Sunday, June 15, 2025
Breaking News

ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਕਰਵਾਉਣ ਲਈ ਕਮਿਸ਼ਨਰੇਟ, ਅੰਮ੍ਰਿਤਸਰ ਪੁਲਿਸ ਵੱਲੋ ਪੁਖਤਾ ਇੰਤਜਾਮ

PPN280430

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 30 ਅਪ੍ਰੈਲ 2014 ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਜੋ ਇੰਨਾਂ ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਕਰਵਾਉਣ ਲਈ ਕਮਿਸ਼ਨਰੇਟ, ਅੰਮ੍ਰਿਤਸਰ ਪੁਲਿਸ ਵੱਲੋ ਪੁਖਤਾ ਇੰਤਜਾਮ ਕੀਤੇ ਗਏ ਹਨ। ਅੰਮ੍ਰਿਤਸਰ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕੇ ਉੱਤਰੀ, ਦੱਖਣੀ, ਪੂਰਬੀ, ਪੱਛਮੀ ਅਤੇ ਸੈਟਰਲ ਹਨ ਅਤੇ ਅਟਾਰੀ ਹਲਕੇ ਦੇ 5 ਬੂਥ ਪੈਂਦੇ ਹਨ ਅਤੇ ਇੰਨਾਂ ਸਾਰਿਆਂ ਵਿਧਾਨ ਸਭਾ ਹਲਕਿਆ ਵਿੱਚ ਕੁੱਲ 310 ਪੋਲਿੰਗ ਸਟੇਸ਼ਨ ਅਤੇ 796 ਪੋਲਿੰਗ ਬੂਥ ਪੈਂਦੇ ਹਨ। ਇੰਨਾਂ ਪੋਲਿੰਗ ਬੂਥਾਂ ਵਿੱਚ 115 ਅਤਿ ਸੰਵੇਦਨਸ਼ੀਲ, 159 ਸੰਵੇਦਨਸ਼ੀਲ ਅਤੇ 36 ਨਾਰਮਲ ਬੂਥ ਹਨ।

ਫੋਰਸ ਤਾਇਨਾਤ – ਇੰਨਾਂ ਬੂਥਾਂ ਪਰ ਜਿਲਾ ਪੁਲਿਸ ਅਤੇ ਪੈਰਾ-ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਲਈ 10 ਪੈਰਾ-ਮਿਲਟਰੀ ਕੰਪਨੀਆਂ ਅਲਾਟ ਹੋਈਆਂ ਹਨ, ਜਿੰਨਾਂ ਵਿੱਚ 712 ਮੁਲਾਜਮ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਪਰ ਤਾਇਨਾਤ ਕੀਤੇ ਗਏ ਹਨ। ਜੋ 115 ਅਤਿ ਸੰਵੇਦਨਸ਼ੀਲ ਪੋਲਿੰਗ ਸਟਸ਼ਨਾਂ  ਨੂੰ ਜਿਲਾ ਪੁਲਿਸ ਅਤੇ ਪੈਰਾ-ਮਿਲਟਰੀ ਫੋਰਸ ਨਾਲ 100”  ਕਵਰ ਕੀਤਾ ਗਿਆ ਹੈ ਅਤੇ 159 ਸੰਵੇਦਨਸ਼ੀਲ ਪੋਲਿੰਗ ਸਟਸ਼ਨਾਂ ਵਿੱਚੋ 62 ਪੋਲਿੰਗ ਸਟੇਸ਼ਨਾਂ ਪਰ ਪੈਰਾ-ਮਿਲਟਰੀ ਫੋਰਸ ਤਾਇਨਾਤ ਕੀਤੀ ਗਈ। ਇਸ ਤਰ੍ਹਾਂ 178 ਪੋਲਿੰਗ ਸਟੇਸ਼ਨਾਂ ਪਰ ਪੈਰਾ-ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। 310 ਪੋਲਿੰਗ ਸਟੇਸ਼ਨਾਂ ਪਰ 712 ਜਵਾਨ ਪੈਰਾ-ਮਿਲਟਰੀ ਫੋਰਸ ਅਤੇ 1183 ਜਵਾਨ ਜਿਲਾ ਪੁਲਿਸ ਦੇ ਕੁਲ 1887 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋ ਇਲਾਵਾ ਪੂਰੇ ਹਲਕੇ ਦੇ ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨ ਲਈ ਹਰੇਕ ਹਲਕੇ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਵਿੱਚ 3/3 ਮੁਲਾਜਮ ਪੈਟਰੋਲਿੰਗ ਲਈ ਲਗਾਏ ਗਏ ਹਨ। ਇਸ ਤਰ੍ਹਾਂ ਸਾਰੇ ਵਿਧਾਨ ਸਭਾ ਹਲਕਿਆ ਵਿੱਚ 71 ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ। ਚੋਣਾਂ ਵਾਲੇ ਦਿਨ ਸੁਭਾ 06:00 ਵਜੇ ਤੋ ਆਪਣੇ ਆਪਣੇ ਏਰੀਆ ਵਿੱਚ ਰਹਿਣਗੀਆ। ਇਸ ਤੋ  ਇਲਾਵਾ ਹਰੇਕ ਏਸੀਪੀ ਨੂੰ ਹਲਕਾ ਵਾਰ ਸੁਪਰਵਾਈਜ਼ਰ ਤਾਇਨਾਤ ਕੀਤਾ ਗਿਆ ਹੈ ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਉਹਨਾਂ ਨਾਲ ਅਸਿਸਟੈਂਟ ਸੁਪਰਵਾਈਜ਼ਰ  ਤਾਇਨਾਤ ਕੀਤਾ ਗਿਆ ਹੈ ਅਤੇ hlk ਦੀ ਸੁਪਰਵੀਜ਼ਨ ਸੀਨੀਅਰ ਅਫਸਰਾਨ ਨੂੰ ਦਿੱਤੀ ਗਈ ਹੈ। ਇਸ ਤੋ ਇਲਾਵਾ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਹਰੇਕ ਅਧਿਕਾਰੀ ਦੀ ਅਗਵਾਈ ਲਈ ਰਿਜ਼ਰਵਾ ਬਣਾਈਆਂ ਗਈਆਂ ਹਨ। ਜਿਸ ਵਿੱਚ 20/20 ਜਵਾਨ ਤਾਇਨਾਤ ਕੀਤੇ ਗਏ ਹਨ।ਧਾਰਾ 144 ਸੀ ਆਰ ਪੀ ਸੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਦਾ ਸੁਰੱਖਿਆ ਪਲਾਨ – 28 ਅਪ੍ਰੈਲ 2014 ਸ਼ਾਮ 06:00 ਵਜੇ ਤੱਕ ਚੋਣ ਪ੍ਰਚਾਰ ਹੈ ਅਤੇ ਚੋਣ ਮਿਤੀ ਤੋ 48 ਘੰਟੇ ਪਹਿਲਾਂ ਹਰੇਕ ਏਰੀਆ ਨੂੰ ਵੰਡਣ ਲਈ ਵਿਸ਼ੇਸ ਪਬੰਧ ਕੀਤੇ ਗਏ ਹਨ। ਜਿਸ ਵਿੱਚ ਸਾਰੇ ਸ਼ਹਿਰ ਵਿੱਚ 16 ਨਾਕਾ ਪਾਰਟੀਆਂ 10 ਸ਼ਹਿਰ ਦੇ ਬਾਹਰੀ ਇਲਾਕਿਆ ਵਿੱਚ ਅਤੇ 06 ਸ਼ਹਿਰ ਦੇ ਅੰਦਰੂਨ ਇਲਾਕਿਆ ਵਿੱਚ ਨਾਕਾ ਪਾਰਟੀਆਂ ਲਗਾਈਆਂ ਗਈਆਂ ਹਨ ਅਤੇ 16 ਪੈਟਰੋਲਿੰਗ ਪਾਰਟੀਆਂ ਪੁਲਿਸ ਸਟੇਸ਼ਨ ਵਾਈਜ਼ ਰਾਊਂਡ ਵੀਕ ਕਲਾਕ ਲਗਾਈਆਂ ਗਈਆਂ ਹਨ ਅਤੇ ਦਿਨ ਦੇ ਸਮੇਂ ਹਰੇਕ ਥਾਣਾ ਏਰੀਆ ਵਿੱਚ 2/2 ਮੋਟਰ-ਸਾਈਕਲ ਜਿਸ ਪਰ 2/2 ਜਵਾਨ ਹੋਣਗੇ ਅਤੇ ਰਾਤ ਨੂੰ ਇਕ ਮੋਟਰ-ਸਾਈਕਲ ਥਾਣਾ ਵਾਈਜ਼ ਗਸ਼ਤ ਕਰਨਗੇ। ਜੋ ਲੋਕ ਚੋਣਾਂ ਦੇ ਸਬੰਧ ਵਿੱਚ ਬਾਹਰਲ ਸ਼ਹਿਰਾਂ ਤੋ ਆ ਕੇ ਹੋਟਲਾਂ, ਸਰਾਵਾਂ, ਗੁਰੂਦੁਆਰਿਆ ਵਿੱਚ ਠਹਿਰੇ ਹਨ, ਉਹਨਾਂ ਸਬੰਧੀ 48 ਘੰਟਿਆ ਵਿੱਚ ਚੈਕਿੰਗ ਕਰਵਾ ਕੇ ਉੰਨਾਂ ਨੂੰ ਸਾਬਤ ਹੋਣ ਤੇ ਵਾਪਸ ਭੇਜਿਆ ਜਾਵੇਗਾ। ਇਸ ਤੋ ਇਲਾਵਾ ਮਾਨਯੋਗ ਭਾਰਤੀ ਚੋਣ ਕਮਿਸ਼ਨ  ਦੀਆਂ ਹਦਾਇਤਾਂ ਮੁਤਾਬਿਕ ਅੱਜ 28 ਅਪ੍ਰੈਲ-2014 ਸ਼ਾਮ 06:00 ਤੋ ਬਾਅਦ ਣਞਢ ਣਂਢ ਘੋਸ਼ਿਤ ਕੀਤਾ ਗਿਆ ਹੈ। ਜਿਸਦੀ ਸਖਤੀ ਨਾਲ ਪਾਲਣਾ ਕਰਨ ਦੀ ਏਸੀਪੀ ਅਤੇ ਐਸ ਐਚ ਓ ਨੂੰ  ਹੁਕਮ ਜਾਰੀ ਕੀਤੇ ਗਏ ਹਨ।

ਚੋਣ ਜਾਬਤਾ ਲਾਗੂ ਹੋਣ ਉਪਰੰਤ ਬਰਾਮਦਗੀ – ਲੋਕ ਸਭਾ ਚੋਣਾਂ 2014 ਨੂੰ ਮੱਧੇਨਜਰ ਰੱਖਦੇ ਹੋਏ ਮਾਨਯੋਗ ਭਾਰਤੀ ਚੋਣ ਕਮਿਸ਼ਨ  ਮਿਤੀ 05-03-2014 ਨੂੰ ਚੋਣ ਜਾਬਤਾ ਲਾਗੂ ਕੀਤਾ ਗਿਆ ਸੀ। ਜਿਸ ਤੋ ਬਾਅਦ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਲਾਇਸੰਸਦਾਰਾ ਦੇ ਅਸਲੇ ਜਮ੍ਹਾਂ ਕੀਤੇ ਗਏ ਜੋ ਕੁਲ 10103 ਅਸਲਾ ਵਿੱਚੋ 9118 ਜਮ੍ਹਾਂ ਕੀਤੇ ਗਏ ਅਤੇ 17 ਅਸਲਾ ਨੂੰ ਛੂਟ ਦਿੱਤੀ ਗਈ ਹੈ ਤੇ ਕੁਲ 98”  ਅਸਲਾ ਜਮ੍ਹਾਂ ਕੀਤਾ ਅਤੇ ਹੁਣ ਤੱਕ 65 ਇਸ਼ਤਿਹਾਰੀ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 287 ਵਿਅਕਤੀਆਂ ਦੇ ਖਿਲਾਫ ਰੋਕੂ ਕਾਰਵਾਈ ਕੀਤੀ ਗਈ।ਅਤੇ ਨਾਕਾ ਲਗਾ ਕੇ ਹੁਣ ਤੱਕ ਵੱਖ ਵੱਖ ਥਾਵਾ ਤੋ 1,14,19,870/-ਰੁਪਏ (ਇਕ ਕਰੋੜ ਚੋਦਾ ਲੱਖ ਉੰਨੀ ਹਜਾਰ ਅੱਠ ਸੋ ਸੱਤਰ ਰੁਪਏ ) ਬ੍ਰਾਮਦ ਕੀਤੇ । ਇਸ ਤੋ ਇਲਾਵਾ 2 ਕਿਲੋ 138 ਗ੍ਰਾਮ ਹੈਰੋਇੰਨ, 9130 ਕੈਪਸੂਲ, 12 ਗ੍ਰਾਮ ਸਮੈਕ, 480 ਗ੍ਰਾਮ ਚਰਸ, 1 ਕਿਲੋ 260 ਗ੍ਰਾਮ ਨਸ਼ੀਲਾ ਪਾਊਡਰ, 500 ਗ੍ਰਾਮ ਅਫੀਮ, 3 ਕਿਲੇ 450 ਗ੍ਰਾਮ ਚੂਰਾ ਪੋਸਤ, 11706 ਲੀਟਰ ਅੰਗ੍ਰੇਜੀ ਸ਼ਰਾਬ ਅਤੇ 2912 ਲੀਟਰ ਦੇਸੀ ਸ਼ਰਾਬ ਨਜਾਇਜ਼ ਬ੍ਰਾਮਦ ਕੀਤੀ ਗਈ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply