Monday, July 8, 2024

ਕਲਾਸੀਕਲ ਟੀਚਰਾਂ ਤੋਂ 29 ਸਾਲ ਦੀ ਉੱਚ ਗ੍ਰੇਡ ਦੀ ਕਟੌਤੀ ਦੇ ਹੁਕਮ ਵਾਪਿਸ

ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਅਤੇ ਡੀ.ਪੀ.ਆਈ. (ਸ) ਨੇ ਗੌਰਮਿੰਟ ਕਲਾਸੀਕਲ ਐਂਡ ਵਰਨੈਕਲਰ (ਸੀ.ਐਂਡ.ਵੀ) ਟੀਚਰਜ਼ ਯੂਨੀਅਨ ਪੰਜਾਬ ਦੀ ਚਿਤਾਵਨੀ ਅੱਗੇ ਝੁਕਦਿਆਂ, ਸੀ.ਐਂਡ.ਵੀ ਟੀਚਰਾਂ ਤੋਂ ਪਹਿਲੀ ਜਨਵਰੀ 1986 ਤੋਂ 13 ਜਨਵਰੀ 2015 ਤੱਕ 29 ਸਾਲ 13 ਦਿਨ ਦੀ ਉਨ੍ਹਾਂ ਨੂੰ ਮਿਲੀ ਉੱਚੇ ਮਾਸਟਰ ਗ੍ਰੇਡ ਦੀ ਤਨਖਾਹ ਦੀ ਕਟੌਤੀ ਕਰਨ ਦੇ 24 ਅਗਸਤ 2015 ਤੇ ਡੀ.ਪੀ.ਆਈ ਦੇ 2 ਦਸੰਬਰ 2015 ਦੇ ਨਾਦਰਸ਼ਾਹੀ ਹੁਕਮਾਂ ਨੂੰ 24 ਦਸੰਬਰ 2015 ਨੂੰ ਵਾਪਿਸ ਲੈ ਲਿਆ ਹੈ।ਯੂਨੀਅਨ ਦੀ ਇਸ ਜਿੱਤ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਉੱਤਰੀ ਭਾਰਤ ਦੇ ਪ੍ਰਧਾਨ ਅਤੇ ਪੰਜਾਬ ਦੇ ਸਰਪ੍ਰਸਤ ਸ. ਹਰਭਜਨ ਸਿੰਘ ਢੀਂਡਸਾ ਨੇ ਸੂਬਾ ਪ੍ਰਧਾਨ ਸ. ਸੁਖਜਿੰਦਰ ਸਿੰਘ ਹਰੀਕਾ, ਮੀਤ ਪ੍ਰਧਾਨ ਸ. ਰਛਪਾਲ ਸਿੰਘ ਮਾਣਕਪੁਰੀ, ਜਨਰਲ ਸਕੱਤਰ ਸ.ਹਰਜੀਤ ਸਿੰਘ ਜੁਨੇਜਾ, ਸਰਕਲ ਪ੍ਰਧਾਨ ਸ. ਕਸ਼ਮੀਰਾ ਸਿੰਘ ਬੂਥਗੜ੍ਹ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਪਹਿਲੀ ਜਨਵਰੀ 1986 ਤੋਂ 13 ਜਨਵਰੀ 2015 ਤੱਕ, ਸੀ.ਐਂਡ.ਵੀ ਟੀਚਰਾਂ ਨੂੰ ਮਿਲੇ ਉੱਚੇ ਮਾਸਟਰ ਗ੍ਰੇਡ ਦੀ ਕਟੌਤੀ ਨਾ ਕਰਨ ਦੇ 13 ਜਨਵਰੀ 2015 ਨੂੰ ਪੱਕੇ ਆਦੇਸ਼ ਕਰ ਦਿੱਤੇ ਸਨ, ਜਿਨ੍ਹਾਂ ਦੇ ਤਹਿਤ 24 ਦਸੰਬਰ 2015 ਨੂੰ ਸਰਕਾਰ ਨੂੰ 29 ਸਾਲ 13 ਦਿਨ ਦੀ ਉੱਚੇ ਮਾਸਟਰ ਗ੍ਰੇਡ ਦੀ ਕਟੌਤੀ ਕਰਨ ਦੇ ਪਹਿਲੇ ਆਦੇਸ਼ ਵਾਪਿਸ ਲੈਣ ਲਈ ਮਜ਼ਬੂਰ ਹੋਣਾ ਪਿਆ। ਸ. ਢੀਂਡਸਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਮਾਨਹਾਨੀ ਦਾ ਕੇਸ ਕਰਨ ਦੀ ਦਿੱਤੀ ਚਿਤਾਵਨੀ ਤੁਰੰਤ ਰੰਗ ਲਿਆਈ। ਉਨ੍ਹਾਂ ਅੱਗੇ ਦੱਸਿਆਂ ਕਿ ਸੀ.ਐਂਡ.ਵੀ ਟੀਚਰਾਂ ਨੂੰ ਮਿਲਿਆ ਮਾਸਟਰ ਗ੍ਰੇਡ 7-5-2009 ਤੋਂ ਅੱਗੋਂ ਵੀ ਬਹਾਲ ਕਰਵਾਉਣ ਵਾਸਤੇ ਸੀ.ਐਂਡ.ਵੀ ਟੀਚਰਾਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਤੀਜੀ ਐਸ.ਐਲ.ਪੀ. ਅਜੇੇ ਕੋਰਟ ਦੇ ਮੁੱਢਲੇ ਤੌਰ ਉੱਤੇ ਵਿਚਾਰ ਅਧੀਨ ਹੈ। ਸ.ਢੀਂਡਸਾ ਨੇ ਕੋਰਟ ਕੇਸ ਲਈ ਸਮੂਹ ਸੀ. ਐਂਡ.ਵੀ. ਟੀਚਰਾਂ ਨੂੰ ਤਨੋ-ਮਨੋ ਤੇ ਧਨੋ ਸਹਿਯੋਗ ਦੀ ਅਪੀਲ ਕੀਤੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply