Saturday, May 23, 2026

 ਪਠਾਨਕੋਟ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਭੇਟ

ACD Systems Digital Imaging
ACD Systems Digital Imaging

ਅੰਮ੍ਰਿਤਸਰ. 4 ਜਨਵਰੀ (ਜਗਦੀਪ ਸਿੰਘ ਸੱਗੂ) ਪਟਾਨਕੋਟ ਦੇ ਏਅਰਫੋਰਸ ਏਅਰ ਬੇਸ ਵਿਖੇ ਕੀਤੇ ਗਏ ਫਿਦਾਇਨ ਹਮਲੇ ਵਿੱਚ ਅੱਤਵਾਦੀਆਂ ਦਾ ਪੂਰੀ ਦਲੇਰੀ ਤੇ ਦ੍ਰਿੜਤਾ ਨਾਲ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦ ਹੋਏ ਐਨ. ਐਸ. ਜੀ ਅਤੇ ਏਅਰਫੋਰਸ ਦੇ ਜਵਾਨਾਂ ਲੈਫ. ਕਰਨਲ ਨਿਰੰਜਨ ਬੀ ਕੁਮਾਰ, ਕੁਲਵੰਤ ਸਿੰਘ, ਫਤਹਿ ਸਿੰਘ ਤੇ ਗੁਰਸੇਵਕ ਸਿੰਘ ਦੀਆਂ ਤਸਵੀਰਾਂ ਅੱਗੇ ਮੋਮਬੱਤੀਆਂ ਬਾਲ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਸਥਾਨਕ ਲਾਰੈਂਸ ਰੋਡ ਸਥਿਤ ਨਾਵਲਟੀ ਚੌਕ ਵਿਖੇ ਰੋਟਰੀ ਕਲੱਬ ਸਿਵਲ ਲਾਈਨ ਅਤੇ ਵਾਇਸ ਆਫ ਅੰਮ੍ਰਿਤਸਰ ਦੇ ਨੁਮਾਇੰਦਿਆਂ ਨੇ ਹੱਥਾਂ ਵਿੱਚ ਫੜੀਆਂ ਗੁਲਾਬ ਦੀਆਂ ਪੱਤੀਆਂ ਤਸਵੀਰਾਂ ਅੱਗੇ ਭੇਟ ਕਰਕੇ ਸ਼ਰਧਾਂਜਲੀ ਦਿਤੀ।ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਰੋਟਰੀ ਕੱਲਬ ਦੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪਠਾਨਕੋਟ ਵਿਖੇ ਸਾਡੇ ਜਵਾਨਾਂ ਨੇ ਅੱਤਵਾਦੀਆਂ ਨਾਲ ਲੜਦਿਆਂ ਆਪਣੀਆਂ ਜਾਨਾਂ ਦੀ ਕੁਰਬਾਨੀ ਦਿਤੀ ਹੈ। ਸਾਡਾ ਵੀ ਸਭ ਦਾ ਫਰਜ਼ ਹੈ ਕਿ ਬਿਨਾਂ ਕਿਸੇ ਜਾਤ ਪਾਤ ਤੇ ਧਰਮ ਦੇ ਭੇਦ ਭਾਵ ਦੇ ਭਾਰਤੀ ਬਣ ਕੇ ਦੇਸ਼ ਦੁਸ਼ਮਣ ਤਾਕਤਾਂ ਦਾ ਵਿਰੋਧ ਕਰੀਏ ਤਾਂ ਕਿ ਸਾਡੇ ਗੁਆਂਢੀ ਮੁਲਕ ਨੂੰ ਪਤਾ ਲੱਗ ਸਕੇ ਕਿ ਭਾਰਤ ਵਾਸੀ ਉਨਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਦਾ ਜਵਾਬ ਦੇਣਾ ਜਾਣਦੇ ਹਨ। ਡਾ. ਨਿੱਜਰ ਨੇ ਕਿਹਾ ਕਿ ਇਹ ਸਮਾਂ ਇੱਕ ਹੋ ਕੇੇ ਇੱਕਜੁਟਤਾ ਦਿਖਾਉਣ ਦਾ ਹੈ ਇਸ ਲਈ ਸਾਰੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਦੇਸ਼ ਦੇ ਜਾਂਬਾਜ਼ ਜਵਾਨਾਂ ਦਾ ਹੌਸਲਾ ਵਧਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਸਮੇਂ ਵਾਇਸ ਅੰਮ੍ਰਿਤਸਰ ਦੇ ਸ਼ੀਨੂ ਅਰੋੜਾ ਨੇ ਕਿਹਾ ਕਿ ਸਰਹੱਦ ਪਾਰੋਂ ਆਏ ਅੱਤਵਾਦੀਆਂ ਨੇ ਸਾਡੇ ਦੇਸ਼ ਵਿੱਚ ਦਾਖਲ ਹੋ ਕੇ ਜੋ ਵੰਗਾਰ ਦਿੱਤੀ ਸੀ, ਉਸ ਦਾ ਸਾਡੇ ਜਵਾਨਾਂ ਨੇ ਜਾਨਾਂ ‘ਤੇ ਖੇਡ ਕੇ ਮੂੰਹ ਤੋੜ ਜਵਾਬ ਦੇ ਕੇ ਸਾਬਤ ਕੀਤਾ ਹੈ ਕਿ ਉਹ ਆਪਣੇ ਦੇਸ਼ ਦੀ ਸਲਾਮਤੀ ਲਈ ਕੁੱਝ ਵੀ ਕਰ ਸਕਦੇ ਹਨ।ਇਸ ਮੌਕੇ ਗੁਰਜੀਤ ਸਿੰਘ ਸੇਖੋਂ, ਮਨਦੀਪ ਸਿੰਘ, ਡਾ. ਰਕੇਸ਼ ਸ਼ਰਮਾ, ਨਠਤਾ ਮਹਿਰਾ, ਇੰਦੂ ਅਰੋੜਾ, ਪ੍ਰਬੋਧ ਚੰਦਰ ਬਾਲੀ, ਅਸ਼ੀਸ਼ ਸ਼ਰਮਾ ਅਤੇ ਰਾਕੇਸ਼ ਅਰੋੜਾ ਵੀ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply