Saturday, April 4, 2026

ਨਵੀਂ ਅਬਾਦੀ ਦੇ 45 ਕਾਂਗਰਸੀ ਪਰਿਵਾਰ ਹੋਏ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ

PPN1001201606ਬਟਾਲਾ, 10 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸ਼੍ਰੋਮਣੀ ਅਕਾਲੀ ਦਲ ਨੂੰ ਬਟਾਲਾ ਹਲਕੇ ‘ਚ ਅੱਜ ਉਸ ਸਮੇਂ ਹੋਰ ਬੱਲ ਮਿਲਿਆ ਹੈ ਜਦੋਂ ਵਾਰਡ ਨੰਬਰ 14 ਨਵੀਂ ਅਬਾਦੀ ਦੇ 45 ਕਾਂਗਰਸੀ ਪਰਿਵਾਰ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਅਕਾਲੀ ਦਲ ‘ਚ ਸ਼ਾਮਲ ਹੋਣ ਵਾਲੇ ਵਰਕਰਾਂ ਦਾ ਪਾਰਟੀ ‘ਚ ਸਵਾਗਤ ਕਰਦਿਆਂ ਸ. ਲੋਧੀਨੰਗਲ ਨੇ ਕਿਹਾ ਕਿ ਜਿਸ ਉਤਸ਼ਾਹ ਨਾਲ ਹਰ ਵਰਗ ਦੇ ਲੋਕ ਵੱਡੀ ਗਿਣਤੀ ‘ਚ ਦਿਨੋਂ-ਦਿਨ ਅਕਾਲੀ ਦਲ ਨਾਲ ਜੁੜ ਰਹੇ ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ 2017 ‘ਚ ਵੀ ਸ਼੍ਰੋਮਣੀ ਅਕਾਲੀ ਸ਼ਾਨਦਾਰ ਜਿੱਤ ਹਾਸਲ ਕਰਕੇ ਲਗਾਤਾਰ ਤੀਸਰੀ ਵਾਰ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਕਰੇਗਾ।
ਸ. ਲੋਧੀਨੰਗਲ ਨੇ ਕਿਹਾ ਕਿ ਪਾਰਟੀ ‘ਚ ਸ਼ਾਮਲ ਹੋਣ ਵਾਲੇ ਵਰਕਰ ਦਾ ਉਹ ਦਿਲੋਂ ਸਵਾਗਤ ਤੇ ਸਤਿਕਾਰ ਕਰਦੇ ਹਨ ਅਤੇ ਉਹ ਯਕੀਨ ਦਿਵਾਉਂਦੇ ਹਨ ਕਿ ਅਕਾਲੀ ਦਲ ਦੇ ਹਰ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਅਬਾਦੀ ਦੀ ਜੋ ਸੀਵਰੇਜ ਦੀ ਸਮੱਸਿਆ ਹੈ ਉਸਦਾ ਪੱਕਾ ਹੱਲ ਕੀਤਾ ਜਾਵੇਗਾ ਅਤੇ ਇਸ ਇਲਾਕੇ ‘ਚ ਜਲਦ ਹੀ ਸੀਵਰੇਜ ਪਾ ਕੇ ਲੋਕਾਂ ਦੀ ਚਿਰਾਂ ਦੀ ਮੰਗ ਨੂੰ ਪੂਰਿਆਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਬੇਹਤਰੀ ਲਈ ਕੰਮ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਅਕਾਲੀ ਸਰਕਾਰ ਅੱਜ ਹਰ ਧਰਮ, ਫਿਰਕੇ, ਜਾਤ ਤੇ ਵਰਗ ਦੀ ਹਰਮਨ ਪਿਆਰੀ ਸਰਕਾਰ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸੁਭਾਸ਼ ਓਹਰੀ ਨੇ ਵੀ ਅਕਾਲੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਗਰੀਬ ਲੋਕਾਂ ਲਈ ਸਸਤਾ ਆਟਾ ਦਾਲ ਯੋਜਨਾ, ਮੁਫਤ ਇਲਾਜ ਸਹੂਲਤ, ਸਕੂਲਾਂ ‘ਚ ਮਿਆਰੀ ਸਿੱਖਿਆ, ਪੈਨਸ਼ਨ ਯੋਜਨਾ ਸਮੇਤ ਕਈ ਲੋਕ ਭਲਾਈ ਯੋਜਨਾਵਾਂ ਹਨ ਜਿਨਾਂ ਦਾ ਆਮ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ।
ਇਸ ਉਪਰੰਤ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋਣ ਵਾਲੇ ਰਾਮ ਸਿੰਘ, ਹਰਵਿੰਦਰਪਾਲ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਕਰਤਾਰ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਸੰਤੋਖ ਸਿੰਘ, ਗੁਲਜ਼ਾਰ ਸਿੰਘ, ਕੈਪਟਨ ਤਰਸੇਮ ਸਿੰਘ, ਬਖਸ਼ੀਸ਼ ਸਿੰਘ, ਕੁਲਤਾਰ ਸਿੰਘ, ਹੀਰਾ ਸਿੰਘ, ਸਤਨਾਮ ਸਿੰਘ, ਦਲਬੀਰ ਸਿੰਘ, ਚਰਨ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ, ਪਰਕਾਸ਼ ਸਿੰਘ, ਬਾਬਾ ਬਲਜਾਰ ਸਿੰਘ, ਵੀਰ ਸਿੰਘ, ਜੈ ਸਿੰਘ, ਸੁੱਚਾ ਸਿੰਘ, ਸਿਕੰਦਰ ਸਿੰਘ, ਕਰਨ ਸਿੰਘ, ਮਹਿੰਦਰ ਸਿੰਘ, ਨਰਿੰਦਰ ਕੌਰ, ਬਲਵਿੰਦਰ ਕੌਰ, ਪਾਲਾ ਸਿੰਘ, ਕਸ਼ਮੀਰ ਕੌਰ, ਬਲਜਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗਰੁਨਾਮ ਸਿੰਘ, ਅਵਤਾਰ ਸਿੰਘ, ਪ੍ਰਕਾਸ਼ ਸਿੰਘ ਨੂੰ ਸਿਰਪਾਓ ਪਾ ਕੇ ਪਾਰਟੀ ‘ਚ ਜੀ ਆਇਆਂ ਨੂੰ’ ਕਿਹਾ।
ਇਸ ਮੌਕੇ ਸ. ਲੋਧੀਨੰਗਲ ਦੇ ਨਾਲ ਜਥੇਦਾਰ ਜਰਨੈਲ ਸਿੰਘ, ਅਮਿਤ ਸੋਢੀ, ਗੁਰਮੀਤ ਚੰਦ ਬੱਗਾ, ਬਲਦੇਵ ਸਿੰਘ ਖਾਲਸਾ, ਬਲਵਿੰਦਰ ਸਿੰਘ ਧੀਰਾ, ਕਲੇਰ ਸਿੰਘ, ਆਸ਼ੂ ਮਲਾਵੇ ਦੀ ਕੋਠੀ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਸ਼ਮੀ ਕਪੂਰ, ਨਰਿੰਜਨ ਸਿੰਘ ਕਲੇਰ, ਮਿੱਤਰਪਾਲ ਸਿੰਘ ਦੌਲਤਪੁਰ, ਸਤਨਾਮ ਸਿੰਘ, ਸਲਵਿੰਦਰ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ ਕੈਪਟਨ ਤਰਸ਼ੇਮ ਸਿੰਘ, ਕਸ਼ਮੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮਹਿੰਦਰ ਸਿੰਘ, ਦਲਬੀਰ ਸਿੰਘ, ਮਹਿੰਦਰ ਸਿੰਘ, ਰਣਧੀਰ ਉਮਰਪੁਰਾ, ਜਤਿੰਦਰ ਸਿੰਘ, ਗੁਰਦਿਆਲ ਸਿੰਘ, ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply