ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜ ਪਿਆਰਿਆਂ ਵਲੋਂ ਸਰਬੱਤ ਖਾਲਸਾ ਦੀ ਪੁਨਰ ਸੁਰਜੀਤੀ ਸਬੰਧੀ ਆਇਆ ਤਾਜ਼ਾ ਬਿਆਨ ਸਿੱਖ ਕੌਮ ਦੇ ਸੁਨਹਿਰੀ ਭਵਿੱਖ ਅਤੇ ਵਿਸ਼ਵ ਸਾਂਝ ਦਾ ਸੂਚਕ ਹੈ। ਜਿਸ ਲਈ ਕੌਮੀ ਦਰਦ ਰ’ਖਦੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਬੜੀ ਸੰਜੀਦਗੀ ਨਾਲ ਵਿਸ਼ਾਲ ਹਿਰਦੇ ਨਾਲ ਅ’ਗੇ ਆਉਣਾ ਪਵੇਗਾ। ਵਿਅਕਤੀਗਤ ਪ’ਧਰ ‘ਤੇ ਕਿਸੇ ਲੀਡਰਸ਼ਿਪ ਵਿਚ ਦੁਚਿ’ਤੀ, ਦੁਬਿਧਾਵਾਂ ਅਤੇ ਨਿ’ਜੀ ਸੁਵਿਧਾਵਾਂ ਉਤਪੰਨ ਹੋ ਸਕਦੀਆਂ ਹਨ ਪਰ ਜਦ ਸੰਗਤ ਰੂਪ ਹੋੋ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਤਾਂ ਹਰ ਸਿੱਖ ਨਿਰਮਲ ਹਿਰਦੇ ਨਾਲ ਤਰੋਤਾਜ਼ਾ ਹੋ ਕੇ ਗੁਰੂ ਗ੍ਰੰਥ ਅਤੇ ਪੰਥ ਦੀ ਬਖਸ਼ਸ਼ ਦਾ ਪਾਤਰ ਬਣਦਾ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਸੰਗਠਨ ਨੇ ਸਰਬਤ ਖਾਲਸਾ ਦੀ ਪੁਨਰ ਸੁਰਜੀਤੀ ਦੀ ਲੋੜ ਨੂੰ ਬਹੁਤ ਸਮਾਂ ਪਹਿਲਾਂ ਮਹਿਸੂਸ ਕਰ ਲਿਆ ਸੀ। 21 ਫਰਵਰੀ 2013 ਨੂੰ ਗੁਰੂ ਨਾਨਕ ਭਵਨ ਸਿਟੀ ਸੈਂਟਰ ਅੰਮ੍ਰਿਤਸਰ ਵਿਖੇ ਇਕ ਦਸਤਾਵੇਜ਼ ਤਜ਼ਵੀਜ਼ ਵਜੋਂ ਖਾਲਸਾ ਪੰਥ ਸਾਹਮਣੇ ਰ’ਖ ਦਿ’ਤਾ ਸੀ। ਜਿਸ ਉੱਪਰ ਲਗਾਤਾਰ ਕੰਮ ਕਰ ਕੇ ਅੰਤਮ ਖਰੜਾ ਵੀ ਖਾਲਸਾ ਪੰਥ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾ ਚੁੱਕਾ ਹੋਇਆ ਹੈ।ਜਿਸ ਵਿਚ ਸਪ’ਸ਼ਟ ਹੈ ਕਿ ਸਰਬੱਤ ਖਾਲਸਾ ਕੇਵਲ ਕਿਸੇ ਭਾਰੀ ਇਕੱਠ ਦਾ ਨਾਮ ਨਹੀਂ ਹੈ ਬਲਕਿ ਸਿੱਖ ਕੌਮ ਦੀ ਸਾਂਝੀ ਸੋਚ ਦੀ ਤਰਜ਼ਮਾਨੀ ਕਰਦਾ ਨੁਮਾਇੰਦਾ ਇਕੱਠ ਹੀ ਸਰਬੱਤ ਖਾਲਸਾ ਹੈ।ਖਰੜੇ ਵਿਚ ਸਰਬੱਤ ਖਾਲਸਾ ਰੂਪੁਸਰੂਪ, ਨਵ ਸੁਰਜੀਤ ਸਰਬੱਤ ਖਾਲਸਾ ਸੰਸਥਾ ਦੀ ਲੋੜ, ਉਦੇਸ਼, ਬਣਤਰ, ਅਹੁਦੇਦਾਰ, ਸ਼ਕਤੀਆਂ ਅਤੇ ਅਧਿਕਾਰ, ਜਥੇਦਾਰ, ਜਥੇਬੰਦੀਆਂ, ਪੰਜ ਪਿਆਰੇ, ਕਾਨੂੰਨ ਦੁਆਰਾ ਸਥਾਪਿਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਭਾਰਤੀ ਰਾਜ, ਸਮਾਜਿਕ ਨਿਆਂ, ਸਿੱਖ ਰਾਜਨੀਤੀ ਅਤੇ ਸੱਤਾਧਾਰੀ ਧਿਰਾਂ, ਗੁਰਮਤਾ, ਖਜ਼ਾਨਾ, ਸਰਬੱਤ ਖਾਲਸਾ ਮਰਯਾਦਾ, ਭਾਰਤੀ ਰਾਜਾਂ ਅਤੇ ਵਿਸ਼ਵ ਭਰ ਤੋਂ ਪ੍ਰਤੀਨਿ’ਧਤਾ ਆਦਿਕ ਮੁੱਦਿਆਂ ਤੇ ਚਾਨਣਾ ਪਾਇਆ ਹੋਇਆ ਹੈ।
ਸਰਬੱਤ ਖਾਲਸਾ ਸਚਮੁੱਚ ਦੇ ਰੂਪ ਵਿਚ ਸੱਦਣਾ ਸਮੇਂ ਦੀ ਲੋੜ ਹੈ। ਸਰਬੱਤ ਖਾਲਸਾ ਵਿਸ਼ਵ ਦੇ ਵ’ਖ ਵ’ਖ ਦੇਸ਼ਾਂ ਦੀਆਂ ਭੂਗੋਲਿਕ ਹ’ਦਾਂ ਵਿਚ ਬੈਠੇ ਸਿ’ਖਾਂ ਨੂੰ ਜਿੱਥੇ ਮਾਨਸਿਕ, ਭਾਵਾਨਾਤਮਿਕ ਤੇ ਸੰਸਾਰੀ ਤੌਰ ਤੇ ਆਪਸ ਵਿਚ ਜੋੜੇਗਾ ਉੱਥੇ ਇਹ ਭਵਿੱਖ ਦੀਆਂ ਸੰਭਾਵੀ ਵ’ਖ ਵ’ਖ ਸਿੱਖ ਕੌਮੀਅਤਾਂ ਦਾ ਇਕ ਸਾਂਝਾ ਮੰਚ ਵੀ ਹੋਵੇਗਾ। ਕੌਮ ਨੂੰ ਸਮੱਸਿਆਵਾਂ ਚੋਂ ਕ’ਢ ਕੇ ਅਤੇ ਭਾਈਚਾਰਕ ਸਾਂਝ ਬਣਾ ਕੇ ਕੌਮ ਦੀ ਸਿਹਤਮੰਦੀ ਲਈ ਵਿਸ਼ਵ ਮੁਹਾਂਦਰਾ ਸਿਰਜਣ ਲਈ ਯਤਨ ਜਲਦੀ ਸ਼ੁਰੂ ਕਰਨੇ ਸਮੇਂ ਦੀ ਮੰਗ ਹੈ।ਜਿਸ ਲਈ ਪੰਜ ਪਿਆਰਿਆਂ ਵਲੋਂ ਆਏ ਬਿਆਨ ਨੂੰ ਪੰਥਕ ਤਾਲਮੇਲ ਸੰਗਠਨ ਦੂਰੁਅੰਦੇਸ਼ੀ ਵਜੋਂ ਸਵੀਕਾਰ ਕਰਦਾ ਹੈ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media