Sunday, October 6, 2024

ਅੰਮ੍ਰਿਤਸਰ ਕੱਪੜਾ ਉਦਯੋਗ ਕਾਮੇ ਸਰਕਾਰੀ ਖ਼ਰਚ ‘ਤੇ ਕਰਨਗੇ ਵਾਰਾਣਸੀ ਦਾ ਦੌਰਾ

ਅੰਮ੍ਰਿਤਸਰ, 8 ਜਨਵਰੀ (ਗੁਰਚਰਨ ਸਿੰਘ)- ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਵੱਲੋਂ ਜਾਰੀ ਏਕੀਕ੍ਰਿਤ ਪਾਵਰਲੂਮ ਸੈਕਟਰ ਵਿਕਾਸ ਯੋਜਨਾ ਤਹਿਤ ਸਥਾਨਕ ਕੱਪੜਾ ਉਦਯੋਗ ਤੋਂ ਇਛੁੱਕ ਪਾਵਰਲੂਮ ਸਨਅਤਕਾਰਾਂ/ਕਾਮਿਆਂ ਨੂੰ ਸਰਕਾਰੀ ਖ਼ਰਚ ‘ਤੇ ਵਾਰਾਣਸੀ ਲਿਜਾਣ ਦਾ ਪ੍ਰਸਤਾਵ ਹੈ। ਇਹ ਜਾਣਕਾਰੀ ਦਿੰਦਿਆਂ ਪਾਵਰਲੂਮ ਸੇਵਾ ਕੇਂਦਰ, ਅੰਮ੍ਰਿਤਸਰ ਦੇ ਸਹਾਇਕ ਡਾਇਰੈਕਟਰ ਸ੍ਰੀ ਸੰਜੇ ਚਾੜਕ ਨੇ ਦੱਸਿਆ ਕਿ ਫਰਵਰੀ ਦੇ ਆਖ਼ਰੀ ਹਫ਼ਤੇ ਅੰਮ੍ਰਿਤਸਰ ਦੇ ਕੱਪੜਾ ਉਦਯੋਗ ਤੋਂ 20 ਸਨਅਤਕਾਰਾਂ/ਕਾਮਿਆਂ ਦਾ ਇਕ ਸਮੂਹ ਸਰਕਾਰੀ ਖ਼ਰਚ ‘ਤੇ ਦੋ ਦਿਨਾਂ ਲਈ ਵਾਰਾਣਸੀ (ਉੱਤਰ ਪ੍ਰਦੇਸ਼) ਦੇ ਦੌਰੇ ‘ਤੇ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਕੱਪੜਾ ਸਨਅਤਕਾਰ ਜਾਂ ਕਾਮੇ ਇਸ ਦੌਰੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ, ਉਹ ਆਪਣਾ ਨਾਂਅ ਪਾਵਰਲੂਮ ਸੇਵਾ ਕੇਂਦਰ, ਪਾਲੀਟੈਕਨਿਕ ਰੋਡ, ਛੇਹਰਟਾ, ਅੰਮ੍ਰਿਤਸਰ ਵਿੱਚ ਮਿਤੀ 15 ਜਨਵਰੀ 2016 ਤੱਕ ਦਰਜ ਕਰਵਾ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਉਨ੍ਹਾਂ ਨੂੰ ਵਾਰਾਣਸੀ ਵਿੱਚ ਸਥਾਪਿਤ ਆਧੁਨਿਕ ਲੂਮਾਂ/ਮਸ਼ੀਨਾਂ ਨੂੰ ਦਿਖਾਉਣ ਦੇ ਨਾਲ-ਨਾਲ ਉਥੋਂ ਦੀ ਕੱਪੜਾ ਮਾਰਕੀਟ ਦਾ ਦੌਰਾ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵ ਉਨ੍ਹਾਂ ਨੂੰ ਕੁਝ ਪ੍ਰਸਿੱਧ ਸਨਅਤਕਾਰਾਂ  ਅਤੇ ਸੰਗਠਨਾਂ ਨਾਲ ਵੀ ਮਿਲਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਦੌਰਿਆਂ ਦਾ ਮੁੱਖ ਉਦੇਸ਼ ਅੰਮ੍ਰਿਤਸਰ ਦੇ ਸਨਅਤਕਾਰਾਂ ਅਤੇ ਕਾਮਿਆਂ ਨੂੰ ਦੇਸ਼ ਵਿੱਚ ਉਪਲਬਧ ਵੱਖ-ਵੱਖ ਤਕਨੀਕਾਂ, ਉਤਪਾਦਾਂ ਅਤੇ ਵਪਾਰ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਵੀ ਆਪਦੀ ਕਾਰਜਸ਼ੈਲੀ ਵਿਚ ਬਦਲਾਅ ਲਿਆ ਕੇ ਨਵੇਂ-ਨਵੇਂ ਉਤਪਾਦ ਤਿਆਰ ਕਰਕੇ ਦੇਸ਼-ਵਿਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਵਿਚ ਕੱਪੜਾ ਵੇਚਦੇ ਹੋਏ ਅੰਮ੍ਰਿਤਸਰ ਪਾਵਰਲੂਮ ਉਦਯੋਗ ਦਾ ਵਿਸਤਾਰ ਕਰ ਸਕਣ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply