Tuesday, July 7, 2026

ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਸਕੂਲ ਗੇਮਸ ਮਾਰੀਆਂ ਮੱਲਾਂ

PPN1301201606

ਅੰਮ੍ਰਿਤਸਰ, 12 ਜਨਵਰੀ (ਗੁਰਚਰਨ ਸਿੰਘ)- ਦਿੱਲੀ ਵਿੱਚ 6ਵੀਆਂ ਨੈਸ਼ਨਲ ਸਕੂਲ ਗੇਮਜ਼ ਦੇ ਮੁਕਾਬਲੇ 6 ਤੋਂ 9 ਜਨਵਰੀ ਤੱਕ ਅਯੌਜਿਤ ਕੀਤੇ ਗਏ।ਜਿਸ ਦੌਰਾਨ ਸਪਰਿੰਗ ਫੀਲਡਜ਼ ਪਬਲਿਕ ਸਕੂਲ ਸੌ ਫੁੱਟੀ ਰੋਡ ਸਥਿਤ ਦਸਵੀਂ ਕਲਾਸ ਦੇ ਵਿਦਿਆਰਥੀ ਅਭਿਸ਼ੇਕ ਤਰੇਹਣ ਨੇ ਹਿੱਸਾ ਲੈ ਕੇ ਅੰਡਰ 19 ਦੀ ਟੇਬਲ ਸਕੋਰ ਦੀ ਡਬਲ ਈਵੰਟ ਖੇਡੀ ਅਤੇ ਆਪਣੀ ਮੇਹਨਤ ਸਦਕਾ ਸਾਰੇ ਦੇਸ਼ ਵਿੱਚੋਂ ਦੁਸਰਾ ਸਥਾਨ ਹਾਸਲ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।ਵਿਦਿਆਰਥੀ ਅਭਿਸ਼ੇਕ ਦੀ ਇਸ ਪ੍ਰਾਪਤੀ ਸਦਕਾ ਸਰਕਾਰ ਵੱਲੋਂ ਉਸ ਨੂੰ ਸਿਲਵਰ ਮੈਡਲ, ਟਰੈਕ ਸੂਟ ਅਤੇ ਨੈਸ਼ਨਲ ਆਈ.ਡੀ ਕਾਰਡ ਦੇ ਕੇ ਸਮਾਨਿਤ ਕੀਤਾ ਗਿਆ। ਇਹ ਹੋਣਹਾਰ ਖਿਡਾਰੀ ਦੇ ਸਕੂਲ ਪਹੁੰਚਣ ‘ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਮਲਹੋਤਰਾ, ਵਾਇਸ ਪ੍ਰਿਸੀਪਲ ਰੁਪਿੰਦਰਜੀਤ ਕੌਰ ਅਤੇ ਕੋਚ ਰਜ਼ੇਸ ਥਾਪਰ ਵੱਲੋ ਅਤੇ ਸਕੁੂਲ ਵੱਲੋ ਤਰੇਹਣ ਨੂੰ ਸਮਾਨਿਤ ਵੀ ਕੀਤਾ ਗਿਆ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply