Saturday, September 26, 2026

ਜਿਲਾ ਪਠਾਨਕੋਟ ਟ੍ਰੈਫਿਕ ਪੁਲਿਸ ਵਲੋਂ 10 ਜਨਵਰੀ ਨੂੰ ਰੋਡ ਸੇਫਟੀ ਸਪਤਾਹ ਦੀ ਸ਼ੁਰੂਆਤ

PPN1001201628

ਪਠਾਨਕੋਟ, 10 ਜਨਵਰੀ (ਪ.ਪ)- ਜਿਲ੍ਹਾ ਪਠਾਨਕੋਟ ਦੇ ਐਸ.ਐਸ.ਪੀ. ਆਰ. ਕੇ ਬਖਸੀ ਦੇ ਆਦੇਸ਼ਾਂ ਅਨੁਸਾਰ ਜਿਲਾ ਪਠਾਨਕੋਟ ਟ੍ਰੈਫਿਕ ਪੁਲਿਸ ਵਲੋਂ 10 ਜਨਵਰੀ ਨੂੰ ਰੋਡ ਸੇਫਟੀ ਸਪਤਾਹ ਦਾ ਆਰੰਭ ਕੀਤਾ ਗਿਆ।ਜਿਸ ਦੇ ਅਧੀਨ ਐਤਵਾਰ ਨੂੰ ਸਵੇਰੇ 11 ਵਜੇ ਪਟੇਲ ਚੋਂਕ ਵਿੱਚ ਟ੍ਰੇਫਿਕ ਪੁਲਿਸ ਵਲੋਂ ਵਿਸ਼ੇਸ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਟ੍ਰੇਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਕੁਲਜਿੰਦਰ ਸਿੰਘ ਅਤੇ ਟ੍ਰੇਫਿਕ ਮਾਰਸਲ ਵਿਜੈ ਪਾਸੀ ਵਿਸ਼ੇਸ ਰੂਪ ਵਿੱਚ ਹਾਜਰ ਹੋਏ। ਇਸ ਮੋਕੇ ਤੇ ਰੋੜ ਸੇਫਟੀ ਸਪਤਾਹ ਦੇ ਪਹਿਲੇ ਦਿਨ ਮੋਟਰ ਸਾਇਕਲ, ਆਟੋ, ਕਾਰਾਂ ਅਤੇ ਹੋਰ ਵਾਹਨਾਂ ਦੀਆਂ ਲਾਈਟਾਂ ਤੇ ਕਾਲੇ ਰੰਗ ਦਾ ਪੇਂਟ ਲਗਾਇਆ ਗਿਆ।ਇਸ ਮੋਕੇ ਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪੁਲਿਸ ਵਲੋਂ 27ਵਾਂ ਰੋਡ ਸੇਫਟੀ ਸਪਤਾਹ ਮਨਾਇਆ ਜਾ ਰਿਹਾ ਹੈ ਜੋ 10 ਜਨਵਰੀ ਤੋਂ 16 ਜਨਵਰੀ 2016 ਤੱਕ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਡ ਸੇਫਟੀ ਸਪਤਾਹ ਦੇ ਅਧੀਨ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਰੋਡ ਸੇਫਟੀ ਦੇ ਸਬੰਧ ਵਿੱਚ ਸੈਮੀਨਾਰ, ਮੇਨ ਬੱਸ ਸਟੈਂਡ ਪਠਾਨਕੋਟ ਵਿਖੇ ਡਰਾਇਵਰਾਂ ਦੀਆਂ ਅੱਖਾਂ ਦੀ ਜਾਂਚ ਲਈ ਚੈਕਅੱਪ ਕੈਂਪ, ਸਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਰੋਡ ਸੇਫਟੀ ਦੇ ਸਬੰਧ ਵਿੱਚ ਪੇਂਟਿੰਗ ਕੰਪੀਟੀਸ਼ਨ, ਐਸ.ਡੀ. ਐਮ. ਆਫਿਸ ਤੋਂ ਰੋੜ ਸੇਫਟੀ ਦੇ ਸਬੰਧ ਵਿੱਚ ਜਾਗਰੁਕਤਾ ਰੈਲੀ ਆਯੋਜਿਤ ਕੀਤੀ ਜਾਵੇਗੀ।ਇਸ ਤੋਂ ਇਲਾਵਾ ਟਰੈਕਟਰ-ਟਰਾਲੀਆਂ ਤੇ ਰਿਫਲੈਕਟਰ ਲਗਾਏ ਜਾਣਗੇ ਅਤੇ ਟ੍ਰੈਫਿਕ ਅਵੇਅਰਨੈੋਸ ਕੈਂਪ ਲਗਾਏ ਜਾਣਗੇ। ਇਸ ਮੋਕੇ ਤੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਟ੍ਰੇਫਿਕ ਨਿਯਮਾਂ ਤੋਂ ਵੀ ਜਾਣੂ ਕਰਵਾਇਆ।ਇਸ ਮੋਕੇ ਤੇ ਟ੍ਰੇਫਿਕ ਐਜੂਕੇਸਨ ਸੈਲ ਦੇ ਇੰਨਚਾਰਜ ਏ.ਐਸ.ਆਈ ਦੇਵ ਰਾਜ, ਟ੍ਰੇਫਿਕ ਪੁਲਿਸ ਵਲੋਂ ਗੁਰਪ੍ਰਸਾਦ, ਹਰਮਨ, ਗੋਪਾਲ ਕ੍ਰਿਸ਼ਨ, ਰੈਨੂ ਬਾਲਾ, ਨੇਹਾ ਅਤੇ ਹੋਰ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply