Thursday, September 10, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਅੰਗਰੇਜ਼ੀ ਵਰਕਸ਼ਾਪ ਦਾ ਆਯੋਜਨ

PPN0901201607

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ ਸੱਗੂ)- ਡੀ.ਏ.ਵੀ.ਸੀ.ਏ.ਈ. ਰੀਜ਼ਨਲ ਟ੍ਰੇਨਿੰਗ ਸੈਂਟਰ ਅੰਮ੍ਰਿਤਸਰ ਜ਼ੋਨ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ ਵੱਲੋਂ ਦੋ ਦਿਨਾਂ ਅੰਗਰੇਜ਼ੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਛੇਵੀਂ ਤੋਂ ਦੱਸਵੀਂ ਤੱਕ ਦੇ ਅਧਿਆਪਕਾਂ ਨੇ ਭਾਗ ਲਿਆ। ਇਸ ਵਿੱਚ ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਨੇ ਉਦਘਾਟਨੀ ਭਾਸ਼ਣ ਵਿੱਚ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਚੰਗੇ ਢੰਗ ਨਾਲ ਪੜ੍ਹਾਉਣਾ ਤੇ ਚੰਗੇ ਨਤੀਜੇ ਪ੍ਰਾਪਤ ਕਰਨਾ ਹੈ।ਉਨ੍ਹਾਂ ਨੇ ਅਧਿਆਪਕਾਂ ਨੂੰ ਸਦਾ ਸਿੱਖਦੇ ਰਹਿਣ ਲਈ ਕਿਹਾ। ਇਸ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਜ਼ੋਨ ਦੇ 15 ਸਕੂਲਾਂ ਦੇ 25 ਅਧਿਆਪਕਾਂ ਨੇ ਭਾਗ ਲਿਆ।ਡੀ.ਏ.ਵੀ ਪਬਲਿਕ ਸਕੂਲ ਤੋਂ ਕੁਮਾਰੀ ਅਨੀਤਾ ਚਾਵਲਾ ਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਤੋਂ ਸ਼੍ਰੀਮਤੀ ਅਰਾਧਨਾ ਸਿੰਘ ਰਿਸੋਰਸ ਪਰਸਨ ਦੇ ਤੌਰ ਤੇ ਹਾਜ਼ਰ ਸਨ।ਦੋਨੋਂ ਅਧਿਆਪਕ ਆਪਣੇ ਵਿਸ਼ੇ ਵਿੱਚ ਮਾਹਿਰ ਹਨ।ਉਨ੍ਹਾਂ ਨੇ ਇਸ ਕਾਰਜਸ਼ਾਲਾ ਦਾ ਆਯੋਜਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ।ਉਨ੍ਹਾਂ ਨੇ ਅੰਗਰੇਜ਼ੀ ਵਿਆਕਰਣ ਦਾ ਗਿਆਨ ਪਾਵਰ ਪੁਆਇੰਟ ਦੀ ਤਕਨੀਕ ਰਾਹੀਂ ਦੇ ਕੇ ਇਸ ਵਿਸ਼ੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ।ਇਸ ਕਾਰਜਸ਼ਾਲਾ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿੰਨ੍ਹਾਂ ਨੂੰ ਅਧਿਆਪਕ ਆਪਣੇ ਰੋਜ਼ ਦੇ ਪਠਨ ਵਿੱਚ ਕਰਵਾ ਸਕਦੇ ਹਨ।ਸਾਰੇ ਅਧਿਆਪਕ ਇਸ ਕਾਰਜਸ਼ਾਲਾ ਵਿੱਚ ਬੜੇ ਉਤਸ਼ਾਹਿਤ ਹੋ ਕੇ ਭਾਗ ਲੈ ਰਹੇ ਸਨ।ਅੰਤ ਵਿੱਚ ਉਨ੍ਹਾਂ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਬਾਰੇ ਵੀ ਪੁੱਛਿਆ ਅਤੇ ਉਨ੍ਹਾਂ ਦਾ ਹੱਲ ਵੀ ਦੱਸਿਆ।ਇਹ ਕਾਰਜਸ਼ਾਲਾ ਸਫ਼ਲਤਾਪੂਰਵਕ ਪੂਰੀ ਹੋਈ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਹਾਜ਼ਰ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਇਨ੍ਹਾਂ ਸਾਰੀਆਂ ਕਾਰਜਸ਼ਾਲਾਵਾਂ ਦਾ ਆਯੋਜਨ ਆਪਣੇ ਵਿਸ਼ੇ ਵਿੱਚ ਮਾਹਿਰ ਹੋਣ ਲਈ ਹੀ ਕੀਤਾ ਜਾਂਦਾ ਹੈ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply