ਪੱਟੀ, 10 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਪੱਟੀ ਵਿੱਚ ਹਰ ਰੋਜ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਸੁਨਣ ਨੂੰ ਮਿਲਦੀ ਹੈ।ਜਿਸ ਕਾਰਨ ਸ਼ਹਿਰ ਵਾਸੀਆ ਦਾ ਘਰੋ ਬਾਹਰ ਵੀ ਨਿਕਲਣਾ ਮੁਸ਼ਕਲ ਹੋ ਗਿਆ ਹੈ।ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਸਭ ਤਂੋ ਸੇਫ ਇਲਾਕੇ ਵਿੱਚ ਵੇਖਣ ਨੂੰ ਮਿਲੀ ਤਾਜਾ ਜਾਣਕਾਰੀ ਮੁਤਾਬਿਕ ਵੱਡੀ ਮੰਡੀ ਪੱਟੀ ਨੇੜੇ ਕੱਲ ਸ਼ਾਮ ਨੂੰ ਦੋ ਮੋਟਰਸਾਇਕਲ ਸਵਾਰਾ ਵੱਲੋ ਔਰਤ ਦਾ ਪਰਸ ਤੇ ਲਿਫਾਫਾ ਖੋਹ ਲਿਆ ਗਿਆ।ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪਲਵਿੰਦਰਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਰਡ ਨੂੰ 4 ਜੋ ਕਿ ਰਟਾਇਰ ਟੀਚਰ ਹੈ, ਉਹਨਾਂ ਨੇ ਦੱਸਿਆ ਕਿ ਉਹ ਝਬਾਲ ਤੋ ਆਪਣੇ ਕਿਸੇ ਰਿਸ਼ਤੇਦਾਰੀ ‘ਚ ਕਿਸੇ ਸਮਾਗਮ ‘ਚੋ ਵਾਪਸ ਆ ਰਹੀ ਸੀ ਅਤੇ ਪੈਦਲ ਆਪਣੇ ਘਰ ਨੂੰ ਜਾ ਰਹੀ ਸੀ, ਜਦੋ ਉਹ ਡਾ: ਮਨਜੀਤ ਦੇ ਹਸਪਤਾਲ ਦੇ ਨਜ਼ਦੀਕ ਪਹੁੰਚੀ ਤਾਂ ਪਿੱਛੋ ਇੱਕ ਮੋਟਰਸਾਇਕਲ ਤੇ ਸਵਾਰ 2 ਨੌਜਵਾਨ ਜਿੰਨਾ ਨੇ ੳਾਪਣੇ ਮੂੰਹ ਢੱਕੇ ਹੋਏ ਸਨ, ਤੇ ਮੇਰੇ ਹੱਥੋ ਇੱਕ ਪਰਸ ਤੇ ਇੱਕ ਲਿਫਾਫਾ ਖੋਹ ਲਿਆ ਤੇ ਮੈਨੂੰ ਧੱਕਾ ਦੇ ਕੇ ਸੜਕ ਤੇ ਸੁੱਟ ਗਏ ਤੇ ਫਰਾਰ ਹੋ ਗਏ।ਪਰਸ ਵਿੱਚ 5 ਹਜਾਰ ਰੁਪਏ ਨਕਦ, ਇੱਕ ਸੋਨੇ ਦੀ ਚੇਨ, ਨੋਕੀਆ ਦਾ ਮੋਬਾਇਲ, 2 ਏ ਟੀ ਐਮ. ਕਾਰਡ ਅਤੇ ਹੋਰ ਜਰੂਰੀ ਕਾਗਜ਼ ਸੀ, ਜਦੋ ਕਿ ਲਿਫਾਫੇ ਵਿੱਚ ਕੁਝ ਕੱਪੜੇ ਸਨ।ਘਟਨਾ ਸਥਾਨ ਤੇ ਪੁੱਜੇ ਏ. ਐਸ. ਆਈ ਗੁਰਬਖਸ ਸਿੰਘ ਨੇ ਉਕਤ ਔਰਤ ਦੇ ਬਿਆਨ ਕਲਮਬੱਧ ਕੀਤੇ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media