Monday, July 8, 2024

ਪਿੰਡ ਸਠਿਆਲਾ ਵਿਖੇ ਮਾਤਾ ਕਰਮ ਕੌਰ ਦੀ ਨੌਵੀ ਬਰਸੀ ਮਨਾਈ ਗਈ

PPN0401201614

ਰਈਆ, 4 ਜਨਵਰੀ (ਬਲਵਿੰਦਰ ਸੰਧੂ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਦੇ ਪਿੰਡ ਸਠਿਆਲਾ ਨੇੜੇ ਫੋਕਲ ਪੁਆਇੰਂਟ ਵਿਖੇ ਮਾਤਾ ਕਰਮ ਕੌਰ ਦੀ ਨੌਵੀਂ ਬਰਸੀ ਮਨਾਈ ਗਈ। ਇਸ ਮੋਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਬਲਜੀਤ ਸਿੰਘ ਭੱਟੀ ਨੇ ਆਪਣੇ ਸਾਂਝੇ ਬਿਆਨ ਵਿਚ ਦੱਸਿਆ ਕਿ ਮਾਤਾ ਕਰਮ ਕੌਰ ਜੀ ਦੀ ਬਰਸੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਮਨਾਈ ਗਈ ਅਤੇ ਸਾਰੇ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਭੋਗ ਉਪਰੰਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਕਾਂਗਰਸ ਤੇ ਅਕਾਲੀ ਦਲ ਸਰਕਾਰਾਂ ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਇਸ ਲਈ ਲੋਕਾਂ ਨੇ ਆਪਣਾਂ ਮਨ ਬਣਾ ਲਿਆ ਹੈ ਕਿ 2017 ਆਉਣ ਵਾਲੀਆ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਇਸ ਤੋ ਇਲਾਵਾ ਅਵਤਾਰ ਸਿੰਘ ਮੀਕੇ, ਗੁਪਤੇਸ਼ਵਰ ਬਾਵਾ, ਦਲਬੀਰ ਸਿੰਘ, ਮਨਜੀਤ ਸਿੰਘ,ਮੀਤ ਰਈਆ,ਸ਼ਮਸ਼ੇਰ ਰਈਆ,ਬਲਦੇਵ ਪੰਨੂੰ, ਜਸਬੀਰ ਸਿੰਘ,ਅਵਤਾਰ ਸਿੰਘ, ਮਲਕੀਤ,ਲਾਲੀ ਨਰੰਜਨਪੁਰ,ਪਲਵਿੰਦਰ,ਗੁਰਜੀਤ ਨਿੱਕਾ ਰਈਆ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply