Monday, July 8, 2024

ਪਿੰਡ ਉਸਮਾ ਦੇ 15 ਪਰਿਵਾਰਾਂ ਨੇ ਫੜਿਆ ‘ਆਪ’ ਦਾ ਪੱਲਾ

PPN0501201619

ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਹਲਕਾ ਪੱਟੀ ਦੇ ਪਿੰਡ ਊਸਮਾਂ ਦੇ 15 ਪਰਿਵਾਰਾ ਸਰਕਲ ਇੰਚਾਰਜ ਰਜਿੰਦਰ ਸਿੰਘ ਊਸਮਾ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਿਲ।ਇਸ ਮੌਕੇ ਰਜਿੰਦਰ ਸਿੰਘ ਊਸਮਾ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਦੇ ਰਾਜ ਭਾਗ ਵਿਚ ਕਿਸਾਨਾਂ ਨੂੰ ਰੱਜ ਕੇ ਲੁਟਿਆ ਗਿਆ ਹੈ ਅਤੇ ਅਕਾਲੀ-ਭਾਜਪਾ ਸਰਕਾਰ ਦੀਆ ਮਾੜੀਆ ਨੀਤੀਆ ਕਾਰਨ ਕਿਸਾਨਾਂ ਸਿਰ ਕਰਜੇ ਦੀਆ ਪੰਡਾ ਦਾ ਭਾਰ ਵੱਧ ਗਿਆ ਹੈ।ਇਸ ਮੌਕੇ ‘ਤੇ ਬੋਲਦਿਆ ਆਮ ਅਦਮੀ ਪਾਰਟੀ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ‘ਚੋ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਪਾਰਟੀ ਯਤਨਸ਼ੀਲ ਹੈ ਅਤੇ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਨੂੰ ਪਾਰਟੀ ਵੱਲੋ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਬਾਦਲ ਸਰਕਾਰ ਦੇ ਰਾਜ ‘ਚ ਜ਼ਿਆਦਾਤਰ ਨੌਜਵਾਨ ਨਸ਼ਿਆ ਦੀ ਭੇਟ ਚੜ੍ਹੇ ਹਨ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ।ਨਸ਼ੇ ਦੀ ਰੋਕਥਾਮ ਦੇ ਲਈ ਸਾਨੂੰ ਸਾਰਿਆ ਨੂੰ ਰਲਕੇ ਇਕ ਜੁੱਟ ਹੋ ਕੇ ਬਾਦਲ ਸਰਕਾਰ ਨੂੰ ਚਲਦਾ ਕਰਨਾ ਚਾਹਿਦਾ ਹੈ ਤਾ ਜੋ ਪੰਜਾਬ ਨਸ਼ੇ ਤੋ ਮੁਕਤ ਹੋ ਸਕੇ।ਇਸ ਮੌਕੇ ‘ਤੇ ਗੁਰਮੀਤ ਸਿੰਘ, ਨਿਰਮਲ ਸਿੰਘ, ਪਰਗਟ ਸਿੰਘ ਸ਼ਿਗਰਾ ਸਿੰਘ, ਹਰਦੇਵ ਸਿੰਘ, ਤਰਸੇਮ ਸਿੰਘ, ਮੁਖਤਿਆਰ ਸਿੰਘ ਦੁਬਲੀ ਵਾਲੇ,ਮੰਗਲ ਸਿੰਘ, ਨਿਰਵੈਲ ਸਿੰਘ, ਦਲਬੀਰ ਸਿੰਘ, ਸਵਿੰਦਰ ਸਿੰਘ, ਕਾਰਜ ਸਿੰਘ ਆਦਿ ਪਰਿਵਾਰ ਪਾਰਟੀ ‘ਚ ਸ਼ਾਮਿਲ ਹੋਏ।ਇਸ ਮੌਕੇ ਮਨਜਿੰਦਰ ਸਿੰਘ ਸੰਧੂ, ਰਣਜੀਤ ਸਿੰਘ ਚੀਮਾ, ਹਰਜੀਤ ਸਿੰਘ, ਬਲਜਿੰਦਰ ਸਿੰਘ ਕੈਰੋ, ਲਖਵਿੰਦਰ ਸਿੰਘ, ਬਿਕਰਮ ਸਿੰਘ, ਰਣਜੀਤ ਸਿੰਘ, ਹਰਮਨਜੀਤ ਸਿੰਘ, ਨਿਰਭੈਲ ਸਿੰਘ, ਇੰਦਰਜੀਤ ਸਿੰਘ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply