ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਪਟਿਆਲਾ ਹਸਪਤਾਲ ਵਿੱਚ ਦਿਮਾਗੀ ਬਿਮਾਰੀਆਂ ਦਾ ਮੁਫਤ ਕੈਂਪ 07 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ.ਸੰਜੀਵ ਗੋਇਲ ਨੇ ਦੱਸਿਆ ਕਿ ਕੈਂਪ ਵਿੱਚ ਡਾ. ਪ੍ਰਿਯੰਕਾ ਕਾਲੜਾ (ਐਮ.ਡੀ ਮਨੋਚਿਕਸਤਕ) ਅਪਣੀ ਟੀਮ ਸਮੇਤ ਚਿੰਤਾ, ਉਸਾਦੀ, ਸ਼ੱਕ ਵਹਿਮ, ਭੁਲੇਖਾ ਪੈਣਾ, ਨੀਂਦ ਨਾ ਆਉਣਾ, ਘਬਰਾਹਟ, ਅਚਬੀ, ਯਾਦਾਸ਼ਤ ਦੀ ਕਮਜ਼ੋਰੀ, ਗੁੱਸਾ ਜਿਆਦਾ ਆਉਣਾ, ਸਿਰ ਦਰਦ, ਸਰੀਰ ਵਿੱਚ ਦਰਦ ਰਹਿਣਾ, ਬੱਚਿਆਂ ਦਾ ਸਕੂਲ ਵਿੱਚ ਮਨ ਨਾ ਲੱਗਣਾ, ਸ਼ਰਾਰਤੀ ਹੋਣਾ, ਤੇਜੀ ਕਰਨਾ, ਕੋਂਸਲਿੰਗ ਆਦਿ ਬੀਮਾਰੀਆਂ ਦਾ ਚੈਕਅੱਪ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਵਿੱਚ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਤੇ ਈ.ਈ.ਜੀ ਅੱਧੇ ਰੇਟਾਂ ਵਿੱਚ ਕੀਤੀ ਜਾਵੇਗੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media