ਸੰਦੌੜ, 10 ਜਨਵਰੀ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਮਨਾਲ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਬਾਬਾ ਰਛਪਾਲ ਸਿੰਘ ਦੇ ਉੱਦਮ ਸਦਕਾ ਇਲਾਕੇ ਦੀਆਂ 52 ਧੀਆਂ ਦੀ ਲੋਹੜੀ ਅਤੇ ਗੁਰਸਿੱਖ ਬਚਿਆਂ ਦਾ ਸਨਮਾਨ ਸਮਾਗਮ ਬੜੇ ਉਤਸ਼ਾਹ ਨਾਲ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਪੰਥ ਪ੍ਰਸਿੱਧ ਪ੍ਰਚਾਰਕ, ਸਮਾਜਿਕ ਸੰਸਥਾਵਾਂ ਦੇ ਮੁੱਖ ਸੇਵਾਦਾਰਾਂ ਨੇ ਹਾਜ਼ਰੀ ਭਰ ਧੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਹੋ ਜਿਹੇ ਸਮਾਗਮ ਨੂੰ ਅਗਾਂਹ ਨੂੰ ਵੀ ਨਿਰੰਤਰ ਜਾਰੀ ਰੱਖਣ ਦੀ ਅਰਦਾਸ ਵੀ ਕੀਤੀ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਨੇ ਕਿਹਾ ਕਿ ਧੀਆਂ ਮਾਪਿਆਂ ਦਾ ਦੁੱਖ ਵੰਡਾਉਂਦੀਆਂ ਹਨ ਜਦੋਂ ਕਿ ਪੁੱਤਰ ਮਾਪਿਆਂ ਦੀ ਜਾਇਦਾਦ ਦਾ ਹਿੱਸਾ, ਇਸ ਲਈ ਸਾਨੂੰ ਧੀਆਂ ਨੂੰ ਇਸ ਸੰਸਾਰ ‘ਤੇ ਆਉਣ ਦੇਣਾ ਚਾਹੀਦਾ ਹੈ ਅਤੇ ਧੀਆਂ ਦੇ ਜੰਮਣ ‘ਤੇ ਲੜਕਿਆਂ ਤੋਂ ਵੀ ਵਧ ਕੇ ਖ਼ੁਸ਼ੀ ਮਨਾਉਣੀ ਚਾਹੀਦੀ ਹੈ। ਉਪਰੰਤ ਵਾਹਿਗੁਰੂ ਪ੍ਰਚਾਰ ਸੇਵਾ ਦਲ ਅਤੇ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਧੀਆਂ ਦੇ ਸਤਿਕਾਰ ਵਿਚ ਗੁਰਬਾਣੀ ਵਿਚ ਦਰਜ ਹੈ ਕਿ ਕਿ ਸੋ ਕਿਊਂ ਮੰਦਾ ਆਖੀਅਹਿ ਜਿਤ ਜੰਮਹਿ ਰਾਜਾਨ’ ਇਸ ਲਈ ਇਹ ਸਾਡੀ ਧਾਰਮਿਕ ਤੇ ਸਭਿਆਚਾਰਕ ਤੇ ਵਿਰਾਸਤ ਨਹੀਂ ਹੈ ਕਿ ਅਸੀਂ ਧੀਆਂ ਨੂੰ ਕੁੱਖ ‘ਚ ਮਾਰੀਏ, ਇਸ ਲਈ ਧੀਆਂ ਨੂੰ ਇਸ ਜਗ ‘ਤੇ ਆਉਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾ ਕੇ ਸਾਨੂੰ ਇੱਕ ਨਵੀਂ ਪਿਰਤ ਪਾਉਣੀ ਚਾਹੀਦੀ ਹੈ, ਕਿਉਂਕਿ ਕੁਲ ਚਲਾਉਣ ਲਈ ਇਕੱਲੇ ਲੜਕੇ ਦੀ ਹੀ ਨਹੀਂ ਬਲਕਿ ਧੀਆਂ ਦੀ ਵੀ ਲੋੜ ਪੈਂਦੀ ਹੈ। ਸਮਾਗਮ ਦੌਰਾਨ ਗੁਰਸਿੱਖ ਬਚਿਆਂ ਨੂੰ ਵੀਰ ਮਨਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਤੇ ਮਾਪਿਆਂ ਨੂੰ ਆਪਣੇ ਬਚਿਆਂ ਨੂੰ ਗੁਰਸਿੱਖੀ ਜੀਵਨ ਜਿਊਣ ਅਤੇ ਗੁਰ ਇਤਿਹਾਸ ਬਾਰੇ ਜਾਣੂੰ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media