Saturday, May 23, 2026

9ਵੀਂ ਲੋਹੜੀ ਧੀਆਂ ਦੀ ਸਮਾਰੋਹ ਧੂਮਧਾਮ ਨਾਲ ਹੋਇਆ ਸਪੰਨ

PPN1101201604ਬਠਿੰਡਾ, 11 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾ ਸੁਰਕਸ਼ਾ ਹੈਲਪਰ ਵੱਲੋਂ ਗੁਡਵਿਲ ਸੋਸਾਇਟੀ ਅਤੇ ਬਠਿੰਡਾ ਵਿਕਾਸ ਮੰਚ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਧੀਆਂ ਦੀ ਸਮਾਹੋਰ ਦਾ ਆਯੋਜਿਨ ਪਰਸਰਾਮ ਨਗਰ ਗਲੀ ਨੰਬਰ-23 ਦੇ ਗੁਡਵਿਲ ਪਬਲਿਕ ਸਕੂਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ 150 ਨਵਜਨਮੀ ਕੁੜੀਆਂ ਨੂੰ ਭੇਂਟ ਸਵਰੂਪ ਉਪਹਾਰ ਦਿੱਤੇ ਗਏ। ਮੁੱਖ ਮਹਿਮਾਨ ਦੇ ਤੌਰ ‘ਤੇ ਗੋਰਵ ਯਾਦਵ, ਗੁਰਬਖ਼ਸ਼ ਸਿੰਘ ਐਮ.ਡੀ ਕੈਪੇਸ਼ਿਯਸ ਪ੍ਰੋਡਕਟਸ ਅਤੇ ਵਿਸ਼ੇਸ ਮਹਿਮਾਨ ਦੇ ਤੌਰ ਤੇ ਸੀ.ਪੀ.ਐਸ ਸਰੂਪ ਚੰਦ ਸਿੰਗਲਾ, ਕਰਤਾਰ ਸਿੰਘ ਜੌੜਾ ਪ੍ਰਧਾਨ ਪੰਜਾਬ ਸਵਰਨਕਾਰ ਸੰਘ, ਬਲਵੰਤ ਰਾਏ ਨਾਥ ਮੇਅਰ, ਡਾ. ਸਵਰਨਜੀਤ ਕੌਰ, ਸ਼ਾਤੀ ਜਿੰਦਲ, ਪ੍ਰਿੰਸੀਪਲ ਮੈਡਮ ਸ਼ਿਮਲਾ ਸਿੰਗਲਾ, ਇੰਦਰਜੀਤ ਸੈਕਟਰੀ, ਨਾਨਕ ਨੀਰ, ਯੋਗ ਮਾਇਆ ਜਿਮ ਦੇ ਯੋਗ ਟੀਚਰ ਹਰਸ਼ ਸ਼ਰਮਾ ਆਦਿ ਹਾਜ਼ਰ ਸਨ। ਸਮਾਰੋਹ ਦੀ ਸ਼ੁਰੂਆਤ ਲੋਹੜੀ ਜਲਾ ਕੇ ਕੀਤੀ ਗਈ। ਇਸ ਤਂੋ ਬਾਅਦ ਉਨ੍ਹਾਂ ਨਵਜਨਮੀ ਕੁੜੀਆਂ ਨੂੰ ਉਪਹਾਰ ਦਿੱਤੇ ਗਏ ਜਿਨ੍ਹਾਂ ਦੀ ਪਹਿਲੀ ਲੋਹੜੀ ਸੀ। ਬੇਬੀ ਰੀਤ, ਜੋਤੀ ਰਾਜਪੂਤ ਅਤੇ ਪੂਜਾ ਵਲੋ ਆਏ ਹੋਏ ਮੁੱਖ ਮਹਿਮਾਨਾਂ ਦਾ ਤਿਲਕ ਕਰਕੇ ਅਤੇ ਬੈਚ ਲਾਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਡਵਿਲ ਸਕੂੁਲ ਦੇ ਬੱਚਿਆ ਨੇ ਬੇਹਤਰੀਨ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਰੋਹ ਨੂੰ ਚਾਰ ਚੰਦ ਲਾ ਦਿੱਤੇ। ਉਥੇ ਹੀ ਐਕਸ ਡਾਂਸ ਅਕੈਡਮੀ ਦੇ ਵਿਦਿਆਰਥੀਆਂ ਨੇ ਸਵੈਗ ਡਾਂਸ ਪੇਸ਼ ਕਰ ਲੋਕਾ ਦਾ ਮਨ ਜਿੱਤ ਲਿਆ। ਬਠਿੰਡਾ ਯੂਥ ਫੈਸਟੀਵਲ ਦੀ ਵਿਜੇਤਾ ਨਿਲਾਂਜਨਾ ਬਾਸੂ ਨੇ ਆਪਣੇ ਕਲਾਸੀਕਲ ਡਾਂਸ ਭਰਤ ਨਾਟਿਅਮ ਪੇਸ਼ ਕਰ ਅਲਗ ਹੀ ਸਮਾਂ ਬੰਨ ਦਿੱਤਾ ਅਤੇ ਬੱਚਿਆਂ ਵਲੋ ਪੇਸ਼ ਕੀਤੇ ਗਏ ਗਿੱਧਾ ਅਤੇ ਭੰਗੜਾ ਨਾਲ ਸਭ ਨੇ ਆਨੰਦ ਲਿਆ। ਇਸ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਵਿਸ਼ੇਸ ਮਹਿਮਾਨ ਸਰੂਪ ਚੰਦ ਸਿੰਗਲਾ ਅਤੇ ਬਲਵੰਤ ਰਾਏ ਨਾਥ ਨੇ ਸੁਰਕਸ਼ਾ ਹੈਲਪਰ ਅਤੇ ਗੁਡਵਿਲ ਸੋਸਾਇਟੀ ਅਤੇ ਬਠਿੰਡਾ ਵਿਕਾਸ ਮੰਚ ਨੂੰ ਇਸ ਮਹਾਨ ਕੰਮਾ ਲਈ ਵਧਾਈ ਦਿੱਤੀ ਅਤੇ ਅੱਗੇ ਵੀ ਅਜਿਹੇ ਸਮਾਜਿਕ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਮੈਡਮ ਪਰਮਿੰਦਰ ਸ਼ਰਮਾ ਅਤੇ ਚਾਂਦਨੀ ਸ਼ਰਮਾ ਨੇ ਨਿਭਾਈ। ਇਸ ਸਮਾਰੋਹ ਦੇ ਅੰਤ ਵਿੱਚ ਉਥੇ ਮੌਜੂਦ ਸਾਰੇ ਨੇ ਗਿੱਧਾ ਪਾ ਕੇ ਅਪਣੀ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਸੁਰਕਸ਼ਾ ਹੈਲਪਰ ਦੇ ਚੇਅਰਮੈਨ ਸ਼ਾਮ ਕੁਮਾਰ ਸ਼ਰਮਾ ਅਤੇ ਬਠਿੰਡਾ ਵਿਕਾਸ ਮੰਚ ਪ੍ਰਧਾਨ ਨਰੂਲਾ ਨੇ ਦੱਸਿਆਂ ਕਿ ਉਹ ਤਿੰਨ ਦਿਨ ਲਗਾਤਾਰ ਹਸਪਤਾਲਾਂ ਵਿੱਚ ਜਾ ਕੇ ਉਨ੍ਹਾਂ ਬੱਚਿਆ ਨੂੰ ਉਪਹਾਰ ਦਿੱਤੇ ਜਾਣਗੇ ਜਿਹੜੇ ਕਿ ਲੋਹੜੀ ਤੋ ਪਹਿਲੇ ਜਾਂ ਲੋਹੜੀ ਤੋ ਬਾਅਦ ਵਿੱਚ ਜਨਮ ਲਿਆ ਹੋਵੇ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply