Monday, February 2, 2026

 ਭਾਰਤ ਦੇ ਰਾਸ਼ਟਰਪਤੀ ਵੱਲੋਂ ਸ੍ਰੀ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ ‘ਤੇ ਸੋਗ ਪ੍ਰਗਟ

The President, Shri Pranab Mukherjee addressing the Nation on the eve of the 64th Republic Day, in New Delhi on January 25, 2013.
The President, Shri Pranab Mukherjee addressing the Nation on the eve of the 64th Republic Day, in New Delhi on January 25, 2013.

ਨਵੀਂ ਦਿੱਲੀ, 7 ਜਨਵਰੀ (ਅੰਮ੍ਰਿਤ ਲਾਲ ਮੰਨਣ) – ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ ‘ਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਦੀ ਪੁੱਤਰੀ ਮਹਿਬੂਬਾ ਮੁਫਤੀ ਨੂੰ ਭੇਜੇ ਇੱਕ ਸੋਗ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, ‘ਮੈਂ ਤੁਹਾਡੇ ਪਿਤਾ, ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ ਦੀ ਖਬਰ ਸੁਣਕੇ ਦੁੱਖ ਹੋਇਆ ਹੈ।ਸ੍ਰੀ ਸਈਦ ਕਈ ਸਾਲਾਂ ਤੋਂ ਇੱਕ ਸਹਿਯੋਗੀ ਸਨ।ਉਨ੍ਹਾਂ ਖੁਦ ਨੂੰ ਵਿਲੱਖਲਣਤਾ ਵਾਲੇ ਰਾਜਨੀਤਕ ਕੌਸ਼ਲ ਤੇ ਨਜ਼ਰੀਏ ਰਾਹੀਂ ਪੇਸ਼ ਕੀਤਾ।ਆਪਣੇ ਪੂਰੇ ਜੀਵਨਕਾਲ ਦੌਰਾਨ ਸ੍ਰੀ ਸਈਦ ਨੇ ਜੰਮੂਕਸ਼ਮੀਰ ਦੇ ਸਮਾਜਿਕ-ਰਾਜਨੀਤਕ ਪਰਿਵਰਤਨ ਅਤੇ ਬਿਹਤਰੀ ਲਈ ਕੰਮ ਕੀਤਾ।ਉਨ੍ਹਾਂ ਦੇ ਦੇਹਾਂਤ ਕਾਰਨ ਅਸੀਂ ਇੱਕ ਵਿਲੱਖਣ ਜਨਤਕ ਸ਼ਖਸ਼ੀਅਤ ਨੂੰ ਗੁਆ ਲਿਆ ਹੈ ਜੋ ਸਦਾ ਸਮਾਜ ਦੀਆਂ ਜੜ੍ਹਾਂ ਨਾਲ ਜੁੜੇ ਰਹੇ। ਜਨਤਕ ਸੇਵਾ ਦੇ ਲੰਮੇਂ ਕਾਰਜਕਾਲ ਦੌਰਾਨ ਜੰਮੂ-ਕਸ਼ਮੀਰ ਤੇ ਭਾਰਤ ਲਈ ਸ੍ਰੀ ਸਈਦ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply