Tuesday, September 29, 2026

ਫਤਿਹ ਅਕੈਡਮੀ ਨੇ ਅੰਡਰ 19 ਫੈਂਸਿਗ ਮੁਕਾਬਲੇ ਵਿੱਚ ਮਾਰੀਆਂ ਮੱਲਾਂ

PPN0701201608

ਜੰਡਿਆਲਾ ਗੁਰੂ, 7 ਜਨਵਰੀ (ਹਰਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਦਸੰਬਰ ਤੋਂ 31 ਦਸਬੰਰ, 2015 ਤੱਕ ਮੱਧ-ਪ੍ਰਦੇਸ਼ ਵਿੱਚ ਰਾਸ਼ਟਰੀ ਪੱਧਰ ਤੇ ਅੰਡਰ-19 ਫੈਂਸਿਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਦੋ ਬੱਚਿਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ, ਦਿਮਾਗੀ ਕਾਰਜਕੁਸ਼ਲਤਾ ਅਤੇ ਖੇਡ ਦੇ ਚੰਗੇ ਢੰਗ ਤਰੀਕੇ ਅਪਣਾ ਕੇ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ।ਆਪਣੇ ਵਿਰੋਧੀਆਂ ਨੂੰ ਸਖ਼ਤ ਮੁਕਾਬਲੇ ਵਿੱਚ ਮਾਤ ਦਿੰਦੇ ਹੋਏ ਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਵਿੱਚ ਆਫ਼ਤਾਬ ਸਿੰਘ ਨੇ ਪਹਿਲੀ ਅਤੇ ਕਰਮਬੀਰ ਸਿੰਘ ਨੇ ਤੀਸਰੀ ਥਾਂ ਹਾਸਲ ਕੀਤੀ।ਆਈ. ਐੱਫ਼. ਏ. ਦੀ ਇਸ ਪ੍ਰਾਪਤੀ ਨੇ ਚੇਅਰਮੈਨ ਸz:ਜਗਬੀਰ ਸਿੰਘ ਦੇ ਸੰਜੋਏ ਹੋਏ ਸੁਪਨੇ, ਕਿ ਪੰਜਾਬ ਦਾ ਫਿਰ ਕੋਈ ਜਵਾਨ ੳਲੰਪਿਕ ਵਿੱਚ ਜਾਵੇ, ਲਈ ਇੱਕ ਹੋਰ ਮੀਲ ਪੱਥਰ ਜੋੜ ਦਿੱਤਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply