ਰੁੱਖ ਹੀ ਹਨ ਸ਼ਾਨ ਅਸਾਡੀ,
ਰੁੱਖ ਹੀ ਹਨ ਆਨ ਅਸਾਡੀ…
ਰੁੱਖ ਲਗਾਓ-ਰੁੱਖ ਲਗਾਓ,
ਹਰ ਪਾਸੇ ਖੁਸ਼ਹਾਲੀ ਲਿਆਓ।
ਰੁੱਖ ਹੀ ਹਨ………
ਹਰਿਆਲੀ ਹਰ ਪਾਸੇ ਛਾਵੇ,
ਵਾਤਾਵਰਨ ਚਮਕਦਾ ਜਾਵੇ।
ਵੇਲ ਬੂਟੀਆਂ ਸੋਹਣੀਆਂ ਲੱਗਣ,
ਹਰ ਪਾਸੇ ਉਜ਼ਿਆਲਾ ਛਾਵੇ।
ਰੁੱਖ ਹੀ ਹਨ………
ਹਰ ਮਨੁੁੱਖ ਜੇ ਰੁੱਖ ਲਗਾਵੇ,
ਆਕਸੀਜਨ ਫਿਰ ਵਧਦੀ ਜਾਵੇ।
ਰੋਗ ਬਿਮਾਰੀਆਂ ਦੂਰ ਭਜਾਵੇ,
ਹਰ ਸਰੀਰ ਨਿਰੋਗ ਹੋ ਜਾਵੇ।
ਰੁੱਖ ਹੀ ਹਨ………
ਇਸ ਲਈ ‘ਪ੍ਰਿਅੰਕਾ’ ਕਹਿੰਦੀ ਜਾਵੇ,
ਰੁੱਖਾਂ ਵਰਗੇ ਗੀਤ ਇਹ ਗਾਵੇ।
ਹਰ ਕੋਈ ਇਸ ਜੂਨੇ ਆਵੇ,
ਰੱਬ ਦੇ ਦਰ ‘ਤੇ ਸੀਸ ਝੁਕਾਵੇ।
ਰੁੱਖ ਹੀ ਹਨ ਸ਼ਾਨ ਅਸਾਡੀ,
ਰੁੱਖ ਹੀ ਹਨ ਆਨ ਅਸਾਡੀ…
ਪ੍ਰਿਅੰਕਾ ਪਾਰਸ
ਸ਼ਿਵ ਨਗਰ ਮੁਹੱਲਾ,
ਢਾਕੀ ਰੋਡ,
ਪਠਾਨਕੋਟ।