Tuesday, September 29, 2026

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਨੇ ਰਾਸ਼ਟਰੀ ਖੇਡ ਪ੍ਰਤੀਯੋਗਤਾ ‘ਚ ਪ੍ਰਾਪਤ ਕੀਤਾ ਸਿਲਵਰ ਮੈਡਲ

PPN0701201609

ਜੰਡਿਆਲਾ ਗੁਰੂ, 7 ਜਨਵਰੀ (ਹਰਿੰਦਰ ਪਾਲ ਸਿੰਘ)- ਰਾਏਪੁਰ ਛਤੀਸ਼ਗੜ ਵਿੱਚ ਹੋਈ ਛਭਸ਼ਓ ਦੀ ਨੈਸ਼ਨਲ ਐਥਲੈਟਿਕ ਮੀਟ ਵਿੱਚ ਸੇਂਟ ਸੋਲਜਰ ਦੇ 5 ਬੱਚਿਆ ਜਿਸ ਵਿੱਚ 3 ਲੜਕੀਆਂ ਹਰਨੂਰ, ਹਰਕੀਰਤ, ਪਵਨੀਤ ਕੌਰ ਤੇ 2 ਲੜਕਿਆ ਗੁਰਵਿੰਦਰ ਸਿੰਘ ਤੇ ਜਗਰੂਪ ਸਿੰਘ ਨੇ ਭਾਗ ਲਿਆ।ਗੁਰਵਿੰਦਰ ਸਿੰਘ ਨੇ ਲੰਬੀ ਛਾਲ ਵਿੱਚ 6.48 ਮੀਟਰ ਛਾਲ ਲਗਾ ਕੇ ਨੈਸ਼ਨਲ ਪੱਧਰ ਦਾ ਸਿਲਵਰ ਮੈਡਲ ਪ੍ਰਾਪਤ ਕੀਤਾ ਜਦੋ ਕਿ ਜਗਰੂਪ ਸਿੰਘ ਸ਼ਾਟਪੁਟ ਅਤੇ ਹਰਨੂਰ ਕੌਰ ਤੇ ਪਵਨੀਤ ਕੌਰ ਨੇ ਸੈਮੀਫਾਈਨਲ ਵਿੱਚ ਆਪੋ ਆਪਣੇ ਈਵੈਂਟ ਵਿੱਚ ਚੁਣੇ ਗਏ 8 ਟਾਪਰ ਖਿਡਾਰੀਆਂ ਵਿੱਚ ਪੁਜੀਸ਼ਨ ਹਾਸਲ ਕੀਤੀ। ਇਸ ਜਿੱਤ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਸਕੂਲ ਦੇ ਨਾਲ ਨਾਲ ਜੰਡਿਆਲਾ ਗੁਰੂ ਦੇ ਇਲਾਕੇ ਦਾ ਨਾ ਵੀ ਰੋਸ਼ਨ ਕੀਤਾ । ਸਕੂਲ ਵਿੱਚ ਪਹੁੰਚਣ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਸਟਾਫ ਨੇ ਇਨਾਂ੍ਹ ਵਿਦਿਆਰਥੀਆ ਦਾ ਜੋਰਦਾਰ ਸਵਾਗਤ ਕੀਤਾ। ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿਸੀਪਲ ਅਮਰਪ੍ਰੀਤ ਕੌਰ ਤੇ ਮੈਨੇਜਰ ਅਮਨਦੀਪ ਕੌਰ ਨੇ ਇਨਾਂ੍ਹ ਦੇ ਕੋਚਿਜ ਗੁਰਸੇਵਕ ਸਿੰਘ, ਕੁਲਕਰਨ ਸਿੰਘ ਤੇ ਰਵਰੂਪ ਸਿੰਘ ਨੂੰ ਬੱਚਿਆਂ ਦੀ ਵਧੀਆ ਉਪਲੱਬਤਾ ਤੇ ਵਧਾਈ ਦਿੱਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply