ਸ੍ਰੀ ਮੁਕਤਸਰ ਸਾਹਿਬ, 8 ਜਨਵਰੀ (ਗੁਰਚਰਨ ਸਿੰਘ)- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅ ਵਿਖੇ ਹੋ ਰਹੀ ਅੱਠਵੀਂ ਪਸ਼ੂ ਧਨ ਚੈਪੀਅਨਸ਼ਿਪ ਅਤੇ ਐਕਸਪੋ 2016 ਵਿਚ ਵਿਸ਼ੇਸ਼ ਤੌਰ ਤੇ ਕਨਾਇਨ ਮੈਨੇਜਮੈਂਟ-ਕੁੱਤਿਆਂ ਦਾ ਪਾਲਣ-ਪੋਸ਼ਣ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਪਸ਼ੂ ਪਾਲਕਾਂ ਨੂੰ ਕੁੱਤਿਆਂ ਦੀ ਸਾਂਭ ਸੰਭਾਲ ਸਬੰਧੀ ਖਾਸ ਅਤੇ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਦੌਰਾਨ ਪਸ਼ੂ ਪਾਲਣ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਵੱਲੋਂ ਪਸ਼ੂ ਪਾਲਣ ਵਿਭਾਗ ਦੀਆਂ ਸੇਵਾਵਾਂ ਅਤੇ ਜਾਣਕਾਰੀਆਂ ਲੋਕਾਂ ਤੱਕ ਪਹੁੰਚਾਉਣ ਲਈ ਵਿਭਾਗ ਦੀ ਨਵੀਂ ਅਪਡੇਟਡ ਵੈਬਸਾਈਟ www.husbandrypunjab.org ਲਾਂਚ ਕੀਤੀ ਗਈ। ਜਿਸ ਵਿਚ ਵਿਭਾਗ ਦੀਆਂ ਰੋਜ਼ਮਰਾਂ ਦੀਆਂ ਗਤੀਵਿਧੀਆਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਸ਼ੁੂ ਪਾਲਕਾਂ ਲਈ ਪੰਜਾਬੀ ਭਾਸ਼ਾ ਵਿਚ ਪਸ਼ੂ ਪਾਲਣ ਸਬੰਧੀ ਬਿਊਰਾ ਦਿੱਤਾ ਗਿਆ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰੋ: ਪੀ. ਕੇ. ਉਪਲ ਪ੍ਰੌਫੈਸਰ ਵੈਟਰਨਰੀ ਮੈਡੀਸਨ ਨੇ ਦੱਸਿਆ ਕਿ ਅਕਸਰ ਅਸੀਂ ਪਰਿਵਾਰ ਵਿਚ ਕੁੱਤਿਆਂ ਨੂੰ ਇਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਪਾਲਦੇ ਹਾਂ। ਜਿਸ ਲਈ ਜਰੂਰੀ ਹੋ ਜਾਂਦਾ ਕਿ ਇਸ ਜਾਨਵਰ ਦੀ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜੇਕਰ ਅਸੀ ਕੁੱਤਿਆਂ ਦੀ ਸਾਫ਼ ਸਫ਼ਾਈ ਨਜਰ ਅੰਦਾਜ ਕਰਦੇ ਹਾਂ ਅਤੇ ਇਸ ਜਾਨਵਰ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਕੇ ਘਰ ਦੇ ਬਿਸਤਰ ਜਾਂ ਸੋਫ਼ੇ ਉੁਪਰ ਬੈਠਦਾ ਹੈ ਤਾਂ ਉਸ ਤੋਂ ਮਨੁੱਖ ਨੂੰ ਵੀ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਡਾ. ਵੀ ਕੇ ਗੰਡੋਤਰਾ ਪ੍ਰੌਫੈਸਰ ਵੈਟਰਨਰੀ ਗਾਇਨਾਕਾਲੋਜੀ ਨੇ ਦੱਸਿਆ ਕਿ ਮਾਦਾ ਕੁੱਤਾ ਇਕ ਸੀਜਨਲ ਬਰੀਡਰ ਹੈ ਜਿਸ ਤੋਂ ਇਕ ਸਾਲ ਵਿਚ ਦੋ ਵਾਰ ਹੀ ਬੱਚੇ ਲਏ ਜਾ ਸਕਦੇ ਹਨ। ਪ੍ਰੰਤੂ ਕਈ ਵਾਰ ਬਾਂਝਪਣ ਹੋ ਜਾਣ ਕਾਰਨ ਇਹ ਜਾਨਵਰ ਬੱਚੇ ਦੇਣੇ ਬੰਦ ਕਰ ਦਿੰਦਾ ਹੈ ਜੋ ਕਿ ਦਬਾਅ, ਹਾਰਮੋਨਲ, ਜਮਾਂਦਰੂ ਅਤੇ ਪੌਸਟਿਕ ਭੋਜਨ ਦੀ ਘਾਟ ਹੋਣ ਕਾਰਨ ਵੀ ਇਸ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਜਿਸ ਨੂੰ ਸਚਾਰੂ ਡਾਕਟਰੀ ਇਲਾਜ ਦੁਆਰਾ ਠੀਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਪਸ਼ੂ ਪਾਲਕ ਇਸ ਜਾਨਵਰ ਤੋਂ ਬੱਚੇ ਨਹੀਂ ਲੈਣਾ ਚਾਹੁੰਦਾ ਤਾਂ ਉਹ ਆਪ੍ਰੇਸ਼ਨ ਅਤੇ ਡਾਕਟਰਾਂ ਦੁਆਰਾ ਨਿਰਧਾਰਿਤ ਦਵਾਈਆਂ ਦੁਆਰਾ ਪ੍ਰਜਨਣ ਦੀ ਕਿਰਿਆ ਨੂੰ ਰੋਕ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੁੱਤਿਆਂ ਦੇ ਵਿਵਹਾਰ ਵਿਚ ਬਦਲਾਅ ਆਉਂਦਾ ਹੈ ਤਾਂ ਉਸਦਾ ਵੀ ਡਾਕਟਰੀ ਇਲਾਜ ਕਰਵਾਉਣਾ ਜਰੂਰੀ ਹੋ ਜਾਂਦਾ ਹੈ
ਪਸ਼ੂ ਪਾਲਣ ਵਿਭਾਗ ਦੇ ਮਾਹਰ ਡਾ. ਲਵਲੇਸ਼ ਕਾਂਤ ਗੁਪਤਾ ਸੰਯੁਕੰਤ ਨਿਰਦੇਸ਼ਕ ਪਸ਼ੂ ਪਾਲਣ ਚੰਡੀਗੜ੍ਹ ਨੇ 300 ਤੋਂ ਵੱਧ ਆਏ ਪਸ਼ੂ ਪਾਲਕਾਂ ਨੂੰ ਸੈਮੀਨਾਰ ਵਿਚ ਸਰਦੀਆਂ ਵਿਚ ਕੁੱਤਿਆਂ ਦੀ ਸਾਂਭ ਸੰਭਾਲ ਬਾਰੇ ਮੱਹਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਦੀਆਂ ਵਿਚ ਕੁੱਤਿਆਂ ਦੀਆਂ ਨਸਲਾਂ ਅਨੁਸਾਰ ਦੇਖਭਾਲ ਕਰਨੀ ਲਾਜ਼ਮੀ ਹੁੰਦੀ ਹੈ। ਕਿਉਂਕਿ ਅਕਸਰ ਇਸ ਪਾਲਤੂ ਜਾਨਵਰ ਨੂੰ ਸਰਦੀ ਵਿਚ ਠੰਡ ਲੱਗਣ ਦਾ ਖਤਰਾ ਹੁੰਦਾ ਹੈ। ਜਿਸ ਨਾਲ ਕੁੱਤਿਆਂ ਦਾ ਖੂਨ ਵੀ ਇਨਸਾਨਾਂ ਦੀ ਤਰ੍ਹਾਂ ਜੰਮ ਸਕਦਾ ਹੈ ਜਿਸ ਕਾਰਨ ਸਰਦੀਆਂ ਵਿਚ ਕੁੱਤਿਆਂ ਦੀਆਂ ਮੌਤ ਹੋਣ ਦਾ ਖਤਰਾ ਜਿਆਦਾ ਹੁੰਦਾ ਹੈ। ਜਿਸ ਲਈ ਇੰਨ੍ਹਾਂ ਦੇ ਬਚਾਅ ਲਈ ਸਰੀਰ ਦੇ ਆਲੇ ਦੁਆਲੇ ਜੈਕਟ ਰੂਪੀ ਕੱਪੜਾ ਪਹਿਨਾਉਣਾ ਅਤੀ ਜਰੂਰੀ ਹੁੰਦਾ ਹੈ ਅਤੇ ਕੁੱਤੇ ਦੀ ਲੰਮੇ ਵਾਲਾਂ ਵਾਲੀ ਨਸਲ ਹੋਵੇ ਤਾਂ ਉਸਦੇ ਵਾਲ ਕਟਵਾ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਦੀਆਂ ਵਿਚ ਕੁੱਤਿਆਂ ਦੇ ਬੈਠਣ ਵਾਲੀ ਜਗ੍ਹਾ ਵੀ ਘਰ ਦੇ ਅੰਦਰ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦਾ ਠੰਡ ਤੋਂ ਬਚਾਅ ਹੋ ਸਕੇ। ਇਸ ਸੈਮੀਨਾਰ ਦੌਰਾਨ ਪ੍ਰੌਫੈਸਰ ਏ. ਕੇ. ਗਹਿਲੋਤ ਵਾਈਸ ਚਾਂਸਲਰ ਰਾਜਸਥਾਨ ਯੂਨੀਵਰਸਿਟੀ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਡਾ. ਰਜਿੰਦਰ ਸਿੰਘ ਮੱਲੀ, ਡਾ. ਸੁਨੀਤਾ ਚੌਧਰੀ ਐਸਿਸਟੈਂਟ ਪ੍ਰੌਫੈਸਰ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲਜ ਅਤੇ ਹੋਰ ਮਾਹਰਾਂ ਵੱਲੋਂ ਲੋਕਾ ਨੂੰ ਸੈਮੀਨਾਰ ਰਾਹੀਂ ਵਿਸ਼ੇਸ਼ ਜਾਣਕਾਰੀਆਂ ਦਿੱਤੀਆਂ ਗਈਆਂ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media