Saturday, September 12, 2026

ਲਾਵਾਰਿਸ ਬੱਚਾ ਮਿਲਿਆ

PPN290407
ਜੰਡਿਆਲਾ ਗੁਰੂ, 29  ਅਪ੍ਰੈਲ ( ਹਰਿੰਦਰਪਾਲ ਸਿਮ੭)- ਜੰਡਿਆਲਾ ਗੁਰੂ ਜੀ ਟੀ ਰੋਡ ਅੰਮ੍ਰਿਤਸਰ ਤਰਨਤਾਰਨ ਬਾਈਪਾਸ ਤੇ ਰਾਹਗੀਰ ਬਲਵਿੰਦਰ ਸਿੰਘ ਵਾਸੀ ਪਿੰਡ ਪੱਖੋਕੇ ਨੂੰ ਇਕ 5,6 ਸਾਲ ਦਾ ਮੋਨਾ ਬੱਚਾ ਲਾਵਾਰਿਸ ਹਾਲਤ  ਵਿਚ ਮਿਲਿਆ।  ਬੱਚੇ ਨੇ ਚਿੱਟੇ ਰੰਗ ਦੀ ਟੀ ਸ਼ਰਟ ਅਤੇ ਨੀਲੀ ਨਿੱਕਰ ਪਾਈ ਹੋਈ ਹੈ।  ਗਲੇ ਵਿਚ ਇਕ ਕਾਲੇ ਰੰਗ ਦੇ ਧਾਗੇ ਵਿਚ ਲਾਕੇਟ ਵੀ ਪਾਇਆ ਹੋਇਆ ਹੈ।  ਬਲਵਿੰਦਰ ਸਿੰਘ ਨੇ ਲੜਕੇ ਨੂੰ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਮੁਨਸ਼ੀ ਤਰਸੇਮ ਸਿੰਘ ਦੇ ਹਵਾਲੇ ਕਰ ਦਿੱਤਾ। ਪੁਲਿਸ ਸਟੇਸ਼ਨ ਥਾਣਾ ਜੰਡਿਆਲਾ ਗੁਰੂ ਵਿਖੇ ਅਪਨਾ ਨਾਮ ਪਤਾ ਦਰਜ ਕਰਵਾਉਣ ਤੋਂ ਬਾਅਦ ਰਾਹਗੀਰ ਲੜਕੇ ਨੂੰ ਅਪਨੇ ਨਾਲ ਪਿੰਡ ਲੈ ਗਿਆ।  ਇਸ ਸਬੰਧੀ ਅਗਰ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਥਾਣਾ ਜੰਡਿਆਲਾ ਗੁਰੂ ਦੇ ਮੁਨਸ਼ੀ ਤਰਸੇਮ ਸਿੰਘ ਨਾਲ 9780003364 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply