ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਵੱਛ ਭਾਰਤ ਸਫ਼ਾਈ ਅਭਿਆਨ ਤਹਿਤ ਨਗਰ ਨਿਗਮ ਵਲੋਂ ਬਠਿੰਡਾ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਾ ਭਰਾ ਬਣਾਉਂਣ ਦੀ ਜੋ ਮੁਹਿੰਮ ਚਲਾਈ ਗਈ ਹੈ। ਸਮਾਜ ਸੇਵੀ ਸੰਸਥਾਵਾਂ ਨਾਲ ਨਗਰ ਨਿਗਮ ਦੀ ਮੀਟਿੰਗ ਹਾਲ ਵਿਚ ਮੀਟਿੰਗ ਆਯੋਰਤਿ ਕੀਤੀ ਗਈ। ਇਸ ਮੌਕੇ ਮੇਅਰ ਬਲਵੰਤ ਰਾਏ ਨਾਥ, ਕਮਿਸ਼ਨਰ ਅਨਿਲ ਗਰਗ ਅਤੇ ਸਹਾਇਕ ਕਮਿਸ਼ਨਰ ਬੀ ਡੀ ਸਿੰਗਲਾ ਅਤੇ ਅਨਿਲ ਭੋਲਾ ਦੀ ਤਰਫੋਂ ਮੀਟਿੰਗ ਦੀ ਅਗਵਾਈ ਕੀਤੀ ਗਈ। ਉਨ੍ਹਾ ਨੇ ਸਮਾਜ ਸੇਵੀਆਂ ਦੇ ਅਹੁੱਦੇ ਦਾਰਾਂ ਅਤੇ ਮੈਂਬਰਾਂ ਦੇ ਏਰੀਆਂ ਵਿਚ ਗੰਦਗੀ, ਪਾਣੀ ਅਤੇ ਸੀਵਰੇਜ ਆਦਿ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨਗਰ ਨਿਗਮ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਵਲੋਂ ਆਪਣੇ ਆਪਣੇ ਵਿਚਾਰ ਅਤੇ ਸਫ਼ਾਈ ਅਭਿਆਨ ਬਾਰੇ ਪਹਿਲੂ ਪੇਸ਼ ਕੀਤੇ ਗਏ। ਮੀਟਿੰਗ ਵਿਚ ਹਾਜ਼ਰ ਚੀਫ਼ ਇੰਜਨੀਅਰ ਬੀ ਪੀ ਸਿੰਘ, ਚੀਫ਼ ਸੈਨੇਟਰੀ ਇੰਸਪੈਕਟਰ ਜਸਪਾਲ ਸਿੰਘ ਮਾਨਖੇੜਾ, ਸਤੀਸ਼ ਕੁਮਾਰ, ਰਣਬੀਰ ਸਿੰਘ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਮੈਂਬਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media