Monday, July 8, 2024

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੁੂ ਹੋਣ ਕਾਰਨ ਲੱਖਾਂ ਹੀ ਲੋਕ ਲਹਿਰ ਨਾਲ ਜੁੜੇ – ਸਿਵੀਆਂ

PPN0201201603

ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਲਹਿਰ ਵਲੋਂ ਪੰਜਾਬ ਦੇ 13 ਜਿਲ੍ਹਿਆਂ ਵਿਚ ਆਪਣੇ ਸਮਾਗਮਾਂ ਦੌਰਾਨ ਹੁਣ ਤੱਕ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਨਸ਼ਾ ਛਡਾਉਣ ਤੋਂ ਉਪੰਰਤ ਗੁਰੂ ਦੇ ਲੜ ਲਗਾ ਕੇ ਕਿੰਨੇ ਹੀ ਘਰਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਅਕਤੂਬਰ 2010 ਤੋਂ ਗੁਰਦੁਆਰਾ ਸਾਹਿਬ ਲੱਖੀ ਜੰਗਲ ਤੋਂ ਸ਼ੁਰੂ ਕਰ ਕੇ ਹੁਣ ਤੱਕ ਪੜਾਅ ਦਰ ਪੜਾਅ 13 ਜਿਲ੍ਰਿਆਂ ਵਿਚ ਯੂਨਿਟ ਸਥਾਪਤ ਕੀਤੇ ਜਾ ਚੁੱਕੇ ਹਨ, ਜੋ ਕਿ ਸਮਾਗਮਾਂ ਰਾਹੀਂ ਲੋਕਾਂ ਦੇ ਮਾਨਸਿਕ ਮਨੋਬਲ ਨੂੰ ਉਚਾ ਚੁੱਕ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੁੂ ਕਰਵਾ ਰਹੇ ਹਾਂ, ਉਨ੍ਹਾਂ ਕਿਹਾ ਕਿ ਹੁਣ ਤੱਕ ਲੱਖਾਂ ਹੀ ਲੋਕ ਲਹਿਰ ਨਾਲ ਜੁੜ ਚੁੱਕੇ ਹਨ ਅਤੇ ਆਪਣੇ ਜੀਵਨ ਨੂੰ ਨਸ਼ਿਆਂ ਤੋਂ ਬਚਾ ਕੇ ਸੱਚਾ ਸੁੱਚਾ ਬਣਾ ਰਹੇ ਹਨ। ਜੋ ਵੀ ਨਸ਼ਿਆਂ ਦੇ ਖਿਲਾਫ਼ ਕੰਮ ਕਰ ਰਿਹਾ ਹੈ ਸਾਡੀ ਲਹਿਰ ਉਸ ਦਾ ਜੋਰਦਾਰ ਸੁਆਗਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਰੈਂਡ ਕਰਾਸ ਵਲੋਂ ਬਠਿੰਡਾ ਦੀਆਂ ਝੀਲਾਂ ਦੇ ਨੇੜੇ ਬਣਿਆ ‘ਨਸ਼ਾ ਛਡਾਓ ਕੇਂਦਰ’ ਵਿਖੇ ਦਵਾਈ ਬਗੈਰ ਦਿਵਾਉਣ ਦਾ ਇੰਤਜ਼ਾਮ ਕੀਤਾ ਹੋਇਆ ਹੈ। ਵੈਸੇ ਤਾਂ ਨਸ਼ੇ ਪ੍ਰਚਾਰ ਨਾਲ ਹੀ ਖ਼ਤਮ ਹੁੰਦੇ ਹਨ ਦਵਾਈ ਤਾਂ ਇਕ ਮਨ ਦਾ ਟਿਕਾਓ ਹੀ ਹੈ। ਉਨ੍ਹਾਂ ਪੱਤਰਕਾਰਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨਾਂ ਦੀ ਸੰਸਥਾ ਇਕ ਨਿਰੋਲ ਧਾਰਮਿਕ ਹੈ ਜਿਸ ਵਿਚ ਹਰ ਇਕ ਧਰਮ ਦੇ ਵਿਅਕਤੀਆਂ ਦਾ ਨਸ਼ਾ ਛੁਡਾ ਕੇ ਵਧੀਆ ਮਨੁੱਖ ਬਣਾਉਣ ਦਾ ਤਹੱਈਆ ਹੈ। ਸਾਡਾ ਮੁੱਖ ਟੀਚਾ ਭਾਵੇਂ ਹੈ ਕਿ ਭਾਵੇਂ ਕੋਈ ਵੀ ਨਸਲ ਜਾਤ ਦਾ ਵਿਅਕਤੀ ਹੋਵੇ, ਉਨ੍ਹਾਂ ਨੂੰ ਨਸ਼ਿਆਂ ਵਲੋਂ ਹਟਾ ਕੇ ਧਾਰਮਿਕ ਜਿੰਦਗੀ ਜੀਉਣ ਵਾਸਤੇ ਹੈ।