ਪਠਾਨਕੋਟ, 6 ਜਨਵਰੀ (ਪ.ਪ)- ਮੱਛੀ ਪਾਲਣ ਧੰਦਾ ਕਿਸਾਨਾਂ ਅਤੇ ਬੇਰੋਜਗਾਰ ਨੌਜਵਾਨਾਂ ਲਈ ਕਮਾਈ ਦਾ ਵਧੀਆ ਸਾਧਨ ਹੈ ਅਤੇ ਵਿਭਾਗ ਵਲੋਂ ਸਮੇਂ-ਸਮੇਂ ‘ਤੇ ਟ੍ਰੇਨਿੰਗ ਕੈਂਪ ਲਗਾ ਕੇ ਮੱਛੀ ਪਾਲਣ ਧੰਦਾ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਮੱਛੀ ਪਾਲਣ ਵਿਭਾਗ ਦੇ ਜਿਲ੍ਹਾ ਪਠਾਨਕੋਟ ਦੇ ਸੀਨੀਅਰ ਮੱਛੀ ਪਾਲਣ ਅਧਿਕਾਰੀ ਗੁਰਿੰਦਰ ਸਿੰਘ ਰੰਧਾਵਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ 11 ਜਨਵਰੀ 2016 ਤੋਂ 15 ਜਨਵਰੀ 2016 ਤੱਕ 5 ਰੋਜਾ ਟ੍ਰੇਨਿੰਗ ਕੈਂਪ ਮੱਛੀ ਪਾਲਣ ਫਾਰਮ ਹਯਾਤਨਗਰ(ਗੁਰਦਾਸਪੁਰ) ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੱਛੀ ਪਾਲਣ ਅਤੇ ਨਵੇਂ ਮੱਛੀ ਪਾਲਣ ਪਾਊਂਡ ਲਗਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ ਮੱਛੀ ਪਾਲਣ ਕਿੱਤੇ ਨੂੰ ਸ਼ੁਰੂ ਕਰਨ ਦੇ ਚਾਹਵਾਨ ਆਪਣੀ ਜਮੀਨ ਵਿੱਚ ਪਾਊਂਡ ਬਣਾ ਕੇ ਜਾਂ ਫਿਰ ਪੰਚਾਇਤੀ ਪਾਊਂਡ ਨੂੰ 10 ਸਾਲ ਲਈ ਠੇਕੇ ‘ਤੇ ਲੈ ਕੇ ਵੀ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਕੈਂਪ ਦੇ ਦੌਰਾਨ ਪੰਜਾਬ ਸਰਕਾਰ ਵਲੋਂ ਮੱਛੀ ਪਾਲਣ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media