪਾਰਟੀ ਪ੍ਰਤੀ ਲਗਨ, ਮਿਹਨਤ ਅਤੇ ਸਮਰਪਨ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸ: ਰਵੀਕਰਨ ਸਿੰਘ ਕਾਹਲੋਂ ਦੀ ਹੋਈ ਇਸ ਨਿਯੁਕਤੀ ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਯੂਥ ਅਕਾਲੀ ਆਗੂ ਹਰਮਿੰਦਰ ਸਿੰਘ ਸੰਧੂ, ਸੀਨੀਅਰ ਯੂਥ ਅਕਾਲੀ ਆਗੂ ਸੋਨੂੰ ਰੰਧਾਵਾ, ਰਵਿੰਦਰ ਸਿੰਘ ਭਾਟੀਆ ਪ੍ਰਧਾਨ ਯੂਥ ਅਕਾਲੀ ਦਲ, ਮਨਦੀਪ ਸਿੰਘ ਪ੍ਰਿੰਸ ਪੀ.ਏ, ਨੰਬਰਦਾਰ ਪਵਿੱਤਰਪਾਲ ਸਿੰਘ ਰੰਧਾਵਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਸਮੇਂ ਦੱਸਿਆ ਕਿ ਨੌਂਜਵਾਨਾਂ ਦੇ ਦਿਲਾਂ ਦੀ ਧੜਕਣ ਸ: ਰਵੀਕਰਨ ਸਿੰਘ ਕਾਹਲੋਂ ਨੂੰ ਮਾਝਾ ਜੋਨ ਦੇ ਪ੍ਰਧਾਨ ਬਣਾਉਣ ਨਾਲ ਨੌਂਜਵਾਨ ਵਰਗ ਪਹਿਲਾਂ ਹੀ ਬਹੁਤ ਉਤਸ਼ਾਹ ਵਿੱਚ ਹੈ ਅਤੇ ਹੁਣ ਸ: ਕਾਹਲੋਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਨਾਲ ਹਲਕਾ ਫਤਿਹਗੜ ਚੂੜੀਆਂ ਦੇ ਨਾਲ- ਨਾਲ ਜਿਲਾ ਗੁਰਦਾਸਪੁਰ ਵਿੱਚ ਹੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸ: ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵਾਰ ਫਿਰ ਇਸ ਨਿਯੁਕਤੀ ਨਾਲ ਜਿਲਾ ਗੁਰਦਾਸਪੁਰ ਨੂੰ ਮਾਣ ਬਖਸ਼ਿਆ ਗਿਆ ਹੈ। ਉਹਨਾਂ ਦੱਸਿਆ ਕਿ ਸ: ਰਵੀਕਰਨ ਸਿੰਘ ਕਾਹਲੋਂ ਦੀ ਇਸ ਨਿਯੁਕਤੀ ਨਾਲ ਨੌਂਜਵਾਨ ਵਰਗ ਦੇ ਹੌਂਸਲੇ ਹੋਰ ਬੁਲੰਦ ਹੋਣਗੇ ਜਿਸ ਨਾਲ ਮਾਝਾ ਜੋਨ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਵੀ ਜਿਆਦਾ ਮਜਬੂਤ ਹੋਵੇਗਾ। ਹੁਣ ਸ: ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਮਾਝਾ ਜੋਨ ਤੋਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਦੁਬਾਰਾ ਸ਼ੁਰੂ ਕਰ ਕੇ ਵੱਧ ਤੋਂ ਵੱਧ ਨੌਂਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾਵੇਗਾ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਦੁਆਰਾ ਮੋਹਰੀ ਰੋਲ ਅਦਾ ਕਰ ਕੇ ਸ: ਸੁਖਬੀਰ ਸਿੰਘ ਜੀ ਬਾਦਲ ਦਾ ਪੰਝੀ ਸਾਲ ਪੰਜਾਬ ਦੀ ਸੇਵਾ ਕਰਨ ਦਾ ਸੁਪਨਾ ਸਾਕਾਰ ਕੀਤਾ ਜਾਵੇਗਾ। ਇਹਨਾਂ ਆਗੂਆਂ ਵੱਲੋਂ ਸ: ਰਵੀਕਰਨ ਸਿੰਘ ਕਾਹਲੋਂ ਦੀ ਇਸ ਨਿਯੁਕਤੀ ਲਈ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸ: ਸੁਖਬੀਰ ਸਿੰਘ ਜੀ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਕੰਵਲਦੀਪ ਸਿੰਘ ਬਾਜਵਾ, ਸਚਿਨਦੀਪ ਸਿੰਘ ਕਾਹਲੋਂ, ਦੀਪੂ ਰੰਧਾਵਾ, ਅਮਰਿੰਦਰ ਸਿੰਘ, ਪਾਲ ਰੰਧਾਵਾ, ਭੁਪਿੰਦਰ ਸਿੰਘ ਰੰਧਾਵਾ, ਪ੍ਰਭਸ਼ਰਨ ਸਿੰਘ, ਹਰਮਨ ਰੰਧਾਵਾ, ਜਤਿੰਦਰ ਖੇੜਾ, ਤੇਜਾ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਆਗੂ ਅਤੇ ਵਰਕਰ ਹਾਜ਼ਿਰ ਸਨ।
Punjab Post Daily Online Newspaper & Print Media