ਉਨ੍ਹਾਂ ਪੱਤਰਕਾਰਾਂ ਤੋਂ ਸਹਿਮਤੀ ਲਈ ਕਿ ਇਸ ਵਧੀਆ ਕੰਮ ਲਈ ਸਹਿਯੋਗ ਕਰਨਗੇ।ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਟਕਰਾਉ ਦੀ ਸਥਿਤ ਵਿਚ ਨਹੀ ਪੈਂਦੇ, ਸਗੋਂ ਸਮਝਾ ਕੇ ਨਸ਼ਿਆਂ ਦੇ ਮਾੜੇ ਪ੍ਰਵਾਹਾਂ ਤੋਂ ਜਾਣੂ ਕਰਵਾਉਂਦੇ ਹਾਂ ਜਿਸ ਦਾ ਜਨਤਾ ਤੇ ਬਹੁਤ ਚੰਗਾ ਅਸਰ ਪੈ ਰਿਹਾ ਹੈ। ਭਾਈ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਹੁਣ ਤੱਕ ਸੰਸਥਾ ਸਾਲਾਨਾ ਸਮਾਗਮ ਗੁਰਦੁਆਰਾ ਲੱਖੀ ਜੰਗਲ ਤੋਂ ਸ਼ੁਰੂ ਕਰਕੇ ਤਿੰਨ ਸਾਲਾਨਾ ਸਮਾਗਮ ਕਰਵਾ ਚੁੱਕੀ ਹੈ ਅਤੇ ਇਸ ਸਾਲ ਦਾ ਚੌਥਾ ਸਮਾਗਮ ਗੁਰਦੁਆਰਾ ਸਾਹਿਬ ਪਿੱਪਲਸਰ ਭੁੱਚੋਂ ਖੁਰਦ ਵਿਖੇ 14 ਫਰਵਰੀ ਨੂੰ ਸਵੇਰੇ 10 ਤੋਂ 2 ਵਜੇ ਤੱਕ ਹੋਵੇਗਾ, ਜਿਸ ਵਿਚ ਕਵਿਸ਼ਰੀ ਜੱਥੇ, ਢਾਡੀ ਅਤੇ ਕੌਮ ਦੇ ਉੱਚ ਕੋਟੀ ਦੇ ਵਿਦਵਾਨ ਪਹੁੰਚ ਰਹੇ ਹਨ।ਇਸ ਮੌਕੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਵਰਕਰ ਭਾਰੀ ਗਿਣਤੀ ਵਿਚ ਭਾਈ ਸਿਵੀਆਂ ਦੇ ਨਾਲ ਹਾਜ਼ਰ ਸਨ, ਜਿਨ੍ਹਾਂ ਵਿਚ ਵਿਸੇਸ਼ ਇਕਬਾਲ ਸਿੰਘ ਸੋਨੀ, ਐਡਵੋਕੇਟ ਪ੍ਰੀਤੀਪਾਲ ਨਰੀਅਰ, ਸੁਰਿੰਦਰਮੋਹਨ ਪੁਰੀ ਸਿੰਘ, ਅਰਸ਼ਦੀਪ ਸਿੰਘ ਐਡਵੋਕੇਟ , ਲਕਇੰਦਰ ਸਿੰਘ ਐਡਵੋਕੇਟ, ਗੁਰਕੀਰਤ ਸਿੰਘ ਐਡਵੋਕੇਟ, ਅੰਮ੍ਰਿਤਪਾਲ ਸਿੰਘ ਬਰਾੜ ਐਡਵੋਕੇਟ, ਮਾਸਟਰ ਸ਼ੇਰ ਸਿੰਘ ਬਰਾੜ, ਜੰਗੀਰ ਸਿੰਘ ਢਡਾਲੀ, ਸੁਖਦੇਵ ਸਿੰਘ ਹਾਜੀ ਰਤਨ, ਕੁਲਵੰਤ ਸਿੰਘ ਦਿਉਣ,ਬੂਟਾ ਸਿੰਘ ਫੂਸਮੰਡੀ,ਰਵਿੰਦਰ ਸਿੰਘ ਨੰਬਰਦਾਰ, ਪ੍ਰਗਟ ਸਿੰਘ ਜੋਗਾਨੰਦ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply