Sunday, October 6, 2024

ਨੌਕਰਸ਼ਾਹੀ ਵਿਕਾਸ ਅਤੇ ਲੋਕਾਂ ਦੇ ਅੱਗੇ ਵਧਣ ਦੇ ਰਸਤੇ ਵਿੱਚ ਮੁੱਖ ਰੁਕਾਵਟ – ਚਾਹਲ

Satnam Chahalਜਲੰਧਰ, 8 ਜਨਵਰੀ (ਬਿਊਰੋ)- ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ. ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਸਾਡੀ ਨੌਕਰਸ਼ਾਹੀ ਵਿਕਾਸ ਅਤੇ ਲੋਕਾਂ ਦੇ ਅੱਗੇ ਵਧਣ ਦਾ ਰਸਤੇ ਵਿੱਚ ਮੁੱਖ ਰੁਕਾਵਟ ਬਣੀ ਹੋਈ ਹੈ। ਸ. ਚਾਹਲ ਜੋ ਉੱਤਰ ਪ੍ਰਦੇਸ਼ ਸਰਕਾਰ ਦੇ ਸੱਦੇ ‘ਤੇ ਇੱਥੇ ਪਰਵਾਸੀ ਭਾਰਤੀ ਸੰਮਲੇਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਆਪਣੀ ਹਵਾਈ ਯਾਤਰਾ ਟਿਕਟ ਲਈ ਹੀ ਖ਼ਰਚ ਨਹੀਂ ਕੀਤਾ ਸਗੋਂ ਇਸ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਉਨ੍ਹਾਂ 100 ਡਾਲਰ ਰਜਿਸਟ੍ਰੇਸ਼ਨ ਫ਼ੀਸ ਵਜੋਂ ਵੀ ਅਦਾ ਕੀਤੇ ਹਨ। ਪਰ ਸੰਮੇਲਨ ਸਬੰਧੀ ਜਾਣਕਾਰੀ ਲਈ ਉਹਨਾਂ ਵੱਲੋਂ ਵਾਰ-ਵਾਰ ਈ-ਮੇਲ ਰਾਹੀਂ ਪੁੱਛੇ ਜਾਣ ਦੇ ਬਾਵਜੂਦ ਵੀ ਯੂ.ਪੀ ਐਨ.ਆਰ.ਆਈ ਵਿਭਾਗ ਦੇ ਕਿਸੇ ਅਧਿਕਾਰੀ ਨੇ ਅਜੇ ਤੱਕ ਕੋਈ ਜਵਾਬ ਦੇਣ ਦੀ ਖੇਚਲ ਨਹੀਂ ਕੀਤੀ। ਸ: ਚਾਹਲ ਨੇ ਦੱਸਿਆ ਕਿ ਇਸ ਕਾਰਨ ਜਦੋਂ ਯੂ.ਪੀ ਐਨ.ਆਰ.ਆਈ ਸੰਮੇਲਨ ਦੌਰਾਨ ਨਵੀਂ ਦਿੱਲੀ ਵਿੱਚ ਉਹਨਾਂ ਨੂੰ ਆਗਰਾ ਵਿਚ ਰਹਿਣ ਦੇ ਪ੍ਰਬੰਧ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਤਾਂ ਉਹਨਾਂ ਨੂੰ ਦਿੱਲੀ ਤੋ ਜਲੰਧਰ ਆਪਣੇ ਘਰ ਜਾਣਾ ਪਿਆ। ਸ. ਚਾਹਲ ਨੇ ਕਿਹਾ ਕਿ ਅਗਲੇ ਦਿਨ ਯੂ.ਪੀ ਦੇ ਜੇਲ੍ਹ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਦੇ ਕਹਿਣ ਦੇ ਬਾਵਜੂਦ ਵੀ ਐਤਵਾਰ ਸ਼ਾਮ 3.00 ਵਜੇ ਤੱਕ ਕਿਸੇ ਅਧਿਕਾਰੀ ਨੇ ਉਹਨਾਂ ਨੂੰ ਫ਼ੋਨ ਕਰਨ ਦਾ ਵੀ ਕਸ਼ਟ ਨਹੀਂ ਲਿਆ। ਉਨਾਂ ਕਿਹਾ ਕਿ 3:30 ਵਜੇ ਐਨ.ਆਰ.ਆਈ ਵਿਭਾਗ ਦੇ ਆਈ.ਏ.ਐਸ ਅਫ਼ਸਰ ਸ੍ਰੀ ਆਰ.ਬੀ ਵਰਮਾ ਨੇ ਫ਼ੋਨ ਕਰਕੇ ਉਹਨਾਂ ਨੂੰ ਸੰਮੇਲਨ ਵਿਚ ਸ਼ਮੂਲੀਅਤ ਕਰਨ ਲਈ ਕਿਹਾ, ਪਰ ਇਸ ਸਮੇਂ 11 ਘੰਟੇ ਦਾ ਸਫ਼ਰ ਕਰਨਾ ਉਹਨਾਂ ਵਾਸਤੇ ਸੰਭਵ ਨਹੀਂ ਸੀ। ਸ. ਚਾਹਲ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਦੇਸ਼ ਦੇ ਸਿਸਟਮ ਉਪਰ ਅਜਿਹੇ ਲੋਕ ਕਾਬਜ਼ ਹਨ, ਜਿੰਨਾਂ ਕਰਕੇ ਇਸ ਦੇਸ਼ ਦੀ ਤਰੱਕੀ ਹੋ ਸਕਣੀ ਇਕ ਸੁਪਨੇ ਵਾਂਗ ਹੈ।ਇਸ ਸਬੰਧੀ ਸ: ਚਾਹਲ ਨੇ ਮੁਖ ਮੰਤਰੀ ਸ਼੍ਰੀ ਅਖਲੇਸ਼ ਯਾਦਵ ਨੂੰ ਲਿਖੇ ਗਏ ਇਕ ਰੋਸ ਪਤਰ ਰਾਹੀਂ ਕਿਹਾ ਹੈ ਕਿ ਜੇਕਰ ਉਹਨਾਂ ਨਾਲ ਰਾਜ ਦੇ ਅਧਿਕਾਰੀਆਂ ਨੇ ਅਜਿਹਾ ਹੀ ਵਰਤਾਉ ਕਰਨਾ ਸੀ ਤਾਂ ਉਹਨਾਂ ਨੂੰ ਇਸ ਸਮਾਗਮ ਵਿਚ ਸੱਦਾ ਪੱਤਰ ਭੇਜਣ ਦੀ ਕੀ ਲੋੜ ਸੀ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